
ਚੱਲੋ ਤੁਹਾਨੂੰ ਦੱਸਦੇ ਹਾਂ ਕਿ ਕੀ-ਕੀ ਨਿਯਮ ਬਦਲਣ ਵਾਲੇ ਹਨ
ਨਵੇਂ ਸਾਲ ਦੇ ਸਵਾਗਤ ਦੀ ਤਿਆਰੀ ਵਿਚ ਹਰ ਕੋਈ ਜੁਟਿਆ ਹੋਇਆ ਹੈ, ਪਰ ਨਵੇਂ ਸਾਲ ਵਿਚ ਕਈ ਸਾਰੇ ਨਿਯਮ ਬਦਲਣ ਜਾ ਰਹੇ ਹਨ, ਜੋ ਤੁਹਾਨੂੰ ਜਾਨਣਾ ਬੇਹੱਦ ਜ਼ਰੁਰੀ ਹੈ। ਜੇਕਰ ਤੁਸੀਂ ਬਦਲੇ ਹੋਏ ਨਿਯਮ ਤੋਂ ਵਾਕਿਫ ਨਹੀਂ ਹੋ ਤਾਂ ਤੁਹਾਡੇ ਲਈ ਪਰੇਸ਼ਾਨੀ ਹੋ ਸਕਦੀ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਕੀ-ਕੀ ਨਿਯਮ ਬਦਲਣ ਵਾਲੇ ਹਨ।
ਪੈਨ ਅਤੇ ਆਧਾਰ ਲਿੰਕ ਕਰਾਉਣਾ-ਜੇਕਰ ਤੁਸੀਂ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਾਇਆ, ਜਿਸਦੀ ਆਖਰੀ ਤਾਰੀਖ 31 ਦਸੰਬਰ ਤੱਕ ਹੈ। ਅਜਿਹੇ ਵਿਚ ਪੈਨ ਕਾਰਡ ਇਨ-ਆਪਰੇਟਿਵ ਹੋ ਜਾਵੇਗਾ। ਯਾਨੀ ਇਸਦੀ ਮਦਦ ਨਾਲ ਵਿੱਤੀ ਲੈਣ ਦੇਣ ਨਹੀਂ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਪੈਨ ਕਾਰਡ ਦੇ ਬਿਨ੍ਹਾਂ ਹੁਣ ਇਨਕਮ ਟੈਕਸ ਰਿਟਰਨ ਨਹੀਂ ਫਾਇਲ ਕੀਤਾ ਜਾ ਸਕਦਾ ਹੈ।
ਦੇਰੀ ਨਾਲ ਆਈਟੀ ਰਿਟਰਨ ਭਰਨ ਉੱਤੇ ਲੱਗੇਗਾ ਜੁਰਮਾਨਾ- 2018-19 ਵਿੱਤ ਸਾਲ ਲਈ ਬਿਲੇਟੇਡ ਇਨਕਮ ਟੈਕਸ ਰਿਟਰਨ 31 ਦਿਸੰਬਰ ਤੱਕ ਫਾਇਲ ਕਰਨ ਉੱਤੇ 5000 ਰੁਪਏ ਦਾ ਹੀ ਜੁਰਮਾਨਾ ਲੱਗੇਗਾ। ਪਹਿਲੀ ਜਨਵਰੀ ਤੋਂ ਜੁਰਮਾਨੇ ਦੀ ਰਾਸ਼ੀ ਵੱਧ ਕੇ 10000 ਰੁਪਏ ਹੋ ਜਾਵੇਗੀ।
ਡੇਬਿਟ ਕਾਰਡ ਹੋ ਜਾਵੇਗਾ ਬੰਦ- ਭਾਰਤੀ ਸਟੇਟ ਬੈਂਕ ਨੇ ਆਪਣੇ ਸਾਰੇ ਗਾਹਕਾਂ ਨੂੰ ਮੈਗਨੇਟਿਕ ਸਟਰਿਪ ਡੇਬਿਟ ਕਾਰਡ ਨੂੰ ਈਐੱਮਵੀ ਚਿਪ ਅਤੇ ਪਿਨ ਬੇਸਡ ਕਾਰਡਸ ਵਿਚ ਬਦਲਣ ਲਈ ਕਿਹਾ ਹੈ। ਬੈਂਕ ਨੇ ਡੇਬਿਟ ਕਾਰਡ ਬਦਲਨ ਦੀ ਅੰਤਮ ਤਾਰੀਖ 31 ਦਿਸੰਬਰ 2019 ਤੈਅ ਕੀਤੀ ਹੈ। ਜੇਕਰ ਅਜਿਹਾ ਨਹੀਂ ਕੀਤਾ ਤਾਂ ਤੁਹਾਡਾ ਕਾਰਡ ਬਲਾਕ ਹੋ ਜਾਵੇਗਾ ਯਾਨੀ ਤੁਸੀਂ ਉਸ ਤੋਂ ਟਰਾਂਜੈਕਸ਼ਨ ਨਹੀਂ ਕਰ ਪਾਓਗੇ।
NEFT ਟਰਾਂਜੈਕਸ਼ਨ ਉੱਤੇ ਨਹੀਂ ਲੱਗੇਗੀ ਫੀਸ- 1 ਜਨਵਰੀ, 2020 ਤੋਂ ਗਾਹਕ ਨੂੰ ਬੈਂਕਾਂ ਤੋਂ NEFT ਦੇ ਜਰੀਏ ਕੀਤੇ ਜਾਣ ਵਾਲੇ ਲੈਣ-ਦੇਣ ਲਈ ਕੋਈ ਸ਼ੁਲਕ ਨਹੀਂ ਦੇਣਾ ਹੋਵੇਗਾ। ਦੱਸ ਦਈਏ ਕਿ 16 ਦਸੰਬਰ ਤੋਂ 24 ਘੰਟੇ ਨੇਫਟ ਟਰਾਂਜੈਕਸ਼ਨ ਸਰਵਿਸ ਸ਼ੁਰੂ ਕੀਤੀ ਗਈ ਸੀ।
ਸਭ ਦਾ ਵਿਸ਼ਵਾਸ ਸਕੀਮ ਹੋਵੇਗੀ ਬੰਦ- 1 ਜਨਵਰੀ 2020 ਤੋਂ ਸਭ ਦਾ ਵਿਸ਼ਵਾਸ ਸਕੀਮ ਬੰਦ ਹੋ ਜਾਵੇਗੀ। ਵਿੱਤ ਸਾਲ 2019-20 ਦੇ ਆਮ ਬਜਟ ਵਿਚ ਸਭ ਦਾ ਵਿਸ਼ਵਾਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਵਿੱਤ ਮੰਤਰਾਲਾ ਨੇ Indirect tax ਦੇ ਅਧੂਰੇ ਵਿਵਾਦਾਂ ਦਾ ਨਬੇੜਾ ਕਰਨ ਲਈ ਇਹ ਯੋਜਨਾ ਬਣਾਈ ਸੀ। ਇਸ ਸਕੀਮ ਦੀ ਮਿਆਦ 31 ਦਸੰਬਰ 2019 ਨੂੰ ਖ਼ਤਮ ਹੋ ਰਹੀ ਹੈ।
ਸੋਣੇ ਦੀ ਜਵੇਲਰੀ ਖਰੀਦਣ ਦੇ ਨਿਯਮਾਂ ਵਿੱਚ ਬਦਲਅ- ਨਵੇਂ ਸਾਲ ਵਿਚ ਸੋਨੇ ਦੇ ਗਹਿਮੇ ਖਰੀਦਣ ਦੇ ਨਿਯਮਾਂ ਵਿਚ ਬਦਲਾਅ ਹੋ ਸਕਦਾ ਹੈ। ਸਰਕਾਰ ਨਵੇਂ ਸਾਲ ਤੋਂ ਗਹਿਣਿਆਂ ਦੀ ਹਾਲ ਮਾਰਕਿੰਗ ਜ਼ਰੂਰੀ ਕਰਨ ਜਾ ਰਹੀ ਹੈ। ਦੇਸ਼ ਵਿਚ ਨਵੇਂ ਨਿਯਮ 15 ਜਨਵਰੀ 2021 ਤੱਕ ਲਾਗੂ ਹੋਣਗੇ। ਹੁਣੇ ਤੱਕ ਸੋਣੇ ਦੀ ਜਵੇਲਰੀ ਉੱਤੇ ਹਾਲਮਾਰਕਿੰਗ ਸਵੈੱਛਿਕ ਹੈ। ਠੀਕ ਹਾਲਮਾਰਕ ਨਾਂ ਹੋਣ ਉੱਤੇ ਜਵੇਲਰ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਗੱਡੀਆਂ ਦੇ ਦਾਮਾਂ ਵਿੱਚ ਹੋਵੇਗਾ ਵਾਧਾ- 1 ਜਨਵਰੀ 2020 ਤੋਂ ਸਾਰੀਆਂ ਗੱਡੀਆਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਨਵੇਂ ਸਾਲ ਵਿਚ ਸਾਰੀਆਂ ਆਟੋ ਕੰਪਨੀਆਂ ਗੱਡੀਆਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਵਾਲੀਆਂ ਹਨ। BS-VI ਲਾਗੂ ਹੋਣ ਤੋਂ ਬਾਅਦ ਲਾਗਤ ਵਧਣ ਦੀ ਵਜ੍ਹਾ ਨਾਲ ਕੀਮਤਾਂ ਵਧਣਗੀਆਂ। ਮਾਰੂਤੀ ਅਤੇ ਟਾਟਾ, ਹਿਉਂਦਈ ਵਰਗੀ ਕੰਪਨੀਆਂ ਪਹਿਲਾਂ ਹੀ ਐਲਾਨ ਕਰ ਚੁੱਕੀ ਹਨ। ਮਹਿੰਦਰਾ ਐਂਡ ਮਹਿੰਦਰਾ ਨੇ ਵੀ ਮੁੱਲ ਵਧਾਉਣ ਦੀ ਗੱਲ ਕਹੀ ਹੈ।
ਨਵਾਂ GST ਰਿਟਰਨ ਫਾਇਲਿੰਗ ਸਿਸਟਮ 1 ਜਨਵਰੀ ਤੋਂ ਲਾਗੂ- GST ਰਜਿਸਟਰੇਸ਼ਨ ਨੂੰ ਆਸਾਨ ਬਣਾਉਣ ਲਈ ਆਧਾਰ ਦੇ ਜਰੀਏ GST ਰਜਿਸਟਰੇਸ਼ਨ ਦਾ ਫੈਸਲਾ ਲਿਆ ਗਿਆ ਹੈ। ਐਨੁਅਲ ਰਿਟਰਨ ਫਾਇਲ ਕਰਨ ਦੀ ਸਮਾਂ ਸੀਮਾ 2 ਮਹੀਨੇ ਵਧਾਕੇ 30 ਅਗਸਤ 2019 ਕਰ ਦਿੱਤੀ ਗਈ ਸੀ। ਜਦੋਂ ਕਿ ਨਵਾਂ GST ਰਿਟਰਨ ਫਾਇਲਿੰਗ ਸਿਸਟਮ 1 ਜਨਵਰੀ 2020 ਤੋਂ ਲਾਗੂ ਹੋਵੇਗਾ।