
ਕਿਹਾ ਕਿ ਸਾਡਾ ਸੰਘਰਸ਼ ਸ਼ਾਂਤਮਈ ਹੈ ਇਸ ਨੂੰ ਸ਼ਾਂਤਮਈ ਅਤੇ ਅਨੁਸ਼ਾਸਨ ਵਿੱਚ ਰੱਖਣ ਲਈ ਸਾਡਾ ਸਾਥ ਦਿਉ
ਨਵੀਂ ਦਿੱਲੀ, ( ਸੈਸ਼ਵ ਨਾਗਰਾ ) : ਗਾਜ਼ੀਪੁਰ ਬਾਰਡਰ ਦੀ ਸੱਥ ‘ਤੇ ਬੈਠੇ ਕਿਸਾਨਾਂ ਨੇ ਮੋਦੀ ਸਰਕਾਰ ਤੋਂ ਆਪਣੇ ਹੱਕ ਮੰਗਦਿਆਂ ਕਿਹਾ ਕਿ ਐੱਮ ਐੱਸ ਪੀ ਲੈਣਾ ਸਾਡਾ ਹੱਕ, ਜੇਕਰ ਸਰਕਾਰ ਸਾਡਾ ਹੱਕ ਨਹੀਂ ਦੇਵੇਗੀ ਤਾਂ ਅਸੀਂ ਆਪਣੇ ਹੱਕ ਲੈਣੇ ਸਰਕਾਰ ਤੋਂ ਜਾਣਦੇ ਹਾਂ । ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਇਸ ਸੱਥ ਵਿਚ ਵੱਖ ਵੱਖ ਰਾਜਿਆਂ ਤੋਂ ਕਿਸਾਨ ਇਕੱਠੀ ਬੈਠ ਕੇ ਆਪਸੀ ਦੁੱਖ ਸੁੱਖ ਫਰੋਲਦੇ ਹਨ । ਉਨ੍ਹਾਂ ਕਿਹਾ ਕਿ ਇਹ ਸੱਥ ਸੰਘਰਸ਼ ਦੌਰਾਨ ਹੀ ਬਣੀ ਹੈ।
photoਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਦੋ ਦੋ ਹਜਾਰ ਪਾ ਕੇ ਅਹਿਸਾਨ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਸਾਨੂੰ ਭੀਖ਼ ਨਹੀਂ ਚਾਹੀਦਾ ਸਾਨੂੰ ਸਾਡੇ ਹੱਕ ਚਾਹੀਦੇ ਹਨ। ਕੇਂਦਰ ਸਰਕਾਰ ਕਿਸਾਨਾਂ ਨਾਲ ਡਰਾਮੇਬਾਜ਼ੀ ਕਰਨੀ ਬੰਦ ਕਰੇ, ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਐੱਮਐੱਸਪੀ ਦੇਵੇ ਸਾਨੂੰ ਭੀਖ ਨਹੀਂ ਚਾਹੀਦੀ । ਕਿਸਾਨਾਂ ਨੇ ਦੱਸਿਆ ਕਿ ਅਸੀਂ ਇਸ ਸੱਥ ‘ਚ ਬੈਠ ਕੇ ਸੰਘਰਸ਼ ਦੀਆਂ ਵਿਉਂਤਾਂ ਬਣਾਉਂਦੇ ਹਾਂ ਅਤੇ ਇਸਦੇ ਨਾਲ ਹੀ ਕਿਸਾਨ ਅੰਦੋਲਨ ਵਿਚ ਚੱਲ ਰਹੇ ਲੰਗਰ ਬਾਰੇ ਵੀ ਵਿਚਾਰ ਚਰਚਾ ਕਰਦੇ ਹਾਂ।
photoਕਿਸਾਨਾਂ ਨੇ ਕਿਹਾ ਕਿ ਇਹ ਕਿਸਾਨੀ ਸੰਘਰਸ਼ ਹੁਣ ਇੱਕ ਦੋ ਰਾਜਾਂ ਦਾ ਨਹੀਂ ਰਿਹਾ ਇਹ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਬਣ ਚੁੱਕਿਆ ਹੈ । ਇਸ ਸੰਘਰਸ਼ ਵਿਚ ਯੂ ਪੀ, ਉਤਰਾਂਚਲ ਪ੍ਰਦੇਸ , ਰਾਜਸਥਾਨ, ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰ ਸਟੇਟਾਂ ਦੀ ਕਿਸਾਨ ਲਗਾਤਾਰ ਦਿੱਲੀ ਦੇ ਵੱਖ ਵੱਖ ਬਾਰਡਰਾਂ ਉੱਤੇ ਪਹੁੰਚ ਰਹੇ ਹਨ।
photoਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਬਦਨਾਮ ਕਰਨਾ ਬੰਦ ਕਰ ਦੇਵੇ । ਬਜ਼ੁਰਗ ਕਿਸਾਨਾਂ ਨੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡਾ ਸੰਘਰਸ਼ ਸ਼ਾਂਤਮਈ ਹੈ ਇਸ ਨੂੰ ਸ਼ਾਂਤਮਈ ਅਤੇ ਅਨੁਸ਼ਾਸਨ ਵਿੱਚ ਰੱਖਣ ਲਈ ਸਾਡਾ ਸਾਥ ਦਿਉ ਤਾਂ ਸੰਘਰਸ਼ ਨੂੰ ਜਿੱਤ ਕੇ ਵਾਪਸ ਘਰਾਂ ਨੂੰ ਪਰਤੀਏ।