
ਲੋਕਸਭਾ ਚੋਣ ਤੋਂ ਪਹਿਲਾ ਹਰਿਆਣਾ ਵਿਚ ਜੀਂਦ ਉਪ ਚੋਣ ਵਿਚ ਕਾਂਗਰਸ ਦਾ ਟਰੰਪ ਕਾਰਡ...
ਨਵੀਂ ਦਿੱਲੀ : ਲੋਕਸਭਾ ਚੋਣ ਤੋਂ ਪਹਿਲਾ ਹਰਿਆਣਾ ਵਿਚ ਜੀਂਦ ਉਪ ਚੋਣ ਵਿਚ ਕਾਂਗਰਸ ਦਾ ਟਰੰਪ ਕਾਰਡ ਨਹੀਂ ਚੱਲ ਸਕਿਆ। ਲੋਕਸਭਾ ਚੋਣ ਤੋਂ ਪਹਿਲਾ ਕਾਂਗਰਸ ਦੀ ਹਰਿਆਣਾ ਵਿਚ ਜਿੱਤ ਲੈਅ ਬਣਾਉਣ ਦੀ ਕੋਸ਼ਿਸ਼ ਨਾਕਾਮ ਰਹੀ ਅਤੇ ਇਸ ਤਰ੍ਹਾਂ ਨਾਲ ਰਣਦੀਪ ਸੁਰਜੇਵਾਲਾ ਦੀ ਹਾਰ ਨੇ ਕਾਂਗਰਸ ਨੂੰ ਵੱਡਾ ਝਟਕਾ ਦਿਤਾ ਹੈ। ਹਰਿਆਣਾ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਜੀਂਦ ਵਿਧਾਨਸਭਾ ਸੀਟ ਦੇ ਉਪ ਚੋਣ ਦੀ ਵੀਰਵਾਰ ਨੂੰ ਜਾਰੀ ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਜੀਂਦ ਵਿਚ ਜਿਸ ਤਰ੍ਹਾਂ ਨਾਲ ਕਾਂਗਰਸ ਦੀ ਤਿਆਰੀ ਸੀ।
Krishna Middha
ਉਸ ਦੇ ਹਿਸਾਬ ਤੋਂ ਅਜਿਹਾ ਲੱਗ ਰਿਹਾ ਸੀ ਕਿ ਰਣਦੀਪ ਸੁਰਜੇਵਾਲਾ ਕੁੱਝ ਕਮਾਲ ਕਰਨਗੇ ਅਤੇ ਹਰਿਆਣਾ ਦੀ ਰਾਜਨੀਤੀ ਵਿਚ ਕਾਂਗਰਸ ਲਈ ਇਕ ਉਮੀਦ ਦੀ ਕਿਰਨ ਬਣ ਕੇ ਉਭਰੇਗਾ। ਪਰ ਹਰਿਆਣੇ ਦੇ ਜੀਂਦ ਵਿਚ ਸੁਰਜੇਵਾਲਾ ਉਹ ਇਤਿਹਾਸ ਦੋਹਰਾਉਣ ਵਿਚ ਅਸਫ਼ਲ ਰਹੇ। ਜਿਸ ਦੀ ਉਮੀਦ ਕਾਂਗਰਸ ਪਾਰਟੀ ਨੂੰ ਸੀ। ਦਰਅਸਲ ਸਾਲ 1972 ਤੋਂ ਬਾਅਦ ਕੋਈ ਜਾਟ ਸਮੁਦਾਏ ਦਾ ਆਗੂ ਜੀਂਦ ਵਿਚ ਚੋਣ ਨਹੀਂ ਜਿੱਤ ਸਕਿਆ ਹੈ। ਰਣਦੀਪ ਸੁਰਜੇਵਾਲਾ ਦੀ ਉਂਮੀਦਵਾਰੀ ਤੋਂ ਅਜਿਹਾ ਲੱਗ ਰਿਹਾ ਸੀ ਕਿ ਜੀਂਦ ਦਾ ਇਹ ਰਿਕਾਰਡ ਟੁੱਟ ਜਾਵੇਗਾ।
Randeep Surjewala
ਇਸ ਵਾਰ ਵੀ ਜਾਟ ਸਮੁਦਾਏ ਦਾ ਕੋਈ ਨੇਤਾ ਨਹੀਂ ਜਿੱਤ ਸਕਿਆ ਅਤੇ ਇਹ ਰਿਕਾਰਡ ਕਾਇਮ ਰਹਿ ਗਿਆ। ਦੱਸ ਦਈਏ ਕਿ ਰਣਦੀਪ ਸੁਰਜੇਵਾਲਾ ਕਾਂਗਰਸ ਦੇ ਦਿੱਗਜ ਨੇਤਾ ਹਨ ਅਤੇ ਜਾਟ ਸਮੁਦਾਏ ਨਾਲ ਹੀ ਆਉਂਦੇ ਹਨ। ਰਣਦੀਪ ਸੁਰਜੇਵਾਲਾ ਜੀਂਦ ਵਿਧਾਨ ਸਭਾ ਉਪ ਚੋਣ ਵਿਚ ਤੀਸਰੇ ਨੰਬਰ ਉਤੇ ਰਹੇ। ਜੀਂਦ ਵਿਧਾਨਸਭਾ ਚੋਣ ਵਿਚ ਭਾਜਪਾ ਉਮੀਦਵਾਰ ਕ੍ਰਿਸ਼ਣ ਲਾਲ ਮਿੱਢਾ ਨੇ 12248 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।