ਜ਼ਾਇਦਾਦ ‘ਤੇ ਕਬਜ਼ਾ ਕਰਨ ਵਾਲਾ ਉਸ ਦਾ ਮਾਲਕ ਨਹੀਂ ਹੋ ਸਕਦਾ: ਸੁਪ੍ਰੀਮ ਕੋਰਟ
Published : Jan 31, 2019, 1:37 pm IST
Updated : Jan 31, 2019, 1:37 pm IST
SHARE ARTICLE
Supreme Court
Supreme Court

ਸੁਪ੍ਰੀਮ ਕੋਰਟ ਨੇ ਇਕ ਫੈਸਲੇ ਵਿਚ ਵਿਵਸਥਾ ਦਿਤੀ ਹੈ ਕਿ ਕਿਸੇ ਜ਼ਾਇਦਾਦ ਉਤੇ ਅਸਥਾਈ ਕਬਜ਼ਾ...

ਨਵੀਂ ਦਿੱਲੀ : ਸੁਪ੍ਰੀਮ ਕੋਰਟ ਨੇ ਇਕ ਫੈਸਲੇ ਵਿਚ ਵਿਵਸਥਾ ਦਿਤੀ ਹੈ ਕਿ ਕਿਸੇ ਜ਼ਾਇਦਾਦ ਉਤੇ ਅਸਥਾਈ ਕਬਜ਼ਾ ਕਰਨ ਵਾਲਾ ਵਿਅਕਤੀ ਉਸ ਜਾਇਦਾਦ ਦਾ ਮਾਲਕ ਨਹੀਂ ਹੋ ਸਕਦਾ ਅਤੇ ਚਾਹੇ ਉਸ ਨੂੰ ਕਬਜਾ ਕੀਤੇ 12 ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੋਵੇ। ਉਚ ਕੋਰਟ ਨੇ ਕਿਹਾ ਕਿ ਅਜਿਹੇ ਕਬਜ਼ੇਦਾਰਾਂ ਨੂੰ ਹਟਾਉਣ ਲਈ ਕੋਰਟ ਕਾਰਵਾਈ ਦੀ ਜ਼ਰੂਰਤ ਵੀ ਨਹੀਂ ਹੈ। ਕੋਰਟ ਕਾਰਵਾਈ ਦੀ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਬਿਨਾਂ ਟਾਈਟਲ ਵਾਲੇ ਕਬਜ਼ੇਧਾਰੀ ਦੇ ਕੋਲ ਜਾਇਦਾਦ ਉਤੇ ਪ੍ਰਭਾਵੀ ਕਬਜ਼ਾ ਹੋਵੇ।

Supreme Court of India Supreme Court of India

ਜੋ ਉਸ ਨੂੰ ਇਸ ਕਬਜ਼ੇ ਦੀ ਇਸ ਤਰ੍ਹਾਂ ਨਾਲ ਸੁਰੱਖਿਆ ਕਰਨ ਦਾ ਅਧਿਕਾਰ ਦਿੰਦਾ ਹੈ ਜਿਵੇਂ ਕਿ ਉਹ ਸਚਮੁੱਚ ਮਾਲਕ ਹੋਵੇ। ਜਸਟਿਸ ਐਨਵੀ ਰਮਣਾ ਅਤੇ ਐਮਐਮ ਸ਼ਾਂਤਨਾਗੌਡਰ ਦੀ ਬੈਂਚ ਨੇ ਫੈਸਲੇ ਵਿਚ ਕਿਹਾ ਕਿ ਕੋਈ ਵਿਅਕਤੀ ਜਦੋਂ ਕਬਜ਼ੇ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਜ਼ਾਇਦਾਦ ਉਤੇ ਕਬਜ਼ਾ ਟਾਈਟਲ ਦਿਖਾਉਣਾ ਹੋਵੇਗਾ ਅਤੇ ਸਿੱਧ ਕਰਨਾ ਹੋਵੇਗਾ ਕਿ ਉਸ ਦੀ ਜ਼ਾਇਦਾਦ ਉਤੇ ਪ੍ਰਭਾਵੀ ਕਬਜ਼ਾ ਹੈ। ਪਰ ਅਸਥਾਈ ਕਬਜ਼ਾ ਅਜਿਹੇ ਵਿਅਕਤੀ ਨੂੰ ਅਸਲੀ ਮਾਲਕ ਦੇ ਵਿਰੁਧ ਅਧਿਕਾਰ ਨਹੀਂ ਦਿੰਦਾ।

ਕੋਰਟ ਨੇ ਕਿਹਾ ਪ੍ਰਭਾਵੀ ਕਬਜ਼ਾ ਦਾ ਮਤਲਬ ਹੈ ਕਿ ਅਜਿਹਾ ਕਬਜ਼ਾ ਜੋ ਸਮਰੱਥ ਰੂਪ ਤੋਂ ਲੰਬੇ ਸਮੇਂ ਤੋਂ ਹੋਵੇ ਅਤੇ ਇਸ ਕਬਜ਼ੇ ਉਤੇ ਅਸਲੀ ਮਾਲਕ ਚੁੱਪ ਕਰਕੇ ਬੈਠਿਆ ਹੋਵੇ। ਬੈਂਚ ਨੇ ਕਿਹਾ ਕਿ ਜ਼ਾਇਦਾਦ ਉਤੇ ਕਦੇ-ਕਦੇ ਕਬਜ਼ਾ ਕਰ ਲੈਣਾ ਜਾਂ ਉਸ ਵਿਚ ਵੜ ਜਾਣਾ, ਜੋ ਸਥਾਈ ਕਬਜ਼ੇ ਵਿਚ ਨਿਪੁੰਨ ਨਹੀਂ ਹੋਇਆ ਹੈ। ਉਸ ਨੂੰ ਅਸਲੀ ਮਾਲਕ ਦੁਆਰਾ ਹਟਾਇਆ ਜਾ ਸਕਦਾ ਹੈ ਅਤੇ ਇਥੇ ਤੱਕ ਕਿ ਉਹ ਜ਼ਰੂਰੀ ਜੋਰ ਦਾ ਵੀ ਪ੍ਰਯੋਗ ਕਰ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement