
ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਅਤੇ ਉਸ ਦੀ ਮਾਂ ਅੰਦਰ ਕੰਮ ਕਰ ਰਹੀ ਸੀ
ਅਨੂਪਪੁਰ - ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ 'ਚ ਇੱਕ 7 ਸਾਲਾ ਬੱਚੀ ਨੇ ਖੇਡ-ਖੇਡ 'ਚ ਸਾੜੀ ਨਾਲ ਫ਼ਾਹਾ ਲੈ ਲਿਆ।
ਕੋਤਮਾ ਥਾਣੇ ਦੇ ਇੰਚਾਰਜ ਅਜੇ ਬੈਗਾ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਪਿੰਡ ਪਾਕਰੀਆ 'ਚ ਉਸ ਸਮੇਂ ਵਾਪਰੀ ਜਦੋਂ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਅਤੇ ਉਸ ਦੀ ਮਾਂ ਘਰ ਦੇ ਅੰਦਰ ਕੰਮ ਕਰ ਰਹੀ ਸੀ।
ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਘਰ ਦੀ ਬਾਹਰਲੀ ਕੰਧ ਨਾਲ ਬੰਨ੍ਹੇ ਬਾਂਸ ਨਾਲ ਬੰਨ੍ਹੀ ਸਾੜ੍ਹੀ ਨਾਲ ਖੇਡਦੇ ਹੋਏ ਲੜਕੀ ਨੇ ਉਸ ਨੂੰ ਗ਼ਲਤੀ ਨਾਲ ਆਪਣੇ ਗਲ਼ੇ 'ਚ ਬੰਨ੍ਹ ਲਿਆ, ਅਤੇ ਫ਼ਾਹਾ ਉਸ ਦੇ ਗਲ਼ੇ ਵਿੱਚ ਫ਼ਸ ਗਿਆ।
ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਬਾਅਦ ਵਿੱਚ ਲੜਕੀ ਨੂੰ ਲਟਕਦਾ ਦੇਖਿਆ ਅਤੇ ਉਸਨੂੰ ਕੋਤਮਾ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।