
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਹਵਾਬਾਜ਼ੀ ਲਾਬਿਸਟ ਦੀਪਕ ਤਲਵਾਰ ਵਿਰੁਧ ਮਨੀ ਲਾਂਡਰਿੰਗ ਮਾਮਲੇ ਵਿਚ ਰਾਸ਼ਟਰੀ ਰਾਜਧਾਨੀ ਦੇ ਏਅਰੋਸਿਟੀ ਇਲਾਕੇ ਵਿਚ
ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਹਵਾਬਾਜ਼ੀ ਲਾਬਿਸਟ ਦੀਪਕ ਤਲਵਾਰ ਵਿਰੁਧ ਮਨੀ ਲਾਂਡਰਿੰਗ ਮਾਮਲੇ ਵਿਚ ਰਾਸ਼ਟਰੀ ਰਾਜਧਾਨੀ ਦੇ ਏਅਰੋਸਿਟੀ ਇਲਾਕੇ ਵਿਚ ਸਥਿਤ 120 ਕਰੋੜ ਰੁਪਏ ਦੀ ਕੀਮਤ ਦਾ ਹੋਟਲ ਹਾਲੀਡੇ ਇਨ ਸਨਿਚਰਵਾਰ ਨੂੰ ਕੁਰਕ ਕਰ ਲਿਆ। ਤਲਵਾਰ ਨੂੰ ਇਸ ਸਾਲ ਹੀ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਦੋਸ਼ ਲਗਾਇਆ ਕਿ ਤਲਵਾਰ ਕੋਲ ਵੇਵ ਹਾਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਮਲਕੀਅਤ ਹੈ। ਜਾਂਚ ਏਜੰਸੀ ਨੇ ਦੋਸ਼ ਲਗਾÎਇਆ ਹੈ ਕਿ ਉਸ ਨੇ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡੇ ਨੇੜੇ ਹੋਟਲ ਦੇ ਨਿਰਮਾਣ 'ਚ ਗ਼ੈਰ ਕਾਨੂੰਨੀ ਧਨ ਦੀ ਵਰਤੋਂ ਕੀਤੀ ਹੈ।
ਇਸ ਬਹੁ ਮੰਜ਼ਲਾ ਹੋਟਲ ਵਿਚ ਕਈ ਲਗਜ਼ਰੀ ਸੁਵੀਧਾਵਾਂ ਹਨ। ਇਹ ਦਿੱਲੀ ਆਉਣ ਵਾਲੇ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਲਈ ਕੁਝ ਸਾਲ ਪਹਿਲਾਂ ਬਣਾਇਆ ਗਿਆ ਸੀ। ਏਜੰਸੀ ਨੇ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀਐਮਐਲਏ) ਤਹਿਤ ਜਾਇਦਾਦ ਕੁਰਕ ਕਰਨ ਦਾ ਹੁਕਮ ਦਿਤਾ। ਈਡੀ ਮਨੀ ਲਾਂਡਰਿੰਗ ਦੇ ਇਕ ਅਪਰਾਧਕ ਮਾਮਲੇ ਵਿਚ ਤਲਵਾਰ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਕ ਬਿਆਨ ਵਿਚ ਕਿਹਾ, ''ਉਸ ਨੇ ਗ਼ੈਰ-ਕਾਨੂੰਨੀ ਰੂਪ ਵਿਚ ਏਅਰ ਇੰਡੀਆ ਦੀ ਕੀਮਤ 'ਤੇ 2008-09 ਦੌਰਾਨ ਇਨ੍ਹਾਂ ਏਅਰਲਾਈਨਜ਼ ਲਈ ਅਨੁਕੂਲ ਆਵਾਜਾਈ ਅਧਿਕਾਰ ਹਾਸਲ ਕੀਤੇ।''
ਜਾਂਚ ਵਿਚ ਪਤਾ ਲੱਗਾ ਹੈ ਕਿ ਇਸ ਬਦਲੇ ਇਨ੍ਹਾਂ ਏਅਰਲਾਈਨਜ਼ ਨੈ ਤਲਵਾਰ ਨੂੰ 2008-09 ਦੌਰਾਨ 272 ਕਰੋੜ ਰੁਪਏ ਦਿਤੇ। ਬਿਆਨ ਵਿਚ ਕਿਹਾ ਗਿਆ ਹੈ, ''ਇਹ ਖ਼ੁਲਾਸਾ ਹੋਇਆ ਹੈ ਕਿ ਤਲਵਾਰ ਨੇ ਵਿਦੇਸ਼ੀ ਏਅਰਲਾਈਨਜ਼ ਨਾਲ ਮਿਲ ਕੇ 272 ਕਰੋੜ ਰੁਪਏ ਨੂੰ ਕਾਨੂੰਨੀ ਬਣਾਉਣ ਲਈ ਭਾਰਤ ਵਿਚ ਅਤੇ ਵਿਦੇਸ਼ਾਂ ਵਿਚ ਅਪਣੇ ਅਤੇ ਅਪਣੇ ਪਰਵਾਰ ਦੇ ਨਾਂ 'ਤੇ ਕਈ ਜਾਇਦਾਦਾ ਬਣਾਈਆਂ।'' ਤਲਵਾਰ ਅਜੇ ਨਿਆਇਕ ਹਿਰਾਸਤ ਵਿਚ ਹਨ। (ਪੀਟੀਆਈ)