3 ਭਾਰਤੀ-ਅਮਰੀਕੀ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼ੀ ਕਰਾਰ
Published : Feb 14, 2019, 4:38 pm IST
Updated : Feb 14, 2019, 4:38 pm IST
SHARE ARTICLE
US Court Decision
US Court Decision

ਇਕ ਅਮਰੀਕੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ 3 ਭਾਰਤੀਆਂ ਸਮੇਤ 6 ਲੋਕਾਂ ਨੂੰ ਦੋਸ਼ੀ ਕਰਾਰ ਦਿਤਾ ਹੈ.....

ਵਾਸ਼ਿੰਗਟਨ : ਇਕ ਅਮਰੀਕੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ 3 ਭਾਰਤੀਆਂ ਸਮੇਤ 6 ਲੋਕਾਂ ਨੂੰ ਦੋਸ਼ੀ ਕਰਾਰ ਦਿਤਾ ਹੈ। 5 ਹਫ਼ਤੇ ਤੱਕ ਚੱਲੇ ਜੂਰੀ ਟ੍ਰਾਇਲ ਦੇ ਬਾਅਦ ਮਨੀ ਲਾਂਡਰਿੰਗ ਵਿਚ ਇਨ੍ਹਾਂ ਤਿੰਨਾਂ 'ਤੇ ਸਾਜਿਸ਼ ਕਰਨ ਦਾ ਦੋਸ਼ ਸਾਬਤ ਹੋ ਗਿਆ। ਇਨ੍ਹਾਂ ਦੋਸ਼ੀਆਂ ਵਿਚ ਭਾਰਤੀ ਮੂਲ ਦੇ ਅਮਰੀਕੀ ਰਵਿੰਦਰ ਰੈੱਡੀ, ਹਰਸ਼ ਜੱਗੀ ਅਤੇ ਨੀਰੂ ਜੱਗੀ ਹਨ। ਨਿਆਂ ਵਿਭਾਗ ਦੇ ਅਪਰਾਧਿਕ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਬ੍ਰਾਇਨ ਬੇਨਜ਼ਕੋਵਸਕੀ ਨੇ ਕਿਹਾ ਕਿ ਇਸ ਮਾਮਲੇ ਵਿਚ ਭਾਰਤੀ-ਅਮਰੀਕੀ ਤਿੱਕੜੀ ਦੇ ਨਾਲ ਐਡ੍ਰਿਆਨਾ ਐਲੇਜਾਂਦਰਾ ਗਾਲਵਨ, ਇਰਵਿੰਗ ਅਤੇ ਟੈਕਸਾਸ ਦੇ 57 ਸਾਲਾ ਲੁਇਸ ਮੋਂਟੇਸ-ਪੇਟਿਨੋ ਨੂੰ ਦੋਸ਼ੀ

ਠਹਿਰਾਇਆ ਗਿਆ ਹੈ।ਹਰਸ਼ ਅਤੇ ਐਡ੍ਰੀਆਨਾ ਨੂੰ ਜਿੱਥੇ ਮਨੀ ਲਾਂਡਰਿੰਗ ਦੇ ਦੋ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉੱਥੇ ਨੀਰੂ ਜੱਗੀ ਨੂੰ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ। ਰਵਿੰਦਰ ਨੂੰ ਹੋਰ ਮਾਮਲਿਆਂ ਦੇ ਇਲਾਵਾ ਮਨੀ ਲਾਂਡਰਿੰਗ ਦੇ ਦੋ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ। ਅਦਾਲਤ ਵਿਚ ਪੇਸ਼ ਸਬੂਤ ਮੁਤਾਬਕ ਸਾਲ  2011 ਤੋਂ 2013 ਤੱਕ ਇਨ੍ਹਾਂ ਲੋਕਾਂ ਨੇ ਪੂਰੇ ਅਮਰੀਕਾ ਵਿਚ ਟੈਕਸਾਸ ਵਿਚ ਲਾਰੇਡੋ ਵਿਚ ਦਵਾਈਆਂ ਦੀ ਵਿਕਰੀ ਨਾਲ ਪ੍ਰਾਪਤ ਲੱਖਾਂ ਡਾਲਰਾਂ ਨੂੰ ਟਰਾਂਸਫਰ ਕਰਨ ਵਿਚ ਮਦਦ ਕੀਤੀ। (ਪੀਟੀਆਈ)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement