ਜਾਣੋ ਕਿਹੜੇ ਮੈਂਬਰਾਂ ਨੇ ਚੁੱਕੇ ਲੋਕਸਭਾ ’ਚ ਸਭ ਤੋਂ ਵੱਧ ਲੋਕਾਂ ਦੇ ਮੁੱਦੇ
Published : Mar 31, 2019, 4:42 pm IST
Updated : Mar 31, 2019, 4:42 pm IST
SHARE ARTICLE
Top ten MPs who asked highest number of questions
Top ten MPs who asked highest number of questions

ਸਭ ਤੋਂ ਵੱਧ ਲੋਕਾਂ ਦੇ ਮੁੱਦੇ ਚੁੱਕਣ ਵਾਲੇ ਲੋਕਸਭਾ ਮੈਂਬਰ ਦੇ ਨਾਵਾਂ ਦੀ ਸੂਚੀ

ਨਵੀਂ ਦਿੱਲੀ: ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫ਼ਾਰਮਸ (ਏਡੀਸੀ) ਨੇ ਇਕ ਸੂਚੀ ਜਾਰੀ ਕਰਕੇ ਦੇਸ਼ ਭਰ ਦੇ ਪਹਿਲੇ 10 ਅਜਿਹੇ ਲੋਕਸਭਾ ਮੈਂਬਰਾਂ ਦਾ ਨਾਮ ਇਸ ਸੂਚੀ ਵਿਚ ਸ਼ਾਮਲ ਕੀਤਾ ਹੈ, ਜਿੰਨ੍ਹਾਂ ਨੇ ਸਭ ਤੋਂ ਵੱਧ ਸਵਾਲ ਲੋਕਸਭਾ ਵਿਚ ਚੁੱਕੇ ਹਨ। ਇਸ ਸੂਚੀ ਵਿਚ ਸਭ ਤੋਂ ਪਹਿਲੇ ਸਥਾਨ ’ਤੇ ਮਹਾਰਾਸ਼ਟਰ ਦੇ ਬਾਰਾਮਤੀ ਹਲਕੇ ਤੋਂ ਨੈਸ਼ਨਲ ਕਾਂਗਰਸ ਪਾਰਟੀ ਦੀ ਲੋਕਸਭਾ ਮੈਂਬਰ ਸ਼੍ਰੀਮਤੀ ਸੁਪਰੀਆ ਸੂਲ ਹਨ, ਜਿੰਨ੍ਹਾਂ ਨੇ 1181 ਸਵਾਲ ਚੁੱਕੇ ਹਨ।

ਇਸ ਲਿਸਟ ਵਿਚ ਦੂਜੇ ਸਥਾਨ ’ਤੇ ਮਹਾਰਾਸ਼ਟਰ ਦੇ ਕੋਲ੍ਹਾਪੁਰ ਹਲਕੇ ਤੋਂ ਐਨਸੀਪੀ ਦੇ ਲੋਕਸਭਾ ਮੈਂਬਰ ਸ਼੍ਰੀ ਧੰਨਨਜੇ ਮਹਾਦਿਕ ਹਨ, ਜਿੰਨ੍ਹਾਂ ਨੇ 1170 ਸਵਾਲ ਚੁੱਕੇ ਹਨ। ਤੀਜੇ ਸਥਾਨ ’ਤੇ ਮਹਾਰਾਸ਼ਟਰ ਦੇ ਮਾਧ੍ਹਾ ਹਲਕੇ ਤੋਂ ਐਨਸੀਪੀ ਦੇ ਲੋਕਸਭਾ ਮੈਂਬਰ ਸ਼੍ਰੀ ਵਿਜੇਸਿਨ ਮੋਹਿਤ ਪਟੇਲ ਹਨ, ਜਿੰਨ੍ਹਾਂ ਨੇ 1134 ਸਵਾਲ ਚੁੱਕੇ ਹਨ। ਚੌਥੇ ਸਥਾਨ ’ਤੇ ਮਹਾਰਾਸ਼ਟਰ ਦੇ ਹਿਨਗੋਲੀ ਹਲਕੇ ਤੋਂ ਆਈਐਨਸੀ ਦੇ ਲੋਕਸਭਾ ਮੈਂਬਰ ਸ਼੍ਰੀ ਰਾਜੀਵ ਸ਼ੰਕਰਾਓ ਸਾਤਵ ਹਨ, ਜਿੰਨ੍ਹਾਂ ਨੇ 1115 ਸਵਾਲ ਚੁੱਕੇ ਹਨ।

ਪੰਜਵੇਂ ਸਥਾਨ ’ਤੇ ਮਹਾਰਾਸ਼ਟਰ ਦੇ ਮਾਵਲ ਹਲਕੇ ਤੋਂ ਐਸਐਚਐਸ ਦੇ ਲੋਕਸਭਾ ਮੈਂਬਰ ਸ਼੍ਰੀ ਸ਼੍ਰੀਰੰਗ ਅੱਪਾ ਬਰਨੇ ਹਨ, ਜਿੰਨ੍ਹਾਂ ਨੇ 1110 ਸਵਾਲ ਚੁੱਕੇ ਹਨ। ਛੇਵੇ ਸਥਾਨ ਉਤੇ ਮਹਾਰਾਸ਼ਟਰ ਦੇ ਸ਼ਿਰੂਰ ਹਲਕੇ ਤੋਂ ਐਸਐਚਐਸ ਦੇ ਲੋਕਸਭਾ ਮੈਂਬਰ ਸ਼੍ਰੀ ਸ਼ਿਵਾਜੀ ਏ. ਪਟੇਲ ਹਨ, ਜਿੰਨ੍ਹਾਂ 1101 ਸਵਾਲ ਉਠਾਏ ਹਨ। ਸੱਤਵੇਂ ਸਥਾਨ ਉਤੇ ਮਹਾਰਸ਼ਟਰ ਦੇ ਨੰਦੂਰਬਾਰ ਹਲਕੇ ਤੋਂ ਭਾਜਪਾ ਦੇ ਲੋਕਸਭਾ ਮੈਂਬਰ ਡਾ. ਹਿਨਾ ਵਿਜੇ ਗਵਿਤ ਹਨ, ਜਿੰਨ੍ਹਾਂ ਨੇ 1096 ਸਵਾਲ ਉਠਾਏ ਹਨ।

ਅੱਠਵੇਂ ਸਥਾਨ ਉਤੇ ਮਹਾਰਾਸ਼ਟਰ ਦੇ ਅਮਰਾਵਤੀ ਹਲਕੇ ਤੋਂ ਐਸਐਚਐਸ ਦੇ ਲੋਕਸਭਾ ਮੈਂਬਰ ਸ਼੍ਰੀ ਆਨੰਦਰਾਓ ਅਦਸੁਲ ਹਨ, ਜਿੰਨ੍ਹਾਂ ਨੇ 1056 ਸਵਾਲ ਚੁੱਕੇ ਹਨ। ਨੌਵੇਂ ਨੰਬਰ ’ਤੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਹਲਕੇ ਤੋਂ ਅਪਨਾ ਦਲ ਦੇ ਲੋਕਸਭਾ ਮੈਂਬਰ ਕੁੰਵਰ ਹਰੀਬੰਸ਼ ਸਿੰਘ ਹਨ, ਜਿੰਨ੍ਹਾਂ 1047 ਸਵਾਲ ਚੁੱਕੇ ਹਨ। ਦਸਵੇਂ ਨੰਬਰ ’ਤੇ ਉੱਤਰ ਪ੍ਰਦੇਸ਼ ਦੇ ਬਾਦਾਉਂ ਹਲਕੇ ਤੋਂ ਸਮਾਜਵਾਦੀ ਪਾਰਟੀ ਦੇ ਲੋਕਸਭਾ ਮੈਂਬਰ ਸ਼੍ਰੀ ਧਰਮੇਂਦਰ ਯਾਦਵ ਹਨ, ਜਿੰਨ੍ਹਾਂ 1025 ਸਵਾਲ ਉਠਾਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement