
ਦੇਸ਼ ਵਿਚ ਆਏ ਦਿਨ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ
ਨਵੀਂ ਦਿੱਲੀ : ਦੇਸ਼ ਵਿਚ ਆਏ ਦਿਨ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਿਚ ਦਿੱਲੀ ਦੇ ਨਜਾਮੂਦੀਂਨ ਸਥਿਤ ਤਬਲੀਗੀ ਜ਼ਮਾਤ ਵਿਚ ਇਕ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਦਿੱਲੀ, ਅਸਾਮ,ਮਹਾਂਰਾਸ਼ਟਰ, ਉਤਰ ਪ੍ਰਦੇਸ਼, ਤੇਲਗਾਨਾ, ਪਾਡੂਚਰੀ, ਤਾਮਿਨਾਡੂ, ਕਰਨਾਟਕ, ਅੰਡੇਮਾਨ-ਨਿਕੋਵਾਰ, ਆਂਧਰਾਂ ਪ੍ਰਦੇਸ਼ ਅਤੇ ਸ੍ਰੀ ਨਗਰ ਵਿਚ ਕਰੋਨਾ ਦੇ ਕੇਸ ਦਿਖਾਈ ਦਿੱਤੇ ਹਨ। ਮੀਡੀਆ ਰਿਪੋਰਟ ਮੁਤਾਬਿਕ ਦਿੱਲੀ ਤੋਂ ਆੰਡੇਮਾਨ ਪਰਤੇ 10 ਲੋਕ ਕਰੋਨਾ ਦੇ ਪੌਜਟਿਵ ਪਾਏ ਗਏ ਹਨ। ਇਨ੍ਹਾਂ 10 ਲੋਕਾਂ ਵਿਚੋਂ 9 ਲੋਕ ਦਿੱਲੀ ਦੇ ਨਜਾਮੂਦੀਨ ਇਲਾਕੇ ਵਿਚ ਸਥਿਤ ਤਬਲੀਗੀ ਜ਼ਮਾਤ ਦੇ ਸੈਂਟਰ ਵਿਚੋਂ ਗਏ ਹਨ। ਜ਼ਿਕਰਯੋਗ ਹੈ ਕਿ ਕਸ਼ਮੀਰ ਦੇ 100 ਲੋਕਾਂ ਨੇ ਇਸ ਵਿਚ ਹਿੱਸਾ ਲਿਆ ਸੀ ਜਿਨ੍ਹਾਂ ਵਿਚੋਂ ਇਕ ਵਿਅਕਤੀ ਸ੍ਰੀ ਨਗਰ ਦਾ ਸੀ ਜਿਸ ਦੀ ਪਿਛਲੇ ਦਿਨੀਂ ਮੌਤ ਹੋ ਚੁੱਕੀ ਹੈ। ਉੱਧਰ ਇਸ ਮਾਮਲੇ ਬਾਰੇ ਜਿਵੇਂ ਹੀ ਜੰਮੂ-ਸਰਕਾਰ ਨੂੰ ਪਤਾ ਲੱਗਿਆ ਤਾਂ ਪ੍ਰਸ਼ਾਸਨ ਨੇ 50 ਪੰਨਿਆ ਦੀ ਇਕ ਲਿਸਟ ਤਿਆਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ 855 ਲੋਕਾਂ ਦੇ ਨਾਮ ਸ਼ਾਮਿਲ ਕੀਤੇ ਹਨ।
coronavirus cases
ਇਹ ਉਹ ਲੋਕ ਹਨ ਜਿਹੜੇ ਤਬਲੀਗੀ ਜ਼ਮਾਤ ਵਿਚ ਸ਼ਾਮਿਲ ਹੋਏ ਸੀ ਜਾਂ ਫਿਰ ਉਨ੍ਹਾਂ ਸ਼ਾਮਿਲ ਹੋਣ ਵਾਲੇ ਲੋਕਾਂ ਦੇ ਸੰਪਰਕ ਵਿਚ ਆਏ ਸਨ। ਦੱਸਣ ਯੋਗ ਹੈ ਕਿ ਇਸ ਜ਼ਮਾਤ ਦਾ ਅਯੋਜਨ 15 ਤੋਂ 18 ਮਾਰਚ ਦੇ ਵਿਚ ਹੋਇਆ ਸੀ ਜਿਸ ਵਿਚ ਦੇਸ਼ ਦੇ ਕਰੀਬ 2000 ਤੋਂ ਜ਼ਿਆਦਾ ਲੋਕ ਸ਼ਾਮਿਲ ਹੋਏ ਸਨ। ਉਨ੍ਹਾਂ ਵਿਚੋਂ ਮਾਰਕਜ਼ ਬਿਲਡਿੰਗ ਵਿਚ ਰਹਿਣ ਵਾਲੇ 24 ਲੋਕ ਕਰੋਨਾ ਦੇ ਪੌਜਟਿਵ ਪਾਏ ਗਏ ਹਨ। ਮਾਰਕਜ਼ ਵਿਚੋਂ ਕੱਡੇ ਗਏ 334 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਬਾਕੀ ਦੇ ਕਰੀਬ 700 ਲੋਕਾਂ ਨੂੰ ਕੁਆਰੰਟੀਨ ਵਿਚ ਰੱਖਿਆ ਗਿਆ ਹੈ ਹੁਣ ਤੱਕ ਇਨ੍ਹਾਂ ਵਿਚੋਂ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਡੇਮਾਨ ਦੇ ਸਿਹਤ ਵਿਭਾਗ ਦੇ ਮੁੱਖੀ ਨੇ ਦੱਸਿਆ ਕਿ ਹੁਣ ਤੱਕ 99 ਲੋਕਾਂ ਦਾ ਟੈਸਟ ਕਰਵਾਇਆ ਗਿਆ ਸੀ ਜਿਸ ਵਿਚੋਂ 10 ਲੋਕ ਪੌਜਟਿਵ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਿਉਂਕਿ 24 ਮਾਰਚ ਰਾਤ ਨੂੰ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਗਿਆ ਸੀ ਇਸ ਲਈ ਇਹ 9 ਲੋਕ ਅਲੱਗ-ਅਲੱਗ ਫਲਾਇਟਾਂ ਰਾਹੀ ਅੰਡੇਮਾਨ ਆਏ ਸਨ। ਹੁਣ ਇਨ੍ਹਾਂ ਸਾਰੇ ਲੋਕਾਂ ਨੂੰ ਜੀਬੀ ਪੰਤ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ। ਜਿਥੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।