
ਪੂਰੀ ਦੁਨੀਆਂ ਤੇ ਮਾਰ ਕਰ ਰਹੇ ਕਰੋਨਾ ਵਾਇਰਸ ਦੇ ਇਲਾਜ਼ ਲਈ ਵੱਖ - ਵੱਖ ਦੇਸ਼ਾਂ ਦੇ ਡਾਕਟਰਾਂ ਵੱਲੋਂ ਇਸ ਦੀ ਦਵਾਈ ਬਣਾਉਣ ਲਈ ਰਿਸਰਚ ਕੀਤੀ ਜਾ ਰਹੀ ਹੈ
ਪੂਰੀ ਦੁਨੀਆਂ ਤੇ ਮਾਰ ਕਰ ਰਹੇ ਕਰੋਨਾ ਵਾਇਰਸ ਦੇ ਇਲਾਜ਼ ਲਈ ਵੱਖ - ਵੱਖ ਦੇਸ਼ਾਂ ਦੇ ਡਾਕਟਰਾਂ ਵੱਲੋਂ ਇਸ ਦੀ ਦਵਾਈ ਬਣਾਉਣ ਲਈ ਰਿਸਰਚ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਦਾ ਕੋਈ ਇਲਾਜ਼ ਨਹੀਂ ਮਿਲ ਸਕਿਆ। ਪਰ ਹੁਣ ਜਪਾਨ ਇਹ ਦਾਵਾ ਕਰ ਰਿਹਾ ਹੈ ਕਿ ਉਸ ਨੇ ਕਰੋਨਾ ਵਾਇਰਸ ਨੂੰ ਹਰਾਉਣ ਵਾਲੀ ਦਵਾਈ ਤਿਆਰ ਕਰ ਲਈ ਹੈ।
File Photo
ਇਸ ਦਵਾਈ ਨੂੰ ਜਪਾਨ ਦੀ ਇਕ ‘ਫੁਜੀਫਿਲਮ’ ਨਾ ਦੀ ਕੰਪਨੀ ਨੇ ਤਿਆਰ ਕੀਤਾ ਹੈ। ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾ ਇਹ ਦਵਾਈ ਟੈਸਟਿੰਗ ਦੇ ਲਈ ਚੱਲ ਰਹੀ ਸੀ ਜੋ ਕਿ ਹੁਣ ਆਪਣੀ ਟੈਸਟਿੰਗ ਵਿਚ ਕਾਮਯਾਬ ਹੋ ਚੁੱਕੀ ਹੈ। ਜਿਸ ਤੋਂ ਬਾਅਦ ਜਪਾਨ ਨੇ ਇਸ ਦਵਾਈ ਦਾ ਨਾਮ ‘ਅਵਿਗਾਨ’ ਰੱਖਿਆ ਹੈ।
coronavirus
ਦੱਸ ਦੱਈਏ ਕਿ ਜਪਾਨ ਦੇ ਪ੍ਰਧਾਨ ਮੰਤਰੀ ‘ਸ਼ਿੰਜੋ ਆਬੇ’ ਨੇ ਖੁਦ ਲੋਕਾਂ ਸਾਹਮਣੇ ਆ ਕੇ ਇਹ ਗੱਲ ਕਹੀ ਹੈ ਕਿ ਸਾਡੇ ਵਿਗਿਆਨੀਆਂ ਨੇ ਸਫਲਤਾਪੂਰਵਕ ਕਰੋਨਾ ਨਾਲ ਲੜਨ ਲਈ ਇਸ ਦਵਾਈ ਨੂੰ ਤਿਆਰ ਕਰ ਲਿਆ ਹੈ। ਜਿਸ ਤੋਂ ਬਾਅਦ ਅਸੀਂ ਦਰਜ਼ਨਾਂ ਕਰੋਨਾ ਪੀੜਿਤ ਲੋਕਾਂ ਤੇ ਇਸ ਦਵਾਈ ਨੂੰ ਟੈਸਟ ਕੀਤਾ ਹੈ ਜਿਸ ਦੇ ਨਤੀਜ਼ੇ ਹੁਣ ਤੱਕ ਕਾਮਯਾਬ ਹੀ ਨਿਕਲੇ ਹਨ।
Corona Virus
ਇਸੇ ਨਾਲ ਉਨ੍ਹਾਂ ਨੇ ਦੱਸਿਆ ਕਿ ਟੈਸਟਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਸਰਕਾਰ ਹੁਣ ਜਲਦ ਹੀ ਇਸ ਦਵਾਈ ਨੂੰ ਮਨਜ਼ੂਰੀ ਦੇ ਕੇ ਇਸ ਦੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦੇਵੇਗੀ । ਇਸ ਨਾਲ ਆਬੇ ਨੇ ਇਹ ਵੀ ਕਿਹਾ ਕਿ ਪ੍ਰੋਡਕਸ਼ ਤੋਂ ਬਾਅਦ ਹੀ ਇਸ ਦਵਾਈ ਨੂੰ ਬਾਕੀ ਦੇਸ਼ਾਂ ਵਿਚ ਸਪਲਾਈ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਲਈ ਇਹ ਖ਼ਬਰ ਇਸ ਲਈ ਵੀ ਵਧੀਆ ਹੈ ਕਿਉਂਕਿ ਜਪਾਨ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਵਧੀਆ ਦੋਸਤਾਨਾਂ ਸਬੰਧ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।