ਕੋਰੋਨਾ: ਸੜਕ ’ਤੇ ਸੌਣ ਵਾਲਿਆਂ ਨੂੰ Five Star Hotel ਵਿਚ ਰੱਖੇਗੀ ਇਸ ਦੇਸ਼ ਦੀ ਸਰਕਾਰ  
Published : Mar 31, 2020, 6:00 pm IST
Updated : Mar 31, 2020, 6:00 pm IST
SHARE ARTICLE
Homeless moved from streets to five star hotel rooms coronavirus
Homeless moved from streets to five star hotel rooms coronavirus

ਇਹ ਮਾਮਲਾ ਆਸਟ੍ਰੇਲੀਆ ਦੇ ਪਰਥ ਦਾ ਹੈ...

ਨਵੀਂ ਦਿੱਲੀ: ਦੁਨੀਆਭਰ ਵਿਚ ਕੋਰੋਨਾ ਵਾਇਰਸ ਦਾ ਸੰਕਟ ਛਾਇਆ ਹੋਇਆ ਹੈ। ਹਰ ਦੇਸ਼ ਅਪਣੇ-ਅਪਣੇ ਤਰੀਕੇ ਨਾਲ ਕੋਰੋਨਾ ਵਾਇਰਸ ਨੂੰ ਘਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਵਿਚ ਇਕ ਦੇਸ਼ ਅਜਿਹਾ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਤਹਿਤ ਸੜਕ ਤੇ ਸੌਣ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ 5 ਸਟਾਰ ਹੋਟਲ ਵਿਚ ਰੱਖਿਆ ਜਾਵੇਗਾ।

PhotoPhoto

ਇਹ ਮਾਮਲਾ ਆਸਟ੍ਰੇਲੀਆ ਦੇ ਪਰਥ ਦਾ ਹੈ। ਸੜਕ ਤੇ ਸੌਣ ਵਾਲੇ ਲੋਕਾਂ ਨੂੰ ਕਰੀਬ 20,000 ਰੁਪਏ ਪ੍ਰਤੀ ਰਾਤ ਦੇ ਕਿਰਾਏ ਵਾਲੇ ਹੋਟਲ ਵਿਚ ਸ਼ਿਫਟ ਕੀਤਾ ਜਾਵੇਗਾ। ਪੱਛਮੀ ਆਸਟ੍ਰੇਲੀਆ ਦੀ ਸਰਕਾਰ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰੋਜੈਕਟ ਤਹਿਤ ਕਰੀਬ ਇਕ ਮਹੀਨੇ ਤਕ ਸੜਕ ਤੇ ਸੌਣ ਵਾਲਿਆਂ ਨੂੰ ਹੋਟਲ ਵਿਚ ਰੱਖਿਆ ਜਾਵੇਗਾ। ਸ਼ੁਰੂਆਤ ਵਿਚ 20 ਬੇਘਰ ਲੋਕਾਂ ਦੇ ਪੈਨ ਪੈਸਿਫਿਕ ਹੋਟਲ ਵਿਚ ਰੁਕਣ ਦੀ ਵਿਵਸਥਾ ਕੀਤੀ ਜਾਵੇਗੀ।

ਪ੍ਰੋਜੈਕਟ ਨੂੰ ਹੋਟਲਸ ਵਿਦ ਹਾਰਟ ਨਾਮ ਦਿੱਤਾ ਗਿਆ ਹੈ। ਸਰਕਾਰ ਅਜਿਹੇ ਬੇਘਰ ਲੋਕਾਂ ਨੂੰ ਚੁਣੇਗੀ ਜੋ ਹੁਣ ਤਕ ਖੁਦ ਨੂੰ ਆਈਸੋਲੇਟ ਕਰਨ ਵਿਚ ਨਾਕਾਮ ਰਹੇ ਹਨ। ਬਾਅਦ ਵਿਚ ਇਸ ਪ੍ਰੋਜੈਕਟ ਵਿਚ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਅਤੇ ਮੈਂਟਲ ਹੈਲਥ ਨਾਲ ਜੂਝ ਰਹੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਜੇ ਪ੍ਰੋਜੈਕਟ ਸਫ਼ਲ ਹੁੰਦਾ ਹੈ ਤਾਂ ਹੋਟਲ ਦੇ 120 ਕਮਰੇ ਇਸਤੇਮਾਲ ਕੀਤੇ ਜਾ ਸਕਦੇ ਹਨ। ਨਵੇਂ ਪ੍ਰੋਜੈਕਟ ਦੀ ਗੱਲ ਉਦੋਂ ਉੱਠੀ ਜਦੋਂ ਬੇਘਰ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਬੀਤੇ ਹਫ਼ਤੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਕਮਿਊਨਿਟੀ ਸਰਵਿਸ ਮਿਨਿਸਟਰ ਸਿਮੋਨ ਮੈਗਰਕ ਨੇ ਕਿਹਾ ਕਿ ਇਸ ਯਤਨ ਨਾਲ ਉਹ ਸਿਹਤ ਸੇਵਾਵਾਂ ਤੇ ਪੈਣ ਵਾਲੇ ਦਬਾਅ ਨੂੰ ਘਟ ਕਰ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement