ਪੰਜਾਬ ਕਾਂਗਰਸ ਨੇ 'ਸੰਵਿਧਾਨ ਬਚਾਓ ਮੁਹਿੰਮ' ਦੀ ਕੀਤੀ ਸ਼ੁਰੂਆਤ

By : GAGANDEEP

Published : Mar 31, 2023, 8:09 pm IST
Updated : Mar 31, 2023, 8:10 pm IST
SHARE ARTICLE
photo
photo

ਪੰਜਾਬ ਕਾਂਗਰਸ ਨੇ ਸੂਬੇ ਦੇ 4 ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਲੁਧਿਆਣਾ ਵਿੱਚ ਇਹ ਮਾਰਚ ਕਰਨ ਦੀ ਯੋਜਨਾ ਬਣਾਈ

 

ਜਲੰਧਰ: ਪੰਜਾਬ ਕਾਂਗਰਸ ਨੇ ਮੋਦੀ ਸਰਕਾਰ ਵੱਲੋਂ ਰਾਹੁਲ ਗਾਂਧੀ ਵਿਰੁੱਧ ਕੀਤੀਆਂ ਬਦਲਾਖੋਰੀ ਕਾਰਵਾਈਆਂ ਵਿਰੁੱਧ ਪੂਰੇ ਸੂਬੇ ਵਿੱਚ ਸੰਘਰਸ਼ ਵਿੱਢਿਆ ਹੈ। ਪੰਜਾਬ ਕਾਂਗਰਸ ਨੇ ਆਪਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਲੋਕਤੰਤਰ 'ਤੇ ਲਗਾਤਾਰ ਹੋ ਰਹੇ ਹਮਲੇ ਵਿਰੁੱਧ ਤਿੱਖਾ ਸੰਘਰਸ਼ ਵਿੱਢ ਦਿੱਤਾ ਹੈ। “ਸੰਵਿਧਾਨ ਬਚਾਓ ਮੁਹਿੰਮ” ਨਾਮ ਦੀ ਇਸ ਮੁਹਿੰਮ ਵਿੱਚ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਪੰਜਾਬ ਕਾਂਗਰਸ ਨੇ ਸੂਬੇ ਦੇ 4 ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਲੁਧਿਆਣਾ ਵਿੱਚ ਇਹ ਮਾਰਚ ਕਰਨ ਦੀ ਯੋਜਨਾ ਬਣਾਈ ਹੈ। ਅੰਮ੍ਰਿਤਸਰ ਵਿਖੇ ਪੈਦਲ ਮਾਰਚ ਕੱਲ੍ਹ ਭਾਵ 30 ਤਰੀਕ ਨੂੰ ਹਾਲ ਗੇਟ ਤੋਂ ਜਲ੍ਹਿਆਂਵਾਲਾ ਬਾਗ ਤੱਕ ਸਫ਼ਲਤਾਪੂਰਵਕ ਕੱਢਿਆ ਗਿਆ। ਅੱਜ ਜਲੰਧਰ ਵਿਖੇ ਕੰਪਨੀ ਬਾਗ ਚੌਂਕ ਤੋਂ ਡਾ. ਬੀ.ਆਰ. ਅੰਬੇਡਕਰ ਚੌਂਕ (ਨਕੋਦਰ ਚੌਂਕ) ਤੱਕ ਜਲੰਧਰ ਮਾਰਚ ਕੱਢਿਆ ਗਿਆ ਜਦੋਂਕਿ 1 ਅਪ੍ਰੈਲ ਨੂੰ ਪਟਿਆਲਾ ਅਤੇ 3 ਅਪ੍ਰੈਲ ਨੂੰ ਲੁਧਿਆਣਾ ਵਿਖੇ ਮਾਰਚ ਕੱਢਿਆ ਜਾਵੇਗਾ।

ਮਿੱਥੇ ਪ੍ਰੋਗਰਾਮ ਅਨੁਸਾਰ 31 ਮਾਰਚ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਹਨ।ਇਨ੍ਹਾਂ ਪ੍ਰੈਸ ਕਾਨਫਰੰਸਾਂ ਤੋਂ ਇਲਾਵਾ 1 ਤੋਂ 8 ਅਪ੍ਰੈਲ ਤੱਕ ਪੰਜਾਬ ਦੇ ਸਾਰੇ ਹਲਕਿਆਂ 'ਚ ਪ੍ਰੈੱਸ ਕਾਨਫਰੰਸਾਂ ਕੀਤੀਆਂ ਜਾਣਗੀਆਂ। ਪੰਜਾਬ ਦੇ ਲੋਕਾਂ ਨੂੰ ਦੇਸ਼ ਭਰ ਵਿੱਚ ਜਮਹੂਰੀਅਤ ’ਤੇ ਹੋਏ ਇਸ ਹਮਲੇ ਬਾਰੇ ਜਾਗਰੂਕ ਕਰਨ ਲਈ ਹਰ ਹਲਕੇ ਦੇ ਸਾਰੇ ਵਾਰਡਾਂ ਅਤੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੁਹਿੰਮ ਵਿੱਚ ਸਾਰੇ ਹਲਕਾ ਇੰਚਾਰਜ, ਬਲਾਕ ਪ੍ਰਧਾਨ ਅਤੇ ਕਾਂਗਰਸੀ ਉਮੀਦਵਾਰ ਆਪਣੀ ਭੂਮਿਕਾ ਨਿਭਾਉਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:20 PM

ਹਰਿਆਣਾ 'ਚ ਵੋਟਾਂ ਵਿਚਾਲੇ ਸਾਬਕਾ MLA ਦੇ ਪਾੜੇ ਕੱਪੜੇ, ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ

05 Oct 2024 1:18 PM

Polling booth ਦੇ ਬਾਹਰ ਮਿਲੀ ਸ਼ੱਕੀ ਗੱਡੀ, ਜਦੋਂ Police ਨੇ ਕੀਤੀ ਤਾਂ ਨਿਕਲੇ ਹਥਿਆਰ, ਦੇਖੋ ਤਸਵੀਰਾਂ

05 Oct 2024 1:15 PM

'ਆਪਣੇ ਖਾਸ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ NOC' ਲੋਕਾਂ ਨੇ BDPO Office 'ਚ ਕੀਤਾ Hungama ਭਖ ਗਿਆ ਮਾਹੌਲ

04 Oct 2024 12:25 PM

Canada ਚੋਂ 1 Lakh ਤੋਂ ਵੱਧ Students December 'ਚ ਹੋ ਸਕਦੇ ਨੇ Deport- ਸਖ਼ਤੀ ਕਰਕੇ ਨਹੀਂ ਮਿਲ ਰਿਹਾ Work Visa

04 Oct 2024 12:18 PM
Advertisement