
ਸਮਾਜਿਕ ਕੰਮ ਕਰਨ ਲਈ ਰਾਜਨੀਤੀ ਵਿਚ ਨਹੀਂ ਹੋਣ ਦੀ ਜ਼ਰੂਰਤ
ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਰਾਜਨੀਤੀ ਛੱਡ ਦਿੱਤੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਇਸਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਰਾਜਨੀਤੀ ਵਿੱਚ ਸਮਾਜਕ ਕੰਮ ਕਰਨ ਲਈ ਆਏ ਸਨ ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੰਮ ਰਾਜਨੀਤੀ ਨੂੰ ਛੱਡ ਕੇ ਵੀ ਕੀਤਾ ਜਾ ਸਕਦਾ ਹੈ।
Babul Supriyo
ਉਹਨਾਂ ਨੇ ਰਾਜਨੀਤੀ ਛੱਡਣ ਦਾ ਐਲਾਨ ਕਰਦੇ ਹੋਏ ਕਿਹਾ "ਅਲਵਿਦਾ। ਮੈਂ ਕਿਸੇ ਰਾਜਨੀਤਿਕ ਪਾਰਟੀ ਵਿੱਚ ਨਹੀਂ ਜਾ ਰਿਹਾ। ਟੀਐਮਸੀ, ਕਾਂਗਰਸ, ਸੀਪੀਆਈ (ਐਮ) ਨੇ ਮੈਨੂੰ ਸੱਦਾ ਨਹੀਂ ਦਿੱਤਾ। ਮੈਂ ਕਿਤੇ ਨਹੀਂ ਜਾ ਰਿਹਾ।
ਸਮਾਜਕ ਕਾਰਜ ਕਰਨ ਲਈ ਰਾਜਨੀਤੀ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ। ਮੈਂ ਰਾਜਨੀਤੀ ਤੋਂ ਦੂਰ ਰਹਿ ਕੇ ਵੀ ਆਪਣਾ ਮਕਸਦ ਪੂਰਾ ਕਰ ਸਕਦਾ ਹਾਂ। ਬਾਬੁਲ ਸੁਪਰੀਓ ਨੇ ਇਹ ਵੀ ਕਿਹਾ ਹੈ ਕਿ ਉਹ ਇੱਕ ਮਹੀਨੇ ਦੇ ਅੰਦਰ -ਅੰਦਰ ਸਰਕਾਰੀ ਰਿਹਾਇਸ਼ ਛੱਡ ਦੇਣਗੇ ਅਤੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਪਿਛਲੇ ਕੁਝ ਦਿਨਾਂ ਤੋਂ ਬਾਬੁਲ ਸੁਪ੍ਰਿਯੋ ਦੀ ਭਾਜਪਾ ਵਿੱਚ ਘਟਦੀ ਭੂਮਿਕਾ ਉੱਤੇ ਕਈ ਸਵਾਲ ਉੱਠ ਰਹੇ ਸਨ।