
ਉਨ੍ਹਾਂ ਕਿਹਾ, ‘ਇਹ ਏਨਾ ਮੁਸ਼ਕਲ ਨਹੀਂ ਹੈ ਜਿੰਨਾ ਦਿਸਦਾ ਹੈ। ਅਸੀਂ ਦੇਸ਼ ਭਰ ਵਿਚ ਬੋਲੀਆਂ ਜਾਣ ਵਾਲੀਆਂ 10-12 ਵੱਖ ਵੱਖ ਭਾਸ਼ਾਵਾਂ ਵਿਚੋਂ ਇਕ ਸ਼ਬਦ ਛਾਪਣ ਨਾਲ ..
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਇਕਜੁਟ ਕਰਨ ਲਈ ਭਾਸ਼ਾ ਦੀ ਵਰਤੋਂ ਦੀ ਵਕਾਲਤ ਕਰਦਿਆਂ ਕਿਹਾ ਕਿ ਦੇਸ਼ ਵਿਚ ਵੰਡੀਆਂ ਪੈਦਾ ਕਰਨ ਲਈ ਭਾਸ਼ਾ ਦੀ ਅਕਸਰ ਗ਼ਲਤ ਵਰਤੋਂ ਕੀਤੀ ਜਾਂਦੀ ਹੈ। ਮੋਦੀ ਨੇ ਮੀਡੀਆ ਨੂੰ ਵੀ ਵੱਖ ਵੱਖ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਨੇੜੇ ਲਿਆਉਣ ਲਈ ਪੁਲ ਦੀ ਭੂਮਿਕਾ ਨਿਭਾਉਣ ਦੀ ਸਲਾਹ ਦਿਤੀ। ਕੋਚੀ ਵਿਚ ਮਲਯਾਲਾ ਮਨੋਰਮਾ ਨਿਊਜ਼ ਕਾਨਕਲੇਵ ਨੂੰ ਇਥੋਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀਆਂ ਤੋਂ ਭਾਸ਼ਾ ਅਜਿਹੇ ਬਹੁਤੇ ਮਕਬੂਲ ਵਿਚਾਰਾਂ ਦਾ ਬਹੁਤ ਮਜ਼ਬੂਤ ਸਾਧਨ ਰਹੀ ਹੈ
Language
ਜਿਹੜੇ ਸਮੇਂ ਅਤੇ ਦੂਰੀ ਨਾਲ ਚਲਦੇ ਰਹੇ ਹਨ। ਉਨ੍ਹਾਂ ਕਿਹਾ, ‘ਭਾਰਤ ਸ਼ਾਇਦ ਦੁਨੀਆਂ ਦਾ ਇਕੋ ਇਕ ਦੇਸ਼ ਹੈ ਜਿਥੇ ਏਨੀਆਂ ਭਾਸ਼ਾਵਾਂ ਹਨ। ਇਕ ਤਰੀਕੇ ਨਾਲ ਇਹ ਸ਼ਕਤੀ ਨੂੰ ਵਧਾਉਣ ਵਾਲੀ ਗੱਲ ਹੈ ਪਰ ਦੇਸ਼ ਵਿਚ ਵੰਡ ਦੀਆਂ ਕੰਧਾਂ ਖੜੀਆਂ ਕਰਨ ਕਰਕੇ ਭਾਸ਼ਾ ਦੀ ਗ਼ਲਤ ਵਰਤੋਂ ਹੁੰਦੀ ਰਹੀ ਹੈ। ਮੋਦੀ ਨੇ ਪੁਛਿਆ ਕਿ ਭਾਸ਼ਾ ਦੀ ਤਾਕਤ ਦੀ ਵਰਤੋਂ ਭਾਰਤ ਨੂੰ ਇਕਜੁਟ ਕਰਨ ਲਈ ਨਹੀਂ ਕੀਤੀ ਜਾ ਸਕਦੀ?
Narender Modi
ਉਨ੍ਹਾਂ ਕਿਹਾ, ‘ਇਹ ਏਨਾ ਮੁਸ਼ਕਲ ਨਹੀਂ ਹੈ ਜਿੰਨਾ ਦਿਸਦਾ ਹੈ। ਅਸੀਂ ਦੇਸ਼ ਭਰ ਵਿਚ ਬੋਲੀਆਂ ਜਾਣ ਵਾਲੀਆਂ 10-12 ਵੱਖ ਵੱਖ ਭਾਸ਼ਾਵਾਂ ਵਿਚੋਂ ਇਕ ਸ਼ਬਦ ਛਾਪਣ ਨਾਲ ਆਮ ਤਰੀਕੇ ਤੋਂ ਸ਼ੁਰੂਆਤ ਕਰ ਸਕਦੇ ਹਾਂ। ਇਕ ਸਾਲ ਵਿਚ ਇਕ ਵਿਅਕਤੀ ਵੱਖ ਵੱਖ ਭਾਸ਼ਾਵਾਂ ਵਿਚ 300 ਤੋਂ ਵੱਧ ਨਵੇਂ ਸ਼ਬਦ ਸਿੱਖ ਸਕਦਾ ਹੈ। ਜਦ ਕੋਈ ਵਿਅਕਤੀ ਕੋਈ ਦੂਜੀ ਭਾਰਤੀ ਭਾਸ਼ਾ ਸਿੱਖਦਾ ਹੈ ਤਾਂ ਉਸ ਨੂੰ ਬਰਾਬਰ ਸੂਤਰ ਪਤਾ ਚਲਣਗੇ ਅਤੇ ਅਸਲ ਵਿਚ ਭਾਰਤੀ ਸਭਿਆਚਾਰ ਵਿਚ ਇਕਜੁਟਤਾ ਨੂੰ ਤਾਕਤ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰੀਕੇ ਨਾਲ ਹਰਿਆਣੇ ਵਾਲੇ ਮਲਯਾਲਮ ਸਿੱਖ ਸਕਦੇ ਹਨ ਅਤੇ ਕਰਨਾਟਕ ਵਾਲੇ ਬੰਗਲਾ ਸਿੱਖ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।