
ਘਰ ਵਿਚ ਰੱਖਿਆ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
ਪਟਨਾ: ਬਿਹਾਰ ਦੇ ਬੇਤੀਆ 'ਚ ਖਾਣਾ ਬਣਾਉਂ ਸਮੇਂ ਗੈਸ ਸਿਲੰਡਰ ਫਟਣ ਕਾਰਨ ਇਕੋ ਪ੍ਰਵਾਰ ਦੀਆਂ 4 ਔਰਤਾਂ ਸਮੇਤ 5 ਲੋਕ ਝੁਲਸ ਗਏ। ਇਹ ਘਟਨਾ ਸ਼ਿਕਾਰਪੁਰ ਥਾਣਾ ਖੇਤਰ ਦੇ ਨਰਕਟੀਆਗੰਜ ਨਗਰ ਕੌਂਸਲ ਦਫ਼ਤਰ ਸਥਿਤ ਡਿਪੂ ਟੋਲਾ ਵਾਰਡ-9 ਵਿਚ ਵਾਪਰੀ। ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਉਪਮੰਡਲ ਹਸਪਤਾਲ ਨਰਕਟੀਆਗੰਜ 'ਚ ਭਰਤੀ ਕਰਵਾਇਆ। ਜਿਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ 'ਚ ਇਸਮਤ ਫਾਤਿਮਾ ਪਤਨੀ ਸਹਿਗਲ ਅੰਸਾਰੀ ਵਾਸੀ ਡੇਪੋ ਟੋਲਾ, ਪੁੱਤਰ ਅਬਦੁਲ ਅਹਦ, ਬੇਟੀ ਉਮਾ ਹਬੀਬਾ, ਪੋਤੀ ਉਮੇ ਆਇਮਾਨ ਅਤੇ ਸਮੂਨਾ ਖਾਤੂਨ ਸ਼ਾਮਲ ਹਨ।
ਇਹ ਵੀ ਪੜ੍ਹੋ: ਮਹਾਰਾਸ਼ਟਰ 'ਚ ਫਿਰ ਨਜ਼ਰ ਆ ਸਕਦੀ ਹੈ 'ਚਾਚਾ-ਭਤੀਜੇ' ਦੀ ਜੋੜੀ, ਸ਼ਰਦ ਤੇ ਅਜੀਤ ਪਵਾਰ ਦੇ ਇਕੱਠੇ ਆਉਣ ਦੇ ਸੰਕੇਤ
ਦਸਿਆ ਜਾ ਰਿਹਾ ਹੈ ਕਿ ਰਸੋਈ ਗੈਸ ਸਿਲੰਡਰ ਫਟਣ ਨਾਲ ਸਹਿਗਲ ਅੰਸਾਰੀ ਦੇ ਦੋ ਮੰਜ਼ਿਲਾ ਮਕਾਨ ਦੀ ਛੱਤ ਟੁੱਟ ਗਈ। ਘਰ ਵਿਚ ਪਿਆ ਫਰਿੱਜ, ਵਾਸ਼ਿੰਗ ਮਸ਼ੀਨ, ਪੱਖਾ, ਅਨਾਜ, ਕੂਲਰ ਅਤੇ ਹੋਰ ਸਮਾਨ ਬਰਬਾਦ ਹੋ ਗਿਆ। ਹਾਲਾਂਕਿ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲਾ: ਪ੍ਰਦਰਸ਼ਨਕਾਰੀਆਂ ਨੂੰ ਚਾਰਜਸ਼ੀਟ ਵਿਚ ਨਾਮਜ਼ਦ ਕਰਨ ਦੀ ਮੰਗ
ਸ਼ਿਕਾਰਪੁਰ ਥਾਣਾ ਇੰਚਾਰਜ ਰਾਮਸ਼ਰਯ ਯਾਦਵ ਨੇ ਦਸਿਆ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਉਪ ਮੰਡਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐਲ.ਪੀ.ਜੀ. ਸਿਲੰਡਰ ਕਿਵੇਂ ਫਟਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮਕਾਨ ਮਾਲਕ ਸਹਿਗਲ ਅੰਸਾਰੀ ਨੇ ਦਸਿਆ ਕਿ ਉਸ ਦੀ ਪਤਨੀ ਖਾਣਾ ਬਣਾ ਰਹੀ ਸੀ। ਰਸੋਈ ਵਿਚ ਗੈਸ ਚਲਾ ਕੇ ਉਹ ਕਮਰੇ ਵਿਚ ਚਲੀ ਗਈ। ਫਿਰ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ: ਟੈਲੀਗ੍ਰਾਮ ਰਾਹੀਂ ਤਿੰਨ ਸੂਬਿਆਂ ’ਚ ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 4 ਗ੍ਰਿਫ਼ਤਾਰ
ਨਰਕਟੀਆਗੰਜ ਜ਼ੋਨਲ ਅਧਿਕਾਰੀ ਰਾਹੁਲ ਕੁਮਾਰ ਨੇ ਦਸਿਆ ਕਿ ਖਾਣਾ ਪਕਾਉਂਦੇ ਸਮੇਂ ਗੈਸ ਸਿਲੰਡਰ ਫਟ ਗਿਆ। ਜਿਸ ਵਿਚ ਇਕੋ ਪ੍ਰਵਾਰ ਦੇ 5 ਲੋਕ ਝੁਲਸ ਗਏ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਪੀੜਤ ਪ੍ਰਵਾਰ ਨੂੰ ਸਰਕਾਰੀ ਨਿਯਮਾਂ ਅਨੁਸਾਰ ਮੁਆਵਜ਼ਾ ਦਿਤਾ ਜਾਵੇਗਾ।