ਟੈਲੀਗ੍ਰਾਮ ਰਾਹੀਂ ਤਿੰਨ ਸੂਬਿਆਂ ’ਚ ਆਨਲਾਈਨ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 4 ਗ੍ਰਿਫ਼ਤਾਰ
Published : Aug 31, 2023, 8:06 am IST
Updated : Aug 31, 2023, 8:06 am IST
SHARE ARTICLE
Mohali Police
Mohali Police

ਲੱਖਾਂ ਦੀ ਨਕਦੀ, ਵਾਹਨ ਤੇ ਹੋਰ ਸਮਾਨ ਬਰਾਮਦ, ਲੱਖਾਂ ਰੁਪਏ ਬੈਂਕ ’ਚ ਕਰਵਾਏ ਬਲਾਕ

 

ਐਸ.ਏ.ਐਸ.ਨਗਰ: ਮੁਹਾਲੀ ਪੁਲਿਸ ਵਲੋਂ ਆਨ ਲਾਇਨ ਠੱਗੀ ਮਾਰਨ ਦੇ ਦੋਸ਼ ’ਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਲੜਕੀ ਮਨੀਸ਼ਾ ਚੋਹਾਨ, ਰੀਸ਼ਵ ਚੌਹਾਨ ਵਾਸੀ ਪਿੰਡ ਕੁਤਬਪੁਰ ਜ਼ਿਲ੍ਹਾ ਸਹਾਰਨਪੁਰ ਯੂ.ਪੀ, ਮਿਲਨ ਵਾਸੀ ਪਿੰਡ ਬੇਜੋਵਾਲ ਜਿਲ੍ਹਾ ਸਹਾਰਨਪੁਰ (ਯੂ.ਪੀ.) ਅਤੇ ਵਿਸ਼ਾਲ ਕੁਮਾਰ ਵਾਸੀ ਕਲਸਿਆ ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਵਜੋਂ ਹੋਈ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਅਕਸ਼ੈ ਕੁਮਾਰ ਵਾਸੀ ਬਲਟਾਣਾ, ਜੀਰਕਪੁਰ  ਨਾਲ ਕੱੁਝ ਵਿਅਕਤੀਆਂ ਵਲੋਂ ਆਨਲਾਈਨ ਇੰਨਵੈਸਟ ਕਰਨ ਦੇ ਨਾਮ 46,049/- ਰੁਪਏ ਦੀ ਧੋਖਾਧੜੀ ਕੀਤੀ ਗਈ ਹੈ ਅਤੇ ਇਨ੍ਹਾ ਵਿਅਕਤੀਆ ਵਲੋਂ ਹੋਰ ਵੀ ਭੋਲੇ ਭਾਲੇ ਲੋਕਾ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਜਿਸ ਸਬੰਧੀ ਥਾਣਾ ਜ਼ੀਕਰਪੁਰ ਵਿਖੇ ਧਾਰਾ 406, 420, 120ਬੀ, 66(ਡੀ) ਆਈ.ਟੀ. ਐਕਟ ਦੇ ਤਹਿਤ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਰੇਡੀਉ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਵਿਚ ਦੋ ਵਿਅਕਤੀਆਂ ਨੇ ਦੋਸ਼ ਕਬੂਲੇ

ਮੁਕੱਦਮੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਦੇਖਦਿਆਂ ਹਰਿੰਦਰ ਸਿੰਘ ਮਾਨ ਐਸ. ਪੀ (ਟ੍ਰੈਫ਼ਿਕ) ਦੀ ਨਿਗਰਾਨੀ ਹੇਠ ਇੰਸ. ਅਮਨਜੋਤ ਕੋਰ ਸੰਧੂ ਇੰਚਾਰਜ ਸਾਈਬਰ ਸੈਲ੍ਹ ਮੁਹਾਲੀ ਦੀ ਟੀਮ ਵਲੋਂ ਮੁਕੱਦਮਾ ਦੀ ਤਫਤੀਸ਼ ਕੀਤੀ ਗਈ ਅਤੇ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਉਕਤ ਮੁਕੱਦਮੇ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਡਾ. ਸੰਦੀਪ ਗਰਗ ਨੇ ਦਸਿਆ ਕਿ ਉਕਤ ਮੁਲਜਮ ਭੋਲੇ ਭਾਲੇ ਲੋਕਾ ਨੂੰ ਫੋਨ ਰਾਹੀ ਵੱਡੇ ਵੱਡੇ ਸੁਪਨੇ ਦਿਖਾ ਕੇ ਉਨ੍ਹਾ ਪਾਸੋ ਆਨਲਾਈਨ ਪੈਸੇ ਹਾਸਲ ਕਰਕੇ ਠੱਗੀ ਮਾਰਦੇ ਸਨ। ਇਨ੍ਹਾ ਦੇ ਬੈਕ ਖ਼ਾਤਿਆਂ ਦੀ ਪੜਚੋਲ ਕਰਨ ਤੋਂ ਪਤਾ ਲੱਗਾ ਹੈ ਕਿ ਇਨ੍ਹਾ ਨੇ ਪਿਛਲੇ ਇਕ ਸਾਲ ਵਿਚ ਅਪਣੇ ਬੈਂਕ ਖ਼ਾਤਿਆਂ ਰਾਹੀਂ 1 ਕਰੋੜ 20 ਲੱਖ 49 ਹਜ਼ਾਰ 133 ਰੁਪਏ ਦੀ ਟਰਾਂਜੈਕਸ਼ਨ ਕੀਤੀ ਗਈ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਮੌਤ

ਇਨ੍ਹਾਂ ਵਲੋਂ ਅਪਣੇ ਟੈਲੀਗ੍ਰਾਮ ਐਪ ’ਤੇ ਕਰੀਬ 20 ਖਾਤੇ ਚਲਾਏ ਜਾ ਰਹੇ ਸਨ, ਜਿਨ੍ਹਾ ਦੇ ਨਾਮ ਪੂਅਰ ਪਿਪਲਜ਼ ਮਨੀ, ਮਨੀ ਟਰੈਡਿੰਗ ਹੈਲਪਿੰਗ, ਬਲਾਕ ਚੇਨ ਐਕਸਚੇਂਜ, ਕਰਿਪਟੋ ਮਿਨਿੰਗ, ਗਲੋਬਲ ਬਿਟਕੋਆਇਨ ਇਨਵੈਸਟਮੈਂਟ, ਰੈਡੀ ਅਨਾ ਸਕਰੀਨਸ਼ੋਟ ਚੈਨਲ ਆਦਿ ਰੱਖੇ ਹੋਏ ਸਨ ਅਤੇ ’ਚ ਕੁਲ 80 ਹਜ਼ਾਰ ਮੈਂਬਰ ਸਨ, ਹੁਣ ਤੱਕ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾ ਮੁਲਜਮਾਂ ਵਲੋਂ 500 ਤੋ ਵੱਧ ਵਿਅਕਤੀਆ ਨਾਲ ਠੱਗੀ ਕੀਤੀ ਗਈ ਹੈ।
ਡਾ. ਗਰਗ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਆਨ ਲਾਈਨ ਠੱਗੀ ਤੋ ਬਚਣ ਲਈ ਸ਼ੋਸ਼ਲ ਮੀਡੀਆ ਤੇ ਕਿਸੇ ਵੀ ਅਣਜਾਨ ਵਿਅਕਤੀ ਦੀਆਂ ਗੱਲਾ ਵਿਚ ਆ ਕੇ ਪੈਸੇ ਟਰਾਂਸਫਰ ਨਾ ਕੀਤੇ ਜਾਣ, ਮੋਬਾਈਲ ’ਤੇ ਸੰਦੇਸ਼ ਰਾਹੀਂ ਆ ਰਹੇ ਬੇਲੋੜੇ ਲਿੰਕਾਂ ਨੂੰ ਨਾ ਖੋਲ੍ਹਿਆ ਜਾਵੇ ਅਤੇ ਓ.ਟੀ.ਪੀ. ਜਾਂ ਪਾਸਵਰਡ ਕਿਸੇ ਵੀ ਅਣਜਾਣ ਵਿਅਕਤੀ ਨਾਲ ਸ਼ੇਅਰ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਦੀ ਡਾ. ਮਨਿੰਦਰਜੀਤ ਕੌਰ ਬਣੀ ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਦੀ ਡਾਇਰੈਕਟਰ  

ਏ.ਟੀ.ਐਮ ਮਸ਼ੀਨ ਵਿਚੋਂ ਪੈਸੇ ਕਢਵਾਉਣ ਸਮੇਂ ਕਿਸੇ ਅਣਜਾਨ ਵਿਅਕਤੀ ਨੂੰ ਏ.ਟੀ.ਐਮ ਕਾਰਡ ਨਾ ਦਿਤਾ ਜਾਵੇ ਅਤੇ ਨਾ ਹੀ ਕਾਰਡ ਨਾਲ ਸਬੰਧਤ ਕੋਈ ਜਾਣਕਾਰੀ ਸ਼ੇਅਰ ਨਾ ਕੀਤੀ ਜਾਵੇ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਤਹਿਤ ਆਪ ਦੇ ਇਲਾਕੇ ਵਿਚ ਨਸ਼ਾ ਤਸਕਰੀ ਸਬੰਧੀ ਕੋਈ ਵੀ ਸੂਚਨਾ/ਇਤਲਾਹ/ਸ਼ਿਕਾਇਤ ਹੈ ਤਾਂ ਉਨ੍ਹਾਂ ਦੇ ਨਿਜੀ ਵਟਸ ਐਪ ਨੰਬਰ 80541-00112 ਜਾਂ ਈਮੇਲ ’ਤੇ ਮੈਸੇਜ ਰਾਹੀ ਦਿੱਤੀ ਜਾ ਸਕਦੀ ਹੈ। ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ/ਪਤਾ ਗੁਪਤ ਰਖਿਆ ਜਾਵੇਗਾ।

ਇਹ ਵੀ ਪੜ੍ਹੋ: ‘ਇੰਡੀਆ’ ਗਠਜੋੜ ਦੀ ਦੋ ਦਿਨਾ ਬੈਠਕ ਅੱਜ ਤੋਂ; ਮੁੰਬਈ ਵਿਚ ਜਾਰੀ ਕੀਤਾ ਜਾਵੇਗਾ ਗਠਜੋੜ ਦਾ 'ਲੋਗੋ'  

ਮੁਲਜਮਾਂ ਕੋਲੋਂ ਬਰਾਮਦ ਪੈਸੇ ਅਤੇ ਹੋਰ ਸਮਾਨ : ਪੁਲਿਸ ਮੁਤਾਬਕ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਇਕ ਟਾਟਾ ਕਾਰ, ਇਕ ਮਾਰੂਤੀ ਅਲਟੋ ਕਾਰ, 3 ਲੈਪਟਾਪ, 11 ਮੋਬਾਈਲ ਫ਼ੋਨ, 45 ਏ.ਟੀ.ਐਮ ਕਾਰਡ, 50 ਮੋਬਾਈਲ ਸਿੰਮ, 13 ਚੈੱਕ ਬੁਕਾਂ, ਫਿਨੋ ਪੇਮੈਂਟ ਬੈਂਕ ਕਾਰਡ ਸਵਾਇਪ ਮਸ਼ੀਨ, ਸਿਮ ਐਕਟੀਵੇਸ਼ਨ ਅੰਗੂਠੇ ਵਾਲੀ ਮਸ਼ੀਨ, 5 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਦੇ ਦੱਸਣ ਮੁਤਾਬਕ ਵੱਖ-ਵੱਖ ਬੈਂਕਾ ਵਿਚ 15 ਖ਼ਾਤੇ ਬਲਾਕ ਕਰਵਾਏ ਗਏ ਹਨ ਅਤੇ ਇਸ ਦੇ ਨਾਲ ਹੀ ਮੁਲਜ਼ਮਾਂ ਦੇ ਬੈਂਕ ਖ਼ਾਤਿਆਂ ਵਿਚ ਪਈ 4 ਲੱਖ 29 ਹਜ਼ਾਰ 121 ਰੁਪਏ ਦੀ ਰਕਮ ਬਲਾਕ ਕਰਵਾ ਦਿਤੀ ਗਈ ਹੈ।

 

 

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement