
ਜਲਦੀ ਹੀ ਭਾਰਤ 'ਚ ਸਸਤਾ ਚਿਕਨ ਮਿਲਣ ਲੱਗੇਗਾ। ਭਾਰਤ ਅਤੇ ਅਮਰੀਕਾ...
ਨਵੀਂ ਦਿੱਲੀ: ਜਲਦੀ ਹੀ ਭਾਰਤ 'ਚ ਸਸਤਾ ਚਿਕਨ ਮਿਲਣ ਲੱਗੇਗਾ। ਭਾਰਤ ਅਤੇ ਅਮਰੀਕਾ ਵਿਚਕਾਰ ਇਕ ਸਮਝੌਤਾ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਦੇਸ਼ 'ਚ ਅਮਰੀਕੀ ਚਿਕਨ ਦਾ ਆਯਾਤ ਕੀਤਾ ਜਾ ਸਕੇਗਾ। ਦੂਜੇ ਪਾਸੇ ਭਾਰਤੀ ਪੋਲਟਰੀ ਇੰਡਸਟਰੀ ਇਸ ਸਮਝੌਤੇ ਦੇ ਵਿਰੋਧ 'ਚ ਹੈ ਕਿਉਂਕਿ ਅਮਰੀਕਾ ਤੋਂ ਸਸਤਾ ਚਿਕਨ ਆਯਾਤ ਹੋਣ ਕਾਰਨ ਦੇਸ਼ ਦੇ ਲੱਖਾਂ ਚਿਕਨ ਫਾਰਮ ਅਤੇ ਪ੍ਰੋਸੈਸਿੰਗ ਯੂਨਿਟ ਬੰਦ ਹੋਣ ਅਤੇ ਦੇਸ਼ ਦੇ ਲੱਖਾਂ ਲੋਕਾਂ ਦੇ ਬੇਰੋਜ਼ਗਾਰ ਹੋਣ ਦੀ ਸੰਭਾਵਨਾ ਹੈ।
Us Poultary Farm
ਭਾਰਤ ਅਤੇ ਅਮਰੀਕਾ ਵਿਚਕਾਰ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਚਲ ਰਹੀ ਹੈ। ਇਸ ਸਮਝੌਤੇ ਦੇ ਤਹਿਤ ਅਮਰੀਕਾ ਤੋਂ ਚਿਕਨ ਆਯਾਤ ਕਰਨ 'ਤੇ ਲੱਗਣ ਵਾਲੀ ਡਿਊਟੀ 100 ਫੀਸਦੀ ਤੋਂ ਘੱਟ ਕੇ 30 ਫੀਸਦੀ ਹੋ ਜਾਵੇਗੀ। ਯਾਨੀ ਕਿ ਅਮਰੀਕੀ ਚਿਕਨ ਦੀਆਂ ਕੀਮਤਾਂ 'ਚ 70 ਫੀਸਦੀ ਤੱਕ ਦੀ ਗਿਰਾਵਟ ਹੋ ਸਕਦੀ ਹੈ। ਵਣਜ ਮੰਤਰਾਲੇ ਨੇ ਵਣਜ ਵਿਭਾਗ, ਪਸ਼ੂ-ਪਾਲਣ, ਖੇਤੀਬਾੜੀ ਸਮੇਤ ਕਈ ਵਿਭਾਗਾਂ ਦੇ ਸਕੱਤਰਾਂ ਦੀ ਬੈਠਕ ਬੁਲਾਈ ਹੈ।
Hen
ਦਰਅਸਲ ਅਮਰੀਕਾ ਦੇ ਲੋਕ ਚਿਕਨ ਦਾ ਲੈੱਗ ਪੀਸ ਨਹੀਂ ਖਾਂਦੇ ਹਨ। ਉਹ ਜ਼ਿਆਦਾ ਕੀਮਤ ਦੇ ਕੇ ਸਿਰਫ ਬ੍ਰੈਸਟ ਪੀਸ ਹੀ ਖਰੀਦਦੇ ਹਨ ਜਦੋਂਕਿ ਭਾਰਤ 'ਚ ਚਿਕਨ ਦੇ ਸ਼ੌਕੀਣ ਲੈੱਗ ਪੀਸ ਨੂੰ ਬਹੁਤ ਹੀ ਸ਼ੌਕ ਨਾਲ ਖਾਂਦੇ ਹਨ। ਅਜਿਹੇ 'ਚ ਅਮਰੀਕਾ ਚਿਕਨ ਦੇ ਲੈੱਗ ਪੀਸ ਨੂੰ ਯੂਰਪੀ ਯੂਨੀਅਨ, ਚੀਨ ਅਤੇ ਥਰਡ ਵਰਲਡ ਦੇਸ਼ਾਂ ਨੂੰ ਵੇਚਦਾ ਹੈ। ਹੁਣ ਅਮਰੀਕਾ ਭਾਰਤ ਵਿਚ ਚਿਕਨ ਦੇ ਲੈੱਗ ਪੀਸ ਵੇਚਣਾ ਚਾਹੁੰਦਾ ਹੈ।