ਪੈਡਵੂਮੈਨ ਬਣ ਕੇ ਆਦਿਵਾਸੀ ਔਰਤਾਂ ਹੋਣਗੀਆਂ ਸਵੈ-ਨਿਰਭਰ 
Published : Dec 31, 2018, 6:35 pm IST
Updated : Dec 31, 2018, 6:38 pm IST
SHARE ARTICLE
Sanitary pads
Sanitary pads

ਇਸ ਕੰਮ ਨੂੰ ਇਕ ਕਿੱਤੇ ਦੇ ਤੌਰ 'ਤੇ ਕਰਨ ਲਈ 50 ਔਰਤਾਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ।

ਜਗਦਲਪੁਰ : ਪੈਡਮੈਨ ਫਿਲਮ ਵਿਚ ਔਰਤਾਂ ਨੂੰ ਸੈਨੇਟਰੀ ਨੈਪਕਿਨ ਦੀ ਵਰਤੋਂ ਪ੍ਰਤੀ ਉਤਸ਼ਾਹਤ ਕਰਨ ਅਤੇ ਔਰਤਾਂ ਦੀ ਸਿਹਤ ਲਈ ਇਹਨਾਂ ਦੇ ਮਹੱਤਵ ਨੂੰ ਦਰਸਾਏ ਜਾਣ ਤੋਂ ਬਾਅਦ ਹੁਣ ਆਦਿਵਾਸੀ ਔਰਤਾਂ ਇਸ ਪ੍ਰਤੀ ਅਪਣੀ ਭੂਮਿਕਾ ਨਿਭਾਉਣ ਜਾ ਰਹੀਆਂ ਹਨ। ਜਿਲ਼੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਰਹਿਣ ਵਾਲੀਆਂ ਘੱਟ ਪੜੀਆਂ-ਲਿਖੀਆਂ ਔਰਤਾਂ ਨੂੰ ਸੈਨੇਟਰੀ ਨੈਪਕਿਨ ਬਣਾਉਣ ਦੀ ਸਿਖਲਾਈ ਦਿਤੀ ਜਾ ਰਹੀ ਹੈ ਤਾਂ ਕਿ ਉਹ ਸਵੈ-ਰੁਜ਼ਗਾਰ ਕਰ ਕੇ ਅਪਣੀ ਆਮਦਨੀ ਕਰ ਸਕਣ।

girl under traininggirl under training

ਇਸ ਦੇ ਨਾਲ ਹੀ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਸੈਨੇਟਰੀ ਪੈਡ ਦੀ ਵਰਤੋਂ ਪ੍ਰਤੀ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਕੰਮ ਨੂੰ ਇਕ ਕਿੱਤੇ ਦੇ ਤੌਰ 'ਤੇ ਕਰਨ ਲਈ 50 ਔਰਤਾਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਇਹਨਾਂ ਨੂੰ ਇਸ ਸਬੰਧੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਜ਼ਿਲ੍ਹਾ ਇੰਟਰਮੀਡੀਏਟ ਸਹਿਕਾਰੀ ਕਮੇਟੀ ਇਹਨਾਂ ਨੂੰ ਆਸ਼ਾ ਕੇਅਰ ਯੋਜਨਾ ਅਧੀਨ ਸਿਖਲਾਈ ਦੇ ਰਹੀ ਹੈ। ਇਹਨਾਂ ਔਰਤਾਂ ਨੂੰ ਇਸ ਵਿਚ ਪੂਰੀ ਤਰ੍ਹਾਂ ਮਾਹਰ ਕਰਨ ਲਈ ਸਥਾਨਕ ਪੱਧਰ ਦੇ ਨਾਲ ਹੀ ਦਿੱਲੀ ਅਤੇ ਅਹਿਮਦਾਬਾਦ ਤੋਂ ਵੀ ਮਾਹਰ ਸਿਖਲਾਈ ਦੇ ਰਹੇ ਹਨ।

Menstrual HygieneMenstrual Hygiene

ਇਹਨਾਂ ਔਰਤਾਂ ਨੂੰ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਮਾਰਕੀਟਿੰਗ ਵਿਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਸਾਢੇ ਤਿੰਨ ਸਾਲ ਤੱਕ ਇਹ ਔਰਤਾਂ ਇੰਟਰਮੀਡੀਏਟ ਸਹਿਕਾਰੀ ਕਮੇਟੀ ਨੂੰ ਸੈਨੇਟਰੀ ਪੈਡ ਬਣਾ ਕੇ ਵੇਚਣਗੀਆਂ। ਇਸ ਤੋਂ ਬਾਅਦ ਉਹ ਖੁਲ੍ਹੇ ਤੌਰ 'ਤੇ ਅਪਣਾ ਵਖਰਾ ਕਿੱਤਾ ਅਪਣਾ ਸਕਣਗੀਆਂ। ਕਮੇਟੀ ਦੀ ਅਧਿਕਾਰੀ ਅਨੁਰਾਧਾ ਸ਼ਰਮਾ ਨੇ ਦੱਸਿਆ ਕਿ ਨੈਪਕਿਨ ਨੂੰ ਆਸ਼ਰਮਾਂ ਦੇ ਨਾਲ-ਨਾਲ ਵਪਾਰਕ ਤੌਰ 'ਤੇ ਦੁਕਾਨਾਂ ਵਿਚ ਵੀ ਵੇਚਿਆ ਜਾਵੇਗਾ। ਸਿਖਲਾਈ ਹਾਸਲ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਸੈਨੇਟਰੀ ਪੈਡ

Sanitary PadsSanitary Napkins

ਦੀ ਸਿਖਲਾਈ ਲੈਣ ਵਿਚ ਉਹਨਾਂ ਨੂੰ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਇਸ ਕੰਮ ਨੂੰ ਕਿੱਤੇ ਦੇ ਤੌਰ 'ਤੇ ਚੁਣਨ ਲਈ ਉਹਨਾਂ ਨੂੰ ਲੋਕਾਂ ਦੇ  ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਪਰ ਫਿਰ ਵੀ ਉਹਨਾਂ ਨੇ ਇਹ ਸਿਖਲਾਈ ਪ੍ਰਾਪਤ ਕੀਤੀ ਤਾਂ ਕਿ ਉਹ ਆਰਥਿਕ ਤੌਰ 'ਤੇ ਸਵੈ-ਨਿਰਭਰ ਹੋ ਸਕਣ। ਦੱਸ ਦਈਏ ਕਿ ਪਿੰਡਾਂ ਵਿਚ 90 ਫ਼ੀ ਸਦੀ ਤੋਂ ਵੱਧ ਲੜਕੀਆਂ ਅਤੇ ਔਰਤਾਂ ਸੈਨੇਟਰੀ ਨੈਪਕਿਨ ਦੀ ਵਰਤੋਂ ਨਹੀਂ ਕਰਦੀਆਂ ਹਨ। 

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement