
ਕੀ ਰੱਦ ਹੋ ਜਾਣਗੀਆਂ 2022 ਦੀਆਂ ਵਿਧਾਨ ਸਭਾ ਚੋਣਾਂ?
ਚੰਡੀਗੜ੍ਹ ( ਅਮਨਪ੍ਰੀਤ ਕੌਰ) 2022 ਦੀਆਂ ਚੋਣਾਂ ਨੂੰ ਲੈ ਕੇ ਜਿਥੇ ਪਾਰਟੀਆਂ ਵਲੋਂ ਜ਼ੋਰਾ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਚੋਣ ਕਮਿਸ਼ਨ ਵਲੋਂ ਵੀ ਕਮਰ ਕੱਸ ਲਈ ਗਈ ਹੈ। ਟੀਮ ਲਗਾਤਾਰ ਆਪਣੇ ਵਲੋਂ ਕੰਮ ਕਰ ਰਹੀ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨਾਲ ਗੱਲਬਾਤ ਕੀਤੀ ਗਈ। ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿਹਾ ਕਿ ਕੋਰੋਨਾ ਕਰਕੇ ਇਸ ਵਾਰ ਚੋਣਾਂ ਲਈ ਮੁਕੰਮਲ ਤਿਆਰੀ ਕਰਨੀ ਪੈਣੀ ਹੈ। ਜਦੋਂ ਵੀ ਚੋਣ ਕਮਿਸ਼ਨ ਸਾਨੂੰ ਹੁਕਮ ਦੇਵੇਗਾ। ਉਸ ਹਿਸਾਬ ਨਾਲ ਅਸੀਂ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ।
ਅਸੀਂ ਦਿਵਿਆਂਗ ਵਿਅਕਤੀਆਂ ਅਤੇ 80 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਜੋ ਆਪਣੀ ਸਿਹਤ ਸਥਿਤੀ ਕਾਰਨ ਪੋਲਿੰਗ ਸਟੇਸ਼ਨ 'ਤੇ ਆ ਕੇ ਵੋਟ ਪਾਉਣ ਤੋਂ ਅਸਮੱਰਥ ਹਨ ਨੂੰ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਹਜੇ ਅਫਸਰਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਉਹਨਾਂ ਕਿਹਾ ਕਿ ਹਜੇ ਅਫਸਰਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਕਿਉਂਕਿ ਸਾਰਾ ਕੰਮ ਤਕਨੀਕੀ ਹੁੰਦਾ ਹੈ। ਚੋਣਾਂ ਲਈ ਟ੍ਰੇਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ।
PHOTO
ਉਹਨਾਂ ਕਿਹਾ ਕਿ ਹਰ ਰੋਜ਼ ਪੋਲੀਟੀਕਲ ਪਾਰਟੀਆਂ ਆਪੋ-ਆਪਣੀਆਂ ਸ਼ਿਕਾਇਤਾਂ ਲੈ ਕੇ ਆਉਂਦੀਆਂ ਹਨ। ਜਦੋਂ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਅਸੀਂ ਤੁਰੰਤ ਇਸ 'ਤੇ ਕਾਰਵਾਈ ਕਰਨੀ ਸ਼ੁਰੂ ਕਰ ਦੇਵਾਂਗੇ। ਵੈਕਸੀਨ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਵੋਟ ਸਾਰਿਆਂ ਨੇ ਪਾਉਣੀ ਹੈ। ਵੈਕਸੀਨ ਲੱਗੀ ਹੋਵੇ ਜਾਂ ਨਾ ਵੋਟ ਸਾਰਿਆਂ ਨੇ ਪਾ ਕੇ ਆਉਣੀ ਹੈ।
PHOTO
ਕੋਰੋਨਾ ਪਾਜ਼ੇਟਿਵ ਲੋਕਾਂ ਨੇ ਵੀ ਵੋਟ ਪਾਉਣੀ ਹੈ। ਅਸੀਂ ਉਹਨਾਂ ਲਈ ਵਿਸ਼ੇਸ਼ ਇੰਤਜ਼ਾਮ ਕਰਾਂਗੇ। ਉਹਨਾਂ ਨੂੰ ਪੀਪੀ ਕਿੱਟ ਪਾਵਾਂਗੇ, ਮਾਸਕ ਲਗਾਵਾਂਗੇ। ਇਕ ਨਿਯਮਿਤ ਸਮੇਂ ਤੇ ਉਹਨਾਂ ਤੋਂ ਵੋਟ ਪਵਾਂਗੇ। ਉਹਨਾਂ ਕਿਹਾ ਕਿ ਸਾਰੇ ਪੋਲਿੰਗ ਬੂਥਾਂ ਤੇ 100% ਵੈੱਬ ਕੈਮਰੇ ਲਗਾਵਾਂਗੇ। ਜਿਥੇ ਚਾਰ ਤੋਂ ਵੱਧ ਪੋਲਿੰਗ ਬੂਥ ਹਨ। ਉਥੇ ਬਾਹਰ ਵੀ ਅਸੀਂ ਕੈਮਰੇ ਲਗਾਵਾਂਗੇ।