ਆਰਥਕ ਸਰਵੇਖਣ ਵਿਚ 'ਅੱਛੇ ਦਿਨਾਂ' ਦਾ ਝਲਕਾਰਾ
Published : Jan 29, 2018, 10:23 pm IST
Updated : Jan 29, 2018, 5:09 pm IST
SHARE ARTICLE

ਭਾਰਤ ਫਿਰ ਬਣੇਗਾ ਦੁਨੀਆਂ ਦੀ ਤੇਜ਼ੀ ਨਾਲ ਵਧਦੀ ਅਰਥਵਿਵਸਥਾ
ਨਵੀਂ ਦਿੱਲੀ, 29 ਜਨਵਰੀ : ਮਾਲ ਅਤੇ ਸੇਵਾਕਰ (ਜੀਐਸਟੀ) ਅਤੇ ਨੋਟਬੰਦੀ ਦੇ ਅਸਰ ਨੂੰ ਪਿੱਛੇ ਛਡਦਿਆਂ ਭਾਰਤੀ ਅਰਥਵਿਵਸਥਾ ਕਾਫ਼ੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਜਿਸ ਨੂੰ ਵੇਖਦਿਆਂ 2018-19 ਵਿਚ ਆਰਥਕ ਵਾਧਾ ਦਰ ਸੁਧਰ ਕੇ 7-7.5 ਫ਼ੀ ਸਦੀ ਰਹੇਗੀ ਅਤੇ ਇਕ ਵਾਰ ਫਿਰ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣ ਸਕਦੀ ਹੈ। ਸੰਸਦ ਵਿਚ ਅੱਜ ਪੇਸ਼ 2017-18 ਦੀ ਆਰਥਕ ਸਮੀਖਿਆ ਵਿਚ ਇਹ ਅਨੁਮਾਨ ਲਾਇਆ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਸਮੀਖਿਆ ਨੂੰ ਅੱਜ ਸੰਸਦ ਵਿਚ ਰਖਿਆ। ਆਮ ਬਜਟ ਤੋਂ ਦੋ ਦਿਨ ਪਹਿਲਾਂ ਪੇਸ਼ ਇਸ ਸਮੀਖਿਆ ਵਿਚ ਆਉਣ ਵਾਲੀਆਂ ਚੁਨੌਤੀਆਂ ਵਲ ਇਸ਼ਾਰਾ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਵਿਸ਼ਵ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਵਿਚਕਾਰ ਅਚਾਨਕ ਗਿਰਾਵਟ ਬਿਹਤਰ ਹੋ ਰਹੇ ਆਰਥਕ ਵਾਧੇ ਲਈ ਚੁਨੌਤੀ ਬਣ ਸਕਦੇ ਹਨ। ਵਿੱਤ ਮੰਤਰਾਲੇ ਵਿਚ ਮੁੱਖ ਆਰਥਕ ਸਲਾਹਕਾਰ ਸਾਲਾਨਾ ਆਰਥਕ ਸਮੀਖਿਆ ਤਿਆਰ ਕਰਦੇ ਹਨ। ਆਮ ਬਜਟ ਤੋਂ ਪਹਿਲਾਂ ਪੇਸ਼ ਹੋਣ ਵਾਲੀ ਇਸ ਸਮੀਖਿਆ ਵਿਚ ਸਰਕਾਰ ਨੂੰ ਆਰਥਕ ਮੋਰਚੇ ਦੀਆਂ ਚੁਨੌਤੀਆਂ ਬਾਰੇ ਜਾਣੂ ਕਰਾਇਆ ਜਾਂਦਾ ਹੈ ਅਤੇ ਸੁਧਾਰ ਦੇ ਕਦਮਾਂ ਬਾਰੇ ਸਲਾਹ ਵੀ ਦਿਤੀ ਜਾਂਦੀ ਹੈ।

ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਮਨੀਅਮ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਅਜਿਹਾ ਲਗਦਾ ਹੈ ਕਿ ਨੋਟਬੰੰਦੀ ਅਤੇ ਜੀਐਸਟੀ ਦਾ ਅਸਰ ਘੱਟ ਹੋਣ ਦੇ ਨਾਲ ਹੀ ਅਰਥਵਿਵਸਥਾ ਵਿਚ ਬਿਹਤਰ ਸੁਧਾਰ ਆ ਰਿਹਾ ਹੈ ਅਤੇ ਇਹ ਤੇਜ਼ੀ ਨਾਲ ਅੱਗੇ ਵਧ ਰਹੀ ਹੈ।' ਸਮੀਖਿਆ ਵਿਚ ਚਾਲੂ ਵਿੱਤੀ ਵਰ੍ਹੇ ਦੌਰਾਨ ਆਰਥਕ ਵਾਧੇ ਦੀ ਦਰ 6.75 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਪਿਛਲੇ ਵਿੱਤੀ ਵਰ੍ਹੇ ਵਿਚ ਆਰਥਕ ਵਾਧਾ 7.1 ਫ਼ੀ ਸਦੀ ਰਿਹਾ ਸੀ ਅਤੇ ਉਸ ਤੋਂ ਪਿਛਲੇ ਸਾਲ ਅੱਠ ਫ਼ੀ ਸਦੀ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਆਰਥਕ ਸਮੀਖਿਆ ਵਿਚ ਇਹ ਚੰਗੀ ਖ਼ਬਰ ਅਜਿਹੇ ਸਮੇਂ ਆਈ ਹੈ ਜਦ ਦੇਸ਼ ਦੇ ਕਈ ਰਾਜਾਂ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਮਈ 2019 ਤੋਂ ਪਹਿਲਾਂ ਆਮ ਚੋਣਾਂ ਹੋਣੀਆਂ ਹਨ। (ਏਜੰਸੀ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement