ਬਲਾਤਕਾਰ ਪੀੜਤ ਨਾਬਾਲਗ਼ ਕੁੜੀ ਦੇ ਨਵਜਨਮੇ ਬੱਚੇ ਦੀ ਮੌਤ
Published : Sep 11, 2017, 10:21 pm IST
Updated : Sep 11, 2017, 4:51 pm IST
SHARE ARTICLE

ਮੁੰਬਈ, 11 ਸਤੰਬਰ : ਬਲਾਤਕਾਰ ਪੀੜਤਾ 13 ਸਾਲਾ ਕੁੜੀ ਦੇ ਨਵਜਨਮੇ ਬੱਚੇ ਦੀ ਮਹਿਜ਼ 48 ਘੰਟਿਆਂ ਮਗਰੋਂ ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ। ਹਾਈ ਕੋਰਟ ਨੇ ਕੁੜੀ ਨੂੰ 32 ਹਫ਼ਤਿਆਂ ਦਾ ਗਰਭ ਡੇਗਣ ਦੀ ਇਜਾਜ਼ਤ ਦੇ ਦਿਤੀ ਸੀ।
ਡਾਕਟਰਾਂ ਨੇ ਪਹਿਲਾਂ ਦਸਿਆ ਸੀ ਕਿ ਸ਼ੁਕਰਵਾਰ ਨੂੰ ਆਪਰੇਸ਼ਨ ਤੋਂ ਬਾਅਦ ਪੀੜਤਾ ਨੇ ਬੱਚੇ ਨੂੰ ਜਨਮ ਦਿਤਾ ਜਿਸ ਦਾ ਵਜ਼ਨ 1.8 ਕਿਲੋ ਸੀ। ਕਲ ਸਵੇਰੇ ਲਗਭਗ ਸਾਢੇ 10 ਵਜੇ ਬੱਚੇ ਦੀ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਨੇ ਦਸਿਆ ਕਿ ਬੱਚੇ ਦੇ ਅੰਗ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਏ ਸਨ। ਪੀੜਤਾ ਸਤਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਮੁੰਬਈ ਦੀ ਰਹਿਣ ਵਾਲੀ ਹੈ। ਕਾਨੂੰਨਨ 20 ਹਫ਼ਤਿਆਂ ਤੋਂ ਵੱਧ ਸਮੇਂ ਦਾ ਗਰਭ ਡੇਗਣ 'ਤੇ ਰੋਕ ਹੈ, ਇਸ ਲਈ ਪੀੜਤਾ ਨੂੰ ਇਜਾਜ਼ਤ ਵਾਸਤੇ ਅਦਾਲਤ ਜਾਣਾ ਪਿਆ। ਜੱਜ ਨੇ ਜੋਖਮ ਦੇ ਕਾਰਨਾਂ ਨੂੰ ਸਮਝਦਿਆਂ ਹਸਪਤਾਲ ਨੂੰ ਕਿਹਾ ਸੀ ਕਿ ਉਹ ਗਰਭਪਾਤ ਤੋਂ ਇਕ ਦਿਨ ਪਹਿਲਾਂ ਹੀ ਕੁੜੀ ਨੂੰ ਭਰਤੀ ਕਰ ਲੈਣ। ਡਾਕਟਰਾਂ ਨੇ ਕਿਹਾ ਕਿ ਕੁੜੀ ਦੇ ਮਾਪੇ ਪਹਿਲਾਂ ਤਾਂ ਗਰਭਪਾਤ ਲਈ ਤਿਆਰ ਸਨ ਪਰ ਬਾਅਦ ਵਿਚ ਬੱਚੇ ਨੂੰ ਰੱਖਣ ਬਾਰੇ ਸੋਚਣ ਲੱਗ ਪਏ। ਕੁੜੀ ਨਾਲ ਕਥਿਤ ਤੌਰ 'ਤੇ ਉਸ ਦੇ ਪਿਤਾ ਦੇ ਦੋਸਤ ਨੇ ਬਲਾਤਕਾਰ ਕੀਤਾ ਸੀ। ਪਰਵਾਰ ਨੂੰ ਪਿਛਲੇ ਮਹੀਨੇ ਹੀ ਪਤਾ ਲੱਗਾ ਸੀ ਕਿ ਕੁੜੀ ਗਰਭਵਤੀ ਹੈ। (ਏਜੰਸੀ)

SHARE ARTICLE
Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement