
ਕਾਂਗਰਸ ਅਤਿਵਾਦੀਆਂ ਨੂੰ ਬਰਿਆਨੀ ਖਵਾਉਂਦੀ ਹੈ, ਕੇਜਰੀਵਾਲ ਦੀ ਪਾਰਟੀ ਬਲੈਕਮੇਲ ਕਰਨ ਵਾਲਿਆਂ ਦਾ ਸਮੂਹ ਹੈ''
ਨਵੀਂ ਦਿੱਲੀ: ਭਾਜਪਾ ਦੇ ਪ੍ਰਚਾਰਕ ਯੋਗੀ ਅਦਿੱਤਿਆਨਾਥ ਨੇ ਦਿੱਲੀ ਚੋਣਾਂ ਵਿੱਚ ਚਾਰ ਰੈਲੀਆਂ ਕੀਤੀਆਂ। ਇਸ ਦੌਰਾਨ ਉਸਦੀਆਂ ਰੈਲੀਆਂ ਵਿੱਚ ਭਾਰੀ ਭੀੜ ਸੀ। ਯੂਪੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਅਰਵਿੰਦ ਕੇਜਰੀਵਾਲ ਇਕ ਹਨ। ਦੋਵੇਂ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ। ਜੇਕਰ ਕਾਂਗਰਸ ਅਤਿਵਾਦੀਆਂ ਨੂੰ ਬਰਿਆਨੀ ਖਵਾਉਂਦੀ ਹੈ। ਉੱਥੇ ਹੀ ਕੇਜਰੀਵਾਲ ਸ਼ਾਹੀਨ ਬਾਗ ਵਰਗੇ ਸਮਾਗਮਾਂ ਨੂੰ ਆਯੋਜਿਤ ਕਰਦੇ ਹਨ।
File Photo
ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦੇ ਮੰਦਰ ਨੂੰ ਬਣਨ ਤੋਂ ਰੋਕਣ ਲਈ, ਕਾਂਗਰਸ ਨੇ ਬਹੁਤ ਕੋਸ਼ਿਸ਼ ਕੀਤੀ। ਕੇਜਰੀਵਾਲ ਚਾਹੁੰਦੇ ਹਨ ਕਿ ਨਿਰਭਯਾ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਨਾ ਹੋਵੇ ਇਸਦੇ ਲਈ ਉਸ ਦੀ ਪਾਰਟੀ ਦੇ ਮੈਂਬਰ ਸੁਪਰੀਮ ਕੋਰਟ ਤੱਕ ਪੈਰਵੀ ਕਰ ਰਹੇ ਹਨ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ.ਏ.ਏ.) ਖ਼ਿਲਾਫ਼ ਅੰਦੋਲਨ ‘ਏਕ ਭਾਰਤ ਅਤੇ ਸ਼੍ਰੇਸ਼ ਭਾਰਤ’ ਦੇ ਵਿਰੁੱਧ ਹੈ।
File Photo
ਦਿੱਲੀ ਦੇ ਲੋਕ ਚੰਗੀ ਸੜਕ, ਮੈਟਰੋ, ਤੇਜ਼ ਰੇਲ, ਸ਼ੁੱਧ ਅਤੇ ਸਾਫ਼ ਪਾਣੀ, ਵਧੀਆ ਵਾਤਾਵਰਣ ਚਾਹੁੰਦੇ ਹਨ ਨਾ ਕਿ ਸ਼ਾਹੀਨ ਬਾਗ। ਇਹ ਕੰਮ ਸਿਰਫ਼ ਅਤੇ ਸਿਰਫ ਭਾਜਪਾ ਹੀ ਕਰ ਸਕਦੀ ਹੈ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਸੀਏਏ ਵਿਰੋਧ ਪ੍ਰਦਰਸ਼ਨ ਦੇ ਨਾਮ ‘ਤੇ ਕਾਂਗਰਸ ਅਤੇ ਕੇਜਰੀਵਾਲ ਗਿਰੋਹ ਦੇ ਲੋਕ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਸਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁਚਾਉਣ ਵਾਲੇ ਕਾਂਗਰਸ ਅਤੇ ਕੇਰਜੀਵਾਲ ਦੇ ਲੋਕ ਸਨ।
File Photo
ਅਜਿਹਾ ਕਰਕੇ ਉਹ ਕੀ ਚਾਹੁੰਦੇ ਹਨ? ਉਨ੍ਹਾਂ ਦੇ ਇਰਾਦੇ ਨੂੰ ਸਮਝਣ ਦੀ ਲੋੜ ਹੈ। ਜੇ ਅਸੀਂ ਬੀਜੇਪੀ ਦੀ ਗੱਲ ਕਰੀਏ ਤਾਂ ਅਸੀਂ ਇਸ ਨੂੰ ਇਕ ਮਾਂ ਮੰਨਦੇ ਹਾਂ ਅਤੇ ਮਾਂ ਦੇ ਚਿਹਰੇ ਤੇ ਦਾਗ ਲਗਾਉਣ ਵਾਲਿਆਂ ਨੂੰ ਅਸੀਂ ਨਹੀਂ ਬਖਸ਼ਾਂਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਜਿਨ੍ਹਾਂ ਲੋਕਾਂ ਨੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਹੈ, ਉਨ੍ਹਾਂ ਤੋਂ ਹੀ ਬਰਾਮਦ ਕੀਤਾ ਜਾਵੇਗਾ।
File Photo
ਯੋਗੀ ਨੇ ਕਿਹਾ ਕਿ ਅਸੀਂ ਕਿਸੇ ਦੇ ਸ਼ੋਸ਼ਣ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ ਕਿਸੇ ਨੂੰ ਵੀ ਦੇਸ਼ ਵਿਚ ਵੱਖਵਾਦ, ਅਤਿਵਾਦ ਅਤੇ ਨਕਸਲਵਾਦ ਨੂੰ ਉਤਸ਼ਾਹਿਤ ਨਹੀਂ ਹੋਣ ਦੇਵਾਂਗੇ। ਕਸ਼ਮੀਰ ਵਿਚ ਅਤਿਵਾਦ ਕਾਂਗਰਸ ਦੀ ਦਾਤ ਹੈ। ਡਾ. ਭੀਮ ਰਾਓ ਅੰਬੇਦਕਰ ਦੇ ਵਿਰੋਧ ਅਤੇ ਚੇਤਾਵਨੀ ਦੇ ਬਾਵਜੂਦ, ਕਾਂਗਰਸ ਨੇ ਧਾਰਾ 370 ਨੂੰ ਆਪਣੇ ਰਾਜਨੀਤਿਕ ਹਿੱਤ ਵਿਚ ਜੋੜਿਆ।
File Photo
ਯੋਗੀ ਅਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜ਼ੋਰਦਾਰ ਤਾਰੀਫ ਕੀਤੀ। । ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣ ਨਾਲ ਪੱਥਰਬਾਜ਼ੀ ਕਰਨ ਵਾਲੇ ਗਾਇਬ ਹੋ ਗਏ। ਅਤਿਵਾਦੀ ਘੁਸਪੈਠ ਕਰਨ ਦੀ ਹਿੰਮਤ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ, ਕੇਜਰੀਵਾਲ ਅਤੇ ਵਿਰੋਧੀ ਧਿਰ ਦੇ ਲੋਕ ਇਹ ਭਰਮ ਫੈਲਾਉਂਦੇ ਰਹੇ ਕਿ ਜੇ ਧਾਰਾ 370 ਹਟਾਈ ਜਾਵੇ ਜਾਂ ਸ਼੍ਰੀ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਆਇਆ
File Photo
ਤਾਂ ਖੂਨ ਦੀਆਂ ਨਦੀਆਂ ਵਹਿਣਗੀਆਂ, ਪਰ ਹਿਲਿਆਂ ਇਕ ਪੱਤਾ ਵੀ ਨਹੀਂ। ਯੂ.ਪੀ ਵਿਚ ਇਕ ਵੀ ਮੱਛਰ ਨਹੀਂ ਮਰਿਆ। ਯੋਗੀ ਨੇ ਕਿਹਾ ਕਿ ਧਾਰਾ 370 ਦੇ ਖ਼ਤਮ ਹੋਣ ਨਾਲ ਪਾਕਿਸਤਾਨ ਵਿਚ ਅਤਿਵਾਦ ਦੀਆਂ ਫੈਕਟਰੀਆਂ ਨੇ ਵੀ ਤਾਲਾਬੰਦੀ ਸ਼ੁਰੂ ਕਰ ਦਿੱਤੀ ਹੈ।
File Photo
ਆਮ ਆਦਮੀ ਪਾਰਟੀ ਬਲੈਕਮੇਲ ਕਰਨ ਵਾਲਿਆਂ ਦਾ ਇੱਕ ਸਮੂਹ ਹੈ- ਯੋਗੀ
ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਕੇਜਰੀਵਾਲ ਦਾ ਕੰਮ ਲੋਕਾਂ ਨੂੰ ਮੂਰਖ ਬਣਾਉਣਾ ਹੈ। ਸਾਡੀ ਸਰਕਾਰ ਮੇਰਠ ਅਤੇ ਹਰਿਦੁਆਰ ਤੱਕ ਐਕਸਪ੍ਰੈੱਸ-ਵੇਅ ਬਣਾਉਣਾ ਚਾਹੁੰਦੀ ਹੈ ਪਰ ਕੇਜਰੀਵਾਲ ਦੀ ਸਰਕਾਰ ਇਹ ਕਹਿ ਕੇ ਐਨਓਸੀ ਨਹੀਂ ਦੇ ਰਹੀ ਹੈ ਕਿ ਇਨ੍ਹਾਂ ਸੜਕਾਂ ਦੀ ਕੋਈ ਲੋੜ ਨਹੀਂ ਹੈ। ਭਾਜਪਾ ਨੇ ਯੋਗੀ ਅਦਿੱਤਿਆਨਾਥ ਨੂੰ ਦਿੱਲੀ ਚੋਣਾਂ ਵਿਚ ਹਿੰਦੂਤਵ ਦੇ ਮੁੱਦਿਆਂ ਨੂੰ ਹੋਰ ਪ੍ਰਸਾਰ ਦੇਣ ਲਈ ਮੁਹਿੰਮ ਚਲਾਉਣ ਲਈ ਬੁਲਾਇਆ ਹੈ।
File Photo
ਯੋਗੀ ਦੀ ਪਛਾਣ ਇਕ ਹਮਲਾਵਰ ਹਿੰਦੂ ਨੇਤਾ ਵਜੋਂ ਹੋਈ ਹੈ। ਇਸ ਪਛਾਣ ਦੇ ਕਾਰਨ ਹੀ ਉਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਯੂਪੀ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਉਹ 4 ਫਰਵਰੀ ਤੱਕ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਪਾਰਟੀ ਲਈ ਪ੍ਰਚਾਰ ਕਰਨਗੇ। ਦਿੱਲੀ ਵਿਚ, ਭਾਜਪਾ ਸ਼ਾਹੀਨ ਬਾਗ ਦੇ ਬਹਾਨੇ ਵੋਟਰਾਂ ਨੂੰ ਧਰੁਵੀਕਰਨ ਕਰਨ ਵਿਚ ਲੱਗੀ ਹੋਈ ਹੈ।