
ਇਹ ਨਾਗਾਲੈਂਡ-ਮਿਜ਼ੋਰਮ ਅਤੇ ਸਿੱਕਮ ਦੇ ਵਿੱਤੀ ਵਰ੍ਹੇ 2023-24 ਦੇ ਕੁੱਲ ਬਜਟ ਤੋਂ ਵੀ ਜ਼ਿਆਦਾ
28 ਸੂਬਿਆਂ ਅਤੇ 2 ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਵਿਧਾਇਕਾਂ ਦੀ ਜਾਇਦਾਦ ਬਾਰੇ ADR ਦੀ ਰਿਪੋਰਟ
1222 ਕਰੋੜ ਰੁ. ਨਾਲ ਪੰਜਾਬ ਦਾ ਵਿਧਾਇਕਾਂ ਦੀ ਜਾਇਦਾਦ ਦੇ ਮਾਮਲੇ ’ਚ ਅਮੀਰ ਸੂਬਿਆਂ 'ਚ 11ਵਾਂ ਸਥਾਨ
ਪਾਰਟੀਆਂ ਦੇ ਵਿਧਾਇਕਾਂ ਦੀ ਕੁੱਲ ਜਾਇਦਾਦ (ਜਾਇਦਾਦ ਕਰੋੜ ਰੁਪਏ ਵਿਚ)
ਪਾਰਟੀ ਗਿਣਤੀ ਔਸਤ ਜਾਇਦਾਦ ਕੁੱਲ ਜਾਇਦਾਦ
BJP 1356 11.97 16234
ਕਾਂਗਰਸ 719 21.97 15798
YSR ਕਾਂਗਰਸ 146 23.14 3379
DMK 131 12.69 1663
'ਆਪ' 161 10.20 1642
ਤ੍ਰਿਣਮੂਲ 227 3.51 797
ਨਵੀਂ ਦਿੱਲੀ : ਦੇਸ਼ ਦੇ 4,001 ਮੌਜੂਦਾ ਵਿਧਾਇਕਾਂ ਦੀ ਕੁੱਲ ਜਾਇਦਾਦ 54,545 ਕਰੋੜ ਰੁਪਏ ਹੈ। ਇਹ ਉੱਤਰ ਪੂਰਬ ਦੇ ਤਿੰਨ ਸੂਬਿਆਂ – ਨਾਗਾਲੈਂਡ, ਮਿਜ਼ੋਰਮ ਅਤੇ ਸਿੱਕਮ ਦੇ 2023-24 ਲਈ ਕੁੱਲ 49,103 ਕਰੋੜ ਰੁਪਏ ਦੇ ਸਾਲਾਨਾ ਬਜਟ ਤੋਂ ਵੀ ਜ਼ਿਆਦਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 1222 ਕਰੋੜ ਰੁ. ਨਾਲ ਪੰਜਾਬ ਦਾ ਵਿਧਾਇਕਾਂ ਦੀ ਜਾਇਦਾਦ ਦੇ ਮਾਮਲੇ ’ਚ ਅਮੀਰ ਸੂਬਿਆਂ 'ਚ 11ਵਾਂ ਸਥਾਨ ਹੈ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ADR) ਅਤੇ ਨੈਸ਼ਨਲ ਇਲੈਕਸ਼ਨ ਵਾਚ (NEW) ਵਲੋਂ ਅਪਣੀ ਰਿਪੋਰਟ 'ਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਰਿਪੋਰਟ ਦੇਸ਼ ਭਰ ਦੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਧਾਇਕਾਂ ਦੇ ਹਲਫਨਾਮਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮੋਟਰਸਾਈਕਲ ਦੇ ਟਾਇਰ 'ਚ ਚੁੰਨੀ ਫਸਣ ਕਾਰਨ ਹੋਈ ਮੌਤ
ਰਿਪੋਰਟ ਵਿਚ 84 ਸਿਆਸੀ ਪਾਰਟੀਆਂ ਦੇ 4001 ਮੌਜੂਦਾ ਵਿਧਾਇਕ ਅਤੇ ਆਜ਼ਾਦ ਵਿਧਾਇਕ ਸ਼ਾਮਲ ਹਨ।ਏ.ਡੀ.ਆਰ. ਦੀ ਰਿਪੋਰਟ ਦੇ ਅਨੁਸਾਰ, ਰਾਜ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੌਜੂਦਾ ਵਿਧਾਇਕਾਂ ਦੀ ਔਸਤ ਜਾਇਦਾਦ ਲਗਭਗ 13.63 ਕਰੋੜ ਰੁਪਏ ਹੈ। ਪਾਰਟੀਆਂ ਦੇ ਵਿਧਾਇਕਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਭਾਜਪਾ ਦੇ 1356 ਵਿਧਾਇਕਾਂ ਦੀ ਔਸਤ ਜਾਇਦਾਦ 11.97 ਕਰੋੜ ਰੁਪਏ ਹੈ ਜਦਕਿ ਕਾਂਗਰਸੀ ਵਿਧਾਇਕਾਂ ਦੀ ਔਸਤ ਜਾਇਦਾਦ 21.97 ਕਰੋੜ ਰੁਪਏ ਹੈ। ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ 227 ਵਿਧਾਇਕਾਂ ਦੀ ਔਸਤ ਜਾਇਦਾਦ 3.51 ਕਰੋੜ ਰੁਪਏ ਹੈ। ਆਮ ਆਦਮੀ ਪਾਰਟੀ ਦੇ 161 ਵਿਧਾਇਕਾਂ ਦੀ ਔਸਤ ਜਾਇਦਾਦ 10.20 ਕਰੋੜ ਰੁਪਏ ਹੈ ਜਦਕਿ YSRCP ਦੇ 146 ਵਿਧਾਇਕਾਂ ਦੀ ਔਸਤ ਜਾਇਦਾਦ 23.14 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: ADGP ਮਮਤਾ ਸਿੰਘ ਨੇ ਦਿਤੀ ਬਹਾਦਰੀ ਦੀ ਮਿਸਾਲ, ਨੂਹ ਹਿੰਸਾ ਦੌਰਾਨ ਬਚਾਈ ਕਰੀਬ ਢਾਈ ਹਜ਼ਾਰ ਲੋਕਾਂ ਦੀ ਜਾਨ
ਇਹ ਅੰਕੜੇ ਵਿਧਾਇਕਾਂ ਨੇ ਪਿਛਲੀਆਂ ਚੋਣਾਂ ਲੜਨ ਤੋਂ ਪਹਿਲਾਂ ਦਾਇਰ ਕੀਤੇ ਹਲਫ਼ਨਾਮਿਆਂ ਵਿਚ ਦਿਤੇ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 28 ਰਾਜ ਵਿਧਾਨ ਸਭਾਵਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 4,033 ਵਿਚੋਂ ਕੁੱਲ 4,001 ਵਿਧਾਇਕਾਂ ਦੀ ਜਾਇਦਾਦ ਦਾ ਡਾਟਾ ਲਿਆ ਗਿਆ ਹੈ।
ਏ.ਡੀ.ਆਰ. ਦੀ ਰਿਪੋਰਟ ਮੁਤਾਬਕ ਕਰਨਾਟਕ ਦੇ 223 ਵਿਧਾਇਕਾਂ ਕੋਲ ਕੁੱਲ 14359 ਕਰੋੜ ਰੁਪਏ ਹਨ। ਜਦਕਿ ਇਸ ਮਾਮਲੇ 'ਚ ਮਹਾਰਾਸ਼ਟਰ ਦੇ ਵਿਧਾਇਕ ਦੂਜੇ ਸਥਾਨ 'ਤੇ ਹਨ। ਮਹਾਰਾਸ਼ਟਰ ਦੇ 284 ਵਿਧਾਇਕਾਂ ਕੋਲ ਕੁੱਲ 6679 ਕਰੋੜ ਰੁਪਏ ਦੀ ਜਾਇਦਾਦ ਹੈ। ਤੀਜੇ ਸਥਾਨ 'ਤੇ ਆਂਧਰਾ ਪ੍ਰਦੇਸ਼ ਦੇ ਵਿਧਾਇਕ ਹਨ। ਇਥੋਂ ਦੇ 174 ਵਿਧਾਇਕਾਂ ਦੀ ਕੁੱਲ ਜਾਇਦਾਦ 4,914 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: ਮਰ ਰਹੇ ਰਿਸ਼ਤੇਦਾਰ ਨਾਲ ਹਿੰਦੀ ’ਚ ਗੱਲ ਕਰਨ ’ਤੇ ਭਾਰਤੀ ਅਮਰੀਕੀ ਇੰਜੀਨੀਅਰ ਨੂੰ ਨੌਕਰੀ ਤੋਂ ਕਢਿਆ
ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਕਰਨਾਟਕ ਦੇ 223 ਵਿਧਾਇਕਾਂ ਦੀ ਕੁੱਲ ਜਾਇਦਾਦ ਮਿਜ਼ੋਰਮ ਅਤੇ ਸਿੱਕਮ ਦੇ ਸੰਯੁਕਤ ਸਾਲਾਨਾ ਬਜਟ ਤੋਂ ਵੱਧ ਹੈ। ਮੌਜੂਦਾ ਵਿਧਾਇਕਾਂ ਦੀ ਕੁੱਲ ਜਾਇਦਾਦ 54545 ਕਰੋੜ ਰੁਪਏ ਦਾ 26 ਫ਼ੀ ਸਦੀ ਹੈ। ਏ.ਡੀ.ਆਰ. ਦੀ ਰਿਪੋਰਟ ਅਨੁਸਾਰ ਰਾਜਸਥਾਨ, ਪੰਜਾਬ, ਅਰੁਣਾਚਲ ਪ੍ਰਦੇਸ਼, ਬਿਹਾਰ, ਦਿੱਲੀ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਗੋਆ, ਮੇਘਾਲਿਆ, ਉੜੀਸਾ, ਅਸਾਮ, ਨਾਗਾਲੈਂਡ, ਉੱਤਰਾਖੰਡ, ਕੇਰਲ, ਪੁਡੂਚੇਰੀ, ਝਾਰਖੰਡ, ਸਿੱਕਮ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਮੌਜੂਦਾ ਵਿਧਾਇਕਾਂ ਦੀ ਕੁੱਲ ਜਾਇਦਾਦ ਤੋਂ ਵੱਧ ਹੈ। ਇਨ੍ਹਾਂ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੌਜੂਦਾ ਵਿਧਾਇਕਾਂ ਦੀ ਕੁੱਲ ਸੰਯੁਕਤ ਸੰਪਤੀ 13976 ਕਰੋੜ ਰੁਪਏ ਹੈ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਧਾਇਕਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਜਿਸ ਅਨੁਸਾਰ ਇਹ ਦਾਅਵਾ ਕੀਤਾ ਗਿਆ ਹੈ। ਇਸ ਰਿਪੋਰਟ ਵਿਚ 84 ਸਿਆਸੀ ਪਾਰਟੀਆਂ ਦੇ 4001 ਮੌਜੂਦਾ ਵਿਧਾਇਕ ਅਤੇ ਆਜ਼ਾਦ ਵਿਧਾਇਕ ਸ਼ਾਮਲ ਕੀਤੇ ਗਏ ਸਨ।