ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਨੇ ਰਸੂਖਦਾਰਾਂ ਦੇ ਨਾਂਅ ਕਰਵਾਈ ਸੀ ਸਰਕਾਰੀ ਜ਼ਮੀਨ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਿਦ ਕੁੱਝ ਸਾਲਾਂ ਵਿਚ ਹੀ ਸੈਂਕੜੇ ਏਕੜ ਜ਼ਮੀਨ ਦੇ ਮਾਲਕ ਬਣ ਗਏ ਸਨ। ਵਾਹਿਦ ਕੋਲ 200 ਏਕੜ ਜ਼ਮੀਨ, ਛੇ ਵਾਹਨ ਹਨ। ਉਨ੍ਹਾਂ ਦਾ ਬੇਟਾ ਸੰਦੀਪ ਸਿੰਘ ਵੀ ਲਗਜ਼ਰੀ ਗੱਡੀਆਂ ਦਾ ਸ਼ੌਕੀਨ ਹੈ। ਉਸ ਦੇ ਕੋਲ ਪਹਿਲਾਂ 1.27 ਕਰੋੜ ਦੀ ਮਹਿੰਗੀ ਕਾਰ ਵੀ ਸੀ। ਵਾਹਿਦ ਕੋਲ 1970 ਵਿਚ 30 ਕਿੱਲੇ ਜ਼ਮੀਨ ਸੀ, ਜੋ ਉਸ ਨੂੰ ਅਪਣੇ ਪਿਤਾ ਅਤੇ ਦਾਦਾ ਤੋਂ ਵਿਰਾਸਤ ਵਿਚ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਇਸ ਜ਼ਮੀਨ ਨੂੰ ਵੇਚਿਆ ਅਤੇ 40 ਕਿੱਲੇ ਜ਼ਮੀਨ ਹੋਰ ਖਰੀਦ ਲਈ।
ਇਹ ਵੀ ਪੜ੍ਹੋ: ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕੋ ਪ੍ਰਵਾਰ ਦੇ 6 ਜੀਆਂ ਦਾ ਕਤਲ
ਜਰਨੈਲ ਸਿੰਘ ਦੇ ਕਰੀਬੀਆਂ ਅਨੁਸਾਰ ਕਿਸੇ ਸਮੇਂ ਉਹ ਕਚਹਿਰੀਆਂ ਵਿਚ ਸਕੂਟਰ ਉਤੇ ਆਉਂਦਾ ਸੀ। ਮੌਜੂਦਾ ਸਮੇਂ ਵਿਚ ਨਵਾਂ ਸ਼ਹਿਰ ਦੇ ਪਿੰਡ ਬੀਣੇਵਾਲ ਵਿਚ ਵਾਹਿਦ ਪ੍ਰਵਾਰ ਕੋਲ 200 ਏਕੜ ਜ਼ਮੀਨ ਹੈ। ਕਾਫੀ ਸਮੇਂ ਤੋਂ ਕਿਸਾਨ ਬਕਾਏ ਲਈ ਧਰਨੇ ਲਗਾਉਂਦੇ ਰਹੇ ਪਰ ਵਾਹਿਦ ਨੇ ਉਨ੍ਹਾਂ ਦਾ ਬਕਾਇਆ ਨਹੀਂ ਦਿਤਾ। ਇਸ ਦੇ ਉਲਟ ਹੁਸ਼ਿਆਰਪੁਰ ਦੇ ਪਿੰਡ ਖਨੌਰਾ ਵਿਚ ਕਰੀਬ 80 ਕਿੱਲੇ ਜ਼ਮੀਨ ਖਰੀਦ ਲਈ। ਇਸ ਤੋਂ ਬਾਅਦ 2016-17 ਵਿਚ ਹਿਮਾਚਲ ਪ੍ਰਦੇਸ਼ ਵਿਚ ਇਕ ਕਰੱਸ਼ਰ ਵਾਹਿਦ ਅਤੇ ਹਿੱਸੇਦਾਰ ਨੇ ਮਿਲ ਕੇ ਖਰੀਦਿਆ। ਇਸ ਤੋਂ ਇਲਾਵਾ ਉਸ ਨੇ ਹਰਿਆਣਾ ਵਿਚ ਇਕ ਸ਼ੂਗਰ ਮਿੱਲ ਵੀ ਖਰੀਦੀ ਸੀ।
ਇਹ ਵੀ ਪੜ੍ਹੋ: ਗ੍ਰਿਫ਼ਤਾਰ ਜੰਮੂ ਪੁਲਿਸ ਦੇ DSP ਸ਼ੇਖ ਆਦਿਲ ਦੇ ਖੁੱਲ੍ਹੇ ਭੇਤ, ਅਤਿਵਾਦੀਆਂ ਦੀ ਕੀਤੀ ਮਦਦ
ਆਲੀਸ਼ਾਨ ਹੈ ਵਾਹਿਦ ਵਿਲਾ
ਜਰਨੈਲ ਸਿੰਘ ਵਾਹਿਦ ਨੇ ਅਪਣੇ ਲਈ ਆਲੀਸ਼ਾਨ ਵਿਲਾ ਬਣਾਇਆ, ਜਿਸ ਦਾ ਨਾਂਅ ਵਾਹਿਦ ਵਿਲਾ ਹੈ। ਇਹ ਦੋ ਏਕੜ ਜ਼ਮੀਨ ਉਤੇ ਬਣਿਆ ਹੈ। ਵਾਹਿਦ ਨੇ ਅਪਣੇ ਪੋਤੇ ਅਬੀਰ ਸਿੰਘ ਦੇ ਨਾਂਅ ’ਤੇ ਵੀ ਇਕ ਕੀਮਤੀ 60 ਮਰਲੇ ਦਾ ਪਲਾਟ ਖਰੀਦਿਆ ਹੈ। ਵਾਹਿਦ ਨੇ 32 ਮਰਲੇ ਦਾ ਪਲਾਟ ਬੰਗਾ ਰੋਡ ਫਗਵਾੜਾ ਵਿਚ ਖਰੀਦਿਆ। 145 ਮਰਲੇ ਦਾ ਪਲਾਟ ਚੱਕ ਹਕੀਮਾ ਫਗਵਾੜਾ ਵਿਚ, 200 ਮਰਲੇ ਦਾ ਪਲਾਟ ਪਿੰਡ ਸਪਰੋੜ ਫਗਵਾੜਾ ਅਤੇ ਸੰਨੀ ਇਨਕਲੇਵ ਮੁਹਾਲੀ ਵਿਚ 500 ਗਜ ਦਾ ਪਲਾਟ ਹੈ। ਬੈਂਕ ਵਿਚ ਜਰਨੈਲ ਵਾਹਿਦ ਅਤੇ ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਦੇ ਨਾਂਅ ’ਤੇ ਲਗਭਗ ਸਵਾ ਕਰੋੜ ਰੁਪਏ ਹਨ। ਸੰਦੀਪ ਵਾਹਿਦ ਕੋਲ ਦੋ ਮਹਿੰਗੀਆਂ ਕਾਰਾਂ ਵੀ ਸਨ।
ਇਹ ਵੀ ਪੜ੍ਹੋ: ਹਰਿਆਣਾ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਹਲਕੇ ਝਟਕੇ
ਰਸੂਖਦਾਰਾਂ ਦੇ ਨਾਂਅ ਕਰਵਾਈ ਸੀ ਸਰਕਾਰੀ ਜ਼ਮੀਨ
ਫਗਵਾੜਾ ਸ਼ੂਗਲ ਮਿੱਲ ਮਾਮਲੇ ਵਿਚ ਵਿਜੀਲੈਂਸ ਨੇ ਜਰਨੈਲ ਵਾਹਿਦ ਦੇ ਨਾਲ ਉਸ ਦੇ ਦੋ ਸਾਥੀਆਂ ਅਤੇ ਦੋ ਤਹਿਸੀਲਦਾਰਾਂ ਸਣੇ 12 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਸ਼ੂਗਰ ਮਿੱਲ ਨੂੰ ਦਿਤੀ ਗਈ ਸਰਕਾਰੀ ਜ਼ਮੀਨ ਮਿਲੀਭੁਗਤ ਨਾਲ ਰਸੂਖਦਾਰਾਂ ਦੇ ਨਾਂਅ ਕਰਨ ਵਾਲੇ ਪ੍ਰਵੀਨ ਛਿੱਬਰ ਅਤੇ ਨਾਇਬ ਤਹਿਸੀਲਦਾਰ ਪਵਨ ਕੁਮਾਰ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਪੇਨ ਦੇ ਨਾਈਟ ਕਲੱਬ 'ਚ ਲੱਗੀ ਅੱਗ; 13 ਲੋਕਾਂ ਦੀ ਮੌਕੇ 'ਤੇ ਮੌਤ
ਬਾਦਲ ਪ੍ਰਵਾਰ ਨਾਲ ਚੰਗੇ ਸਬੰਧ
ਵਾਹਿਦ ਦੇ ਬਾਦਲ ਪ੍ਰਵਾਰ ਨਾਲ ਵੀ ਚੰਗੇ ਸਬੰਧ ਹਨ। ਉਨ੍ਹਾਂ ਦੀ ਹੁਸ਼ਿਆਰਪੁਰ ਰੋਡ ’ਤੇ ਸਥਿਤ ਕੋਠੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ ਆਉਂਦੇ ਰਹਿੰਦੇ ਸੀ। ਇਹੀ ਕਾਰਨ ਸੀ ਕਿ ਸਿਆਸੀ ਗਲਿਆਰਿਆਂ ਵਿਚ ਵਾਹਿਦ ਦਾ ਸਿੱਕਾ ਚੱਲਦਾ ਸੀ। ਵਾਹਿਦ ਵਿਰੁਧ ਈਡੀ ਦੀ ਜਾਂਚ ਵੀ ਚੱਲ ਰਹੀ ਸੀ, ਪਰ ਬਾਅਦ ਵਿਚ ਜਾਂਚ ਦਾ ਕੀ ਬਣਿਆ ਕਿਸੇ ਨੂੰ ਕੁੱਝ ਪਤਾ ਨਹੀਂ। ਜਰਨੈਲ ਸਿੰਘ ਵਾਹਿਦ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਆਗੂਆਂ ਵਿਚ ਸ਼ਾਮਲ ਸੀ। ਪਿਛਲੇ ਸਾਲ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਵਿਚ ਸ਼ਾਮਲ ਕੀਤੇ ਆਗੂਆਂ ਵਿਚ ਚਰਨਜੀਤ ਅਟਵਾਲ ਦੇ ਨਾਲ ਜਰਨੈਲ ਸਿੰਘ ਦਾ ਨਾਂਅ ਵੀ ਸੀ।