
'AAP' ਦੀਆਂ ਕਈ ਜਾਇਦਾਦਾਂ ਜ਼ਬਤ ਕਰਨ ਜਾ ਰਹੀ ਹੈ ED ! ਦਿੱਲੀ ਸ਼ਰਾਬ ਘੁਟਾਲੇ 'ਤੇ ਸੁਣਵਾਈ ਦੌਰਾਨ ASG ਨੇ ਅਦਾਲਤ 'ਚ ਦਿੱਤੀ ਜਾਣਕਾਰੀ
AAP News : ਦਿੱਲੀ ਸ਼ਰਾਬ ਘੁਟਾਲੇ ਵਿੱਚ ਵੱਡੀ ਕਾਰਵਾਈ ਹੋਣ ਜਾ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਹ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ 'ਆਪ' ਦੀਆਂ ਕੁਝ ਜਾਇਦਾਦਾਂ ਨੂੰ ਜ਼ਬਤ ਕਰਨਾ ਚਾਹੁੰਦੇ ਹਾਂ, ਪਰ ਉਹ ਦੁਚਿੱਤੀ ਵਿੱਚ ਹਨ। ਈਡੀ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਐਸਵੀ ਰਾਜੂ ਨੇ ਕਿਹਾ ਕਿ ਜਾਂਚ ਏਜੰਸੀ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਕੇਜਰੀਵਾਲ ਦੀ ਪਟੀਸ਼ਨ ਰੱਦ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ "ਅਸੀਂ 'ਆਪ' ਦੀਆਂ ਕੁਝ ਜਾਇਦਾਦਾਂ ਕੁਰਕ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ, ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਉਹ ਕਹਿਣਗੇ ਕਿ ਇਹ ਸਭ ਅਸੀਂ ਚੋਣਾਂ ਦੌਰਾਨ ਕੀਤਾ ਸੀ। ਜੇਕਰ ਅਜਿਹਾ ਨਹੀਂ ਕਰਾਂਗੇ ਤਾਂ ਉਹ ਕਹਿਣਗੇ ਕਿ ਸਬੂਤ ਕਿੱਥੇ ਹੈ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਫਿਲਹਾਲ ਅਸੀਂ ਜਾਂਚ ਕਰ ਰਹੇ ਹਾਂ।