Lok Sabha Election 2024: ਤੀਜੇ ਪੜਾਅ ਲਈ ਵੋਟਿੰਗ ਭਲਕੇ; EVM ’ਚ ਬੰਦ ਹੋਵੇਗੀ ਕਈ ਚੋਟੀ ਦੇ ਆਗੂਆਂ ਦੀ ਕਿਸਮਤ
Published : May 6, 2024, 2:21 pm IST
Updated : May 6, 2024, 2:21 pm IST
SHARE ARTICLE
Lok Sabha elections 2024 Phase 3: Amit Shah, Jyotiraditya Scindia, Dimple Yadav, others stand at fate
Lok Sabha elections 2024 Phase 3: Amit Shah, Jyotiraditya Scindia, Dimple Yadav, others stand at fate

ਤੀਜੇ ਪੜਾਅ 'ਚ ਕੁੱਲ 1,351 ਉਮੀਦਵਾਰ ਮੈਦਾਨ 'ਚ ਹਨ।

Lok Sabha Election 2024: ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ 'ਚ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। 190 ਸੀਟਾਂ 'ਤੇ ਦੋ ਪੜਾਵਾਂ 'ਚ ਵੋਟਿੰਗ ਹੋ ਚੁੱਕੀ ਹੈ। ਤੀਜੇ ਪੜਾਅ 'ਚ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 95 ਸੀਟਾਂ 'ਤੇ ਭਲਕੇ 7 ਮਈ ਨੂੰ ਵੋਟਿੰਗ ਹੋਵੇਗੀ। ਤੀਜੇ ਪੜਾਅ ਵਿਚ 95 ਲੋਕ ਸਭਾ ਸੀਟਾਂ ਲਈ ਕੁੱਲ 2963 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਚੋਣ ਅਧਿਕਾਰੀਆਂ ਨੇ 1563 ਅਰਜ਼ੀਆਂ ਨੂੰ ਜਾਇਜ਼ ਠਹਿਰਾਇਆ ਹੈ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ ਤੋਂ ਬਾਅਦ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 1351 ਹੋ ਗਈ ਹੈ, ਜਿਸ ਵਿਚ ਕਈ ਵੀਵੀਆਈਪੀ ਉਮੀਦਵਾਰ ਵੀ ਸ਼ਾਮਲ ਹਨ।

ਇਨ੍ਹਾਂ ਉਮੀਦਵਾਰਾਂ ਉਤੇ ਰਹੇਗੀ ਨਜ਼ਰ

ਤੀਜੇ ਪੜਾਅ 'ਚ ਕੁੱਲ 1,351 ਉਮੀਦਵਾਰ ਮੈਦਾਨ 'ਚ ਹਨ। ਭਾਜਪਾ ਦੇ ਉਮੀਦਵਾਰਾਂ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ, ਜਯੋਤਿਰਾਦਿੱਤਿਆ ਸਿੰਧੀਆ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪ੍ਰਮੁੱਖ ਹਨ, ਜਦਕਿ ਕਾਂਗਰਸ ਵਲੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਡਿੰਪਲ ਯਾਦਵ, ਸੁਪ੍ਰੀਆ ਸੁਲੇ, ਅਧੀਰ ਰੰਜਨ ਚੌਧਰੀ ਅਤੇ ਬਦਰੂਦੀਨ ਅਜਮਲ ਵਰਗੇ ਦਿੱਗਜਾਂ ਦੀ ਕਿਸਮਤ ਵੀ ਦਾਅ 'ਤੇ ਲੱਗੀ ਹੋਈ ਹੈ।

ਤੀਜੇ ਪੜਾਅ ਤਹਿਤ ਅਮਿਤ ਸ਼ਾਹ(ਗਾਂਧੀਨਗਰ, ਗੁਜਰਾਤ), ਜੋਤੀਰਾਦਿੱਤਿਆ ਸਿੰਧੀਆ (ਗੁਨਾ,MP), ਮਨਸੁਖ ਮੰਡਾਵੀਆ (ਪੋਰਬੰਦਰ, ਗੁਜਰਾਤ), ਪ੍ਰਹਿਲਾਦ ਜੋਸ਼ੀ (ਧਾਰਵਾੜ, ਕਰਨਾਟਕ), ਸ਼ਿਵਰਾਜ ਸਿੰਘ ਚੌਹਾਨ (ਵਿਦਿਸ਼ਾ,MP), ਦਿਗਵਿਜੇ ਸਿੰਘ (ਰਾਜਗੜ੍ਹ,MP), ਡਿੰਪਲ ਯਾਦਵ- (ਮੈਨਪੁਰੀ,UP), ਅਧੀਰ ਰੰਜਨ ਚੌਧਰੀ (ਬ੍ਰਹਮਾਪੁਰ,WB) ਦੀ ਸਿਆਸੀ ਕਿਸਮਤ ਤੈਅ ਹੋਵੇਗੀ


ਆਉ ਜਾਣਦੇ ਹਾਂ ਕਿ 7 ਮਈ ਨੂੰ ਕਿਸ ਸੂਬੇ ਵਿਚ ਕਿੰਨੀਆਂ ਸੀਟਾਂ 'ਤੇ ਚੋਣਾਂ ਹੋਣੀਆਂ ਹਨ।

ਲੋਕ ਸਭਾ ਚੋਣਾਂ-2024 ਦੇ ਤੀਜੇ ਪੜਾਅ ਲਈ 12 ਸੂਬਿਆਂ ਦੀਆਂ 94 ਸੀਟਾਂ ’ਤੇ  ਚੋਣ ਪ੍ਰਚਾਰ ਐਤਵਾਰ ਸ਼ਾਮ 6 ਵਜੇ ਖਤਮ ਹੋ ਗਿਆ। ਵੋਟਾਂ 7 ਮਈ ਨੂੰ ਪੈਣਗੀਆਂ। ਇਸ ਪੜਾਅ ’ਚ ਗੁਜਰਾਤ ਦੀਆਂ 25, ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 11, ਮੱਧ ਪ੍ਰਦੇਸ਼ ਦੀਆਂ 9, ਛੱਤੀਸਗੜ੍ਹ ਦੀਆਂ 7, ਅਸਾਮ ਦੀਆਂ 4 ਅਤੇ ਗੋਆ ਦੀਆਂ 2 ਸੀਟਾਂ ’ਤੇ  ਵੋਟਿੰਗ ਹੋਵੇਗੀ।

ਮੱਧ ਪ੍ਰਦੇਸ਼ ਦੀਆਂ 9 ਸੀਟਾਂ ਲਈ ਹੋਣ ਵਾਲੀਆਂ ਚੋਣਾਂ ਦੌਰਾਨ ਤਿੰਨ ਵੱਡੇ ਦਿੱਗਜ ਆਗੂਆਂ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਦਿਗਵਿਜੇ ਸਿੰਘ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਵੇਗਾ। 1.77 ਕਰੋੜ ਤੋਂ ਵੱਧ ਵੋਟਰ 9 ਸੀਟਾਂ ਲਈ ਚੋਣ ਮੈਦਾਨ ’ਚ 127 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ’ਚ ਅਨੁਸੂਚਿਤ ਜਾਤੀਆਂ (ਐਸ.ਸੀ.) ਅਤੇ ਅਨੁਸੂਚਿਤ ਕਬੀਲਿਆਂ (ਐਸ.ਟੀ.) ਲਈ ਰਾਖਵੀਆਂ ਸੀਟਾਂ ਸ਼ਾਮਲ ਹਨ।  

ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ’ਚੋਂ ਰਾਏਪੁਰ, ਦੁਰਗ, ਬਿਲਾਸਪੁਰ, ਜਾਜਗੀਰ-ਚੰਪਾ (ਐਸ.ਸੀ.), ਕੋਰਬਾ, ਸਰਗੁਜਾ (ਐਸ.ਟੀ.) ਅਤੇ ਰਾਏਗੜ੍ਹ (ਐਸ.ਟੀ.) ਸੀਟਾਂ ’ਤੇ  ਵੋਟਿੰਗ ਹੋਵੇਗੀ। ਛੱਤੀਸਗੜ੍ਹ ’ਚ ਤਿੰਨ ਪੜਾਵਾਂ ’ਚ ਚੋਣਾਂ ਹੋਣਗੀਆਂ। ਮਾਉਵਾਦੀ ਪ੍ਰਭਾਵਤ ਬਸਤਰ (ਐਸਟੀ) ’ਚ 19 ਅਪ੍ਰੈਲ ਨੂੰ ਅਤੇ ਰਾਜਨੰਦਗਾਓਂ, ਕਾਂਕੇਰ (ਐਸਟੀ) ਅਤੇ ਮਹਾਸਮੁੰਦ ਸੀਟਾਂ ਲਈ 26 ਅਪ੍ਰੈਲ ਨੂੰ ਵੋਟਾਂ ਪਈਆਂ ਸਨ।  ਛੱਤੀਸਗੜ੍ਹ ’ਚ 7 ਸੀਟਾਂ ਲਈ 168 ਉਮੀਦਵਾਰ ਮੈਦਾਨ ’ਚ ਹਨ, ਜਦਕਿ  ਯੋਗ ਵੋਟਰਾਂ ਦੀ ਗਿਣਤੀ 1,39,01,285 ਹੈ।  

ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ਵਿਚੋਂ 25 ਲੋਕ ਸਭਾ ਸੀਟਾਂ ਅਤੇ ਪੰਜ ਵਿਧਾਨ ਸਭਾ ਸੀਟਾਂ ’ਤੇ  ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਵੀ ਪ੍ਰਚਾਰ ਰੁਕ ਗਿਆ ਹੈ। ਕਾਂਗਰਸ ਦੇ ਨੀਲੇਸ਼ ਕੁੰਭਾਨੀ ਦੀ ਨਾਮਜ਼ਦਗੀ ਰੱਦ ਹੋਣ ਅਤੇ ਹੋਰ ਉਮੀਦਵਾਰਾਂ ਦੇ ਦਸਤਖਤਾਂ ’ਚ ਅੰਤਰ ਹੋਣ ਕਾਰਨ ਸੂਰਤ ਤੋਂ ਭਾਜਪਾ ਦੇ ਮੁਕੇਸ਼ ਦਲਾਲ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁਕੇ ਹਨ। 

ਗੋਆ ਦੀਆਂ ਦੋ ਲੋਕ ਸਭਾ ਸੀਟਾਂ ’ਤੇ  11 ਲੱਖ ਤੋਂ ਵੱਧ ਵੋਟਰ ਅਪਣੇ  ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਹਨ। ਉੱਤਰੀ ਗੋਆ ਸੀਟ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸ਼੍ਰੀਪਦ ਨਾਇਕ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਰਮਾਕਾਂਤ ਖਲਪ ਨਾਲ ਹੈ। ਦਖਣੀ ਗੋਆ ਸੀਟ ’ਤੇ  ਭਾਜਪਾ ਨੇ ਡੈਮਪੋ ਇੰਡਸਟਰੀਜ਼ ਦੀ ਕਾਰਜਕਾਰੀ ਨਿਰਦੇਸ਼ਕ ਪੱਲਵੀ ਡੇਮਪੋ ਨੂੰ ਕਾਂਗਰਸ ਦੇ ਵਿਰੀਆਤੋ ਫਰਨਾਂਡਿਸ ਦੇ ਵਿਰੁਧ  ਮੈਦਾਨ ’ਚ ਉਤਾਰਿਆ ਹੈ। ਦਖਣੀ ਗੋਆ ਲੋਕ ਸਭਾ ਸੀਟ ਇਸ ਸਮੇਂ ਕਾਂਗਰਸ ਦੇ ਫਰਾਂਸਿਸਕੋ ਸਰਡਿਨਹਾ ਕੋਲ ਹੈ। 

ਅਸਾਮ ਦੀਆਂ ਸਾਰੀਆਂ 14 ਸੀਟਾਂ ’ਤੇ  ਤੀਜੇ ਪੜਾਅ ’ਚ ਚਾਰ ਸੀਟਾਂ ਧੁਬਰੀ, ਬਾਰਪੇਟਾ, ਕੋਕਰਾਝਾਰ (ਐਸ.ਟੀ.) ਅਤੇ ਗੁਹਾਟੀ ਸੀਟਾਂ ’ਤੇ  ਵੋਟਿੰਗ ਹੋਵੇਗੀ।  
ਸ਼ਰਦ ਪਵਾਰ ਦੀ ਬੇਟੀ ਬਾਰਾਮਤੀ ਮਹਾਰਾਸ਼ਟਰ ਦੀਆਂ 48 ਸੀਟਾਂ ਵਿਚੋਂ 11 ਸੀਟਾਂ ’ਤੇ  ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੀ ਪਤਨੀ ਸੁਨੇਤਰਾ ਪਵਾਰ ਦੇ ਵਿਰੁਧ  ਚੋਣ ਲੜ ਰਹੀ ਹੈ। ਤੀਜੇ ਪੜਾਅ ’ਚ ਰਾਏਗੜ੍ਹ, ਓਸਮਾਨਾਬਾਦ, ਲਾਤੂਰ, ਸੋਲਾਪੁਰ, ਮਾਧਾ, ਸਾਂਗਲੀ, ਸਤਾਰਾ, ਰਤਨਾਗਿਰੀ-ਸਿੰਧੂਦੁਰਗ, ਕੋਲਹਾਪੁਰ ਅਤੇ ਹਾਟਕਨੰਗਲੇ ਸੀਟਾਂ ’ਤੇ  ਵੀ ਵੋਟਿੰਗ ਹੋਵੇਗੀ।

(For more Punjabi news apart from Lok Sabha elections 2024 Phase 3: Amit Shah, Jyotiraditya Scindia, Dimple Yadav, others stand at fate, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement