
ਉਨ੍ਹਾਂ ਕਿਹਾ, “ਉਦੈਨਿਧੀ ਦੀ ਟਿੱਪਣੀ ਮਾਮੂਲੀ ਸੀ ਅਤੇ ਜੇਕਰ ਤੁਸੀਂ ਮੈਨੂੰ ਪੁੱਛੋ, ਤਾਂ ਮੈਂ ਸਖ਼ਤ ਟਿੱਪਣੀ ਕਰਾਂਗਾ।’’
ਚੇਨਈ: ਡੀ. ਐਮ. ਕੇ. ਦੇ ਉਪ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਏ. ਰਾਜਾ ਨੇ ਸਨਾਤਨ ਧਰਮ ਦੀ ਤੁਲਨਾ ਕੋੜ੍ਹ ਅਤੇ ਐਚਆਈਵੀ ਵਰਗੀਆਂ ਬਿਮਾਰੀਆਂ ਨਾਲ ਕੀਤੀ ਹੈ। ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਦੌਰਾਨ ਕੇਂਦਰੀ ਮੰਤਰੀ ਰਹੇ ਰਾਜਾ ਨੇ ਕਿਹਾ ਕਿ ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਦੀਆਂ ਟਿੱਪਣੀ ਕਾਫ਼ੀ ਮਾਮੂਲੀ ਸੀ ਅਤੇ ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ ਸੀ ਕਿ ਡੇਂਗੂ ਅਤੇ ਮਲੇਰੀਆ ਵਾਂਗ ਸਨਾਤਨ ਧਰਮ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿਚ ਕੋਈ ਸਮਾਜਕ ਕਲੰਕ ਨਹੀਂ ਹੈ।
ਉਨ੍ਹਾਂ ਨੇ ਬੁਧਵਾਰ ਨੂੰ ਕਿਹਾ, “ਜੇਕਰ ਸਨਾਤਨ ਧਰਮ ਉੱਤੇ ਨਫ਼ਰਤ ਭਰੇ ਸ਼ਬਦਾਂ ਵਿਚ ਟਿੱਪਣੀ ਕੀਤੀ ਜਾਵੇ; ਇਕ ਸਮਾਂ ਸੀ ਜਦੋਂ ਕੋੜ੍ਹ ਅਤੇ ਐਚਆਈਵੀ ਨੂੰ ਕਲੰਕ ਮੰਨਿਆ ਜਾਂਦਾ ਸੀ ਅਤੇ ਜਿਥੋਂ ਤਕ ਸਾਡਾ ਸਵਾਲ ਹੈ, ਇਸ ਨੂੰ (ਸਨਾਤਨ) ਨੂੰ ਐਚਆਈਵੀ ਅਤੇ ਕੋੜ੍ਹ ਵਾਂਗ ਮੰਨਿਆ ਜਾਣਾ ਚਾਹੀਦਾ ਹੈ ਜਿਸ ’ਤੇ ਸਮਾਜਕ ਕਲੰਕ ਸੀ।’’ ਉਨ੍ਹਾਂ ਕਿਹਾ, “ਉਦੈਨਿਧੀ ਦੀ ਟਿੱਪਣੀ ਮਾਮੂਲੀ ਸੀ ਅਤੇ ਜੇਕਰ ਤੁਸੀਂ ਮੈਨੂੰ ਪੁੱਛੋ, ਤਾਂ ਮੈਂ ਸਖ਼ਤ ਟਿੱਪਣੀ ਕਰਾਂਗਾ।’’
ਰਾਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਾਤਨ ਧਰਮ ਦਾ ਪਾਲਣ ਕਰਨ ਦੀ ਵਕਾਲਤ ਕਰਦੇ ਹਨ ਅਤੇ ਜੇਕਰ ਉਨ੍ਹਾਂ ਨੇ ਇਸ ਦੀ ਪਾਲਣਾ ਕੀਤੀ ਹੁੰਦੀ ਤਾਂ ਉਹ ਇੰਨੇ ਵਿਦੇਸ਼ੀ ਦੇਸ਼ਾਂ ਦਾ ਦੌਰਾ ਨਾ ਕੀਤਾ ਹੁੰਦਾ। ਰਾਜੇ ਨੇ ਕਿਹਾ, “ਇਕ ਚੰਗੇ ਹਿੰਦੂ ਨੂੰ ਸਮੁੰਦਰ ਪਾਰ ਕਰ ਕੇ ਕਿਸੇ ਹੋਰ ਦੇਸ਼ ਵਿਚ ਨਹੀਂ ਜਾਣਾ ਚਾਹੀਦਾ। ਤੁਹਾਡਾ (ਮੋਦੀ) ਕੰਮ ਥਾਂ-ਥਾਂ ਜਾਣਾ ਹੈ।’’ ਉਨ੍ਹਾਂ ਕਿਹਾ ਕਿ ਮੋਦੀ ਨੇ ਸਨਾਤਨ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਕਰ ਕੇ ਵਿਦੇਸ਼ਾਂ ਦਾ ਦੌਰਾ ਕੀਤਾ ਅਤੇ ਹੁਣ ਉਹ ਇਸ ਦੀ ਰਾਖੀ ਕਰਨ ਦਾ ਦਾਅਵਾ ਕਰ ਰਹੇ ਹਨ ਜੋ ਕਿ ਇਕ ਧੋਖਾ ਹੈ।
ਡੀਐਮਕੇ ਦੇ ਸੀਨੀਅਰ ਨੇਤਾ ਨੇ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਵਿਚ ਸੰਕਰਾਚਾਰੀਆ ਦੀ ਮੌਜੂਦਗੀ ਵਿਚ ਵਰਨਾਸ਼ਰਮ ਅਤੇ ਸਨਾਤਨ ਧਰਮ ’ਤੇ ਬਹਿਸ ਲਈ ਅਪਣੀ ਚੁਣੌਤੀ ਦੁਹਰਾਈ। ਉਨ੍ਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੂੰ ਰਾਸ਼ਟਰੀ ਰਾਜਧਾਨੀ ’ਚ ਬਹਿਸ ਦੀ ਤਰੀਕ ਤੈਅ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਇਸ ਵਿਚ ਹਿੱਸਾ ਲੈਣਗੇ।