ਸੰਸਦ ਵਿਚ ਪ੍ਰਧਾਨ ਮੰਤਰੀ ਦੇ ਭਾਸ਼ਣ ਮਗਰੋਂ ਬੋਲੇ ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਵਿਚ ਦਿੱਤਾ ਗਿਆ ਬਿਆਨ ਸੱਚ ਨਹੀਂ ਹੈ ਅਤੇ ਉਹ ਉਦਯੋਗਪਤੀ ਗੌਤਮ ਅਡਾਨੀ ਦਾ ਬਚਾਅ ਕਰ ਰਹੇ ਹਨ। ਉਹਨਾਂ ਨੇ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨੂੰ ਕਿਹਾ, “ਭਾਸ਼ਣ ਵਿਚ ਕੋਈ ਸੱਚਾਈ ਨਹੀਂ ਹੈ। ਜੇਕਰ (ਅਡਾਨੀ) ਦੋਸਤ ਨਾ ਹੁੰਦਾ ਤਾਂ ਉਹਨਾਂ ਨੇ ਕਿਹਾ ਹੁੰਦਾ ਕਿ ਜਾਂਚ ਹੋਵੇਗੀ।''
ਇਹ ਵੀ ਪੜ੍ਹੋ: ਸੰਸਦ 'ਚ ਕੀਤੀ ਹਮਲਾਵਰ ਟਿੱਪਣੀ 'ਤੇ ਅੜੀ ਮਹੂਆ ਮੋਇਤਰਾ, ਕਿਹਾ, ਹਕੀਕਤ ਬਿਆਨ ਕੀਤੀ
ਰਾਹੁਲ ਗਾਂਧੀ ਨੇ ਕਿਹਾ, ''ਸ਼ੇਲ ਕੰਪਨੀਆਂ ਅਤੇ ਬੇਨਾਮੀ ਜਾਇਦਾਦਾਂ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲੇ ਹਨ। ਵਿਸ਼ਾ ਭਾਰਤ ਦੇ ਬੁਨਿਆਦੀ ਢਾਂਚੇ ਨਾਲ ਸਬੰਧਤ ਹੈ। ਇਹ ਬਹੁਤ ਵੱਡਾ ਘਪਲਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਰੇ ਕੁਝ ਨਹੀਂ ਕਿਹਾ।'' ਉਹਨਾਂ ਇਲਜ਼ਾਮ ਲਗਾਇਆ, ''ਪ੍ਰਧਾਨ ਮੰਤਰੀ ਉਹਨਾਂ (ਅਡਾਨੀ) ਦਾ ਬਚਾਅ ਕਰ ਰਹੇ ਹਨ। ਮੈਂ ਸੱਮਝਦਾ ਹਾਂ ਇਸ ਦਾ ਇਕ ਕਾਰਨ ਹੈ।''
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫ਼ਿਟਨੈੱਸ ਸਰਟੀਫਿਕੇਟ ਘੁਟਾਲੇ ਚ ਸ਼ਾਮਲ ਇਕ ਹੋਰ ਏਜੰਟ ਕਾਬੂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਨਾਲ ਦੁਨੀਆ 'ਚ ਕੋਰੋਨਾ ਮਹਾਮਾਰੀ ਸਮੇਤ ਕਈ ਨਾਜ਼ੁਕ ਹਾਲਾਤਾਂ 'ਚ ਦੇਸ਼ ਨੂੰ ਸੰਭਾਲਿਆ ਗਿਆ, ਉਸ ਨਾਲ ਪੂਰਾ ਦੇਸ਼ ਆਤਮਵਿਸ਼ਵਾਸ ਨਾਲ ਭਰ ਰਿਹਾ ਹੈ ਅਤੇ ਪੂਰੀ ਦੁਨੀਆ 'ਚ ਭਾਰਤ ਨੂੰ ਲੈ ਕੇ ਸਕਾਰਾਤਮਕਤਾ, ਉਮੀਦ ਅਤੇ ਭਰੋਸਾ ਹੈ। ਉਹਨਾਂ ਨੇ ਰਾਸ਼ਟਰਪਤੀ ਦੇ ਸੰਬੋਧਨ 'ਤੇ ਲੋਕ ਸਭਾ 'ਚ ਧੰਨਵਾਦ ਮਤੇ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਵਿਰੋਧੀ ਧਿਰ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ।