Rahul Gandhi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ OBC ਪਰਵਾਰ ਵਿਚ ਨਹੀਂ ਹੋਇਆ: ਰਾਹੁਲ ਗਾਂਧੀ
Published : Feb 8, 2024, 1:37 pm IST
Updated : Feb 8, 2024, 1:38 pm IST
SHARE ARTICLE
PM Modi lied about his caste, he was not born in OBC category, claims Rahul Gandhi
PM Modi lied about his caste, he was not born in OBC category, claims Rahul Gandhi

ਕਿਹਾ, ਅਪਣੇ ਆਪ ਨੂੰ ਓ.ਬੀ.ਸੀ. ਦੱਸ ਕੇ ਲੋਕਾਂ ਨੂੰ ‘ਗੁੰਮਰਾਹ’ ਕਰ ਰਹੇ ਮੋਦੀ

Rahul Gandhi News: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨਾਲ ਸਬੰਧਤ ਪਰਵਾਰ ਵਿਚ ਪੈਦਾ ਨਹੀਂ ਹੋਏ ਅਤੇ ਉਹ ਅਪਣੇ ਆਪ ਨੂੰ ਓ.ਬੀ.ਸੀ. ਦੱਸ ਕੇ ਲੋਕਾਂ ਨੂੰ ‘ਗੁੰਮਰਾਹ’ ਕਰ ਰਹੇ ਹਨ। ਓਡੀਸ਼ਾ 'ਚ 'ਭਾਰਤ ਜੋੜੋ ਨਿਆਂ ਯਾਤਰਾ' ਦੇ ਤੀਜੇ ਅਤੇ ਆਖ਼ਰੀ ਦਿਨ ਇਥੇ ਇਕ ਸੰਖੇਪ ਭਾਸ਼ਣ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ 'ਇਕ ਅਜਿਹੇ ਪਰਵਾਰ ਵਿਚ ਪੈਦਾ ਹੋਏ ਹਨ ਜੋ ਆਮ ਜਾਤੀ ਸ਼੍ਰੇਣੀ ਵਿਚ ਆਉਂਦਾ ਹੈ।'

ਕਾਂਗਰਸ ਆਗੂ ਨੇ ਕਿਹਾ, “ਮੋਦੀ ਜੀ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਉਹ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ। ਮੋਦੀ ਦਾ ਜਨਮ ਤੇਲੀ ਜਾਤੀ ਵਿਚ ਹੋਇਆ ਸੀ, ਜਿਸ ਨੂੰ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ 2000 ਵਿਚ ਓ.ਬੀ.ਸੀ. ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਤਰ੍ਹਾਂ ਮੋਦੀ ਜੀ ਜਨਮ ਤੋਂ ਓ.ਬੀ.ਸੀ. ਨਹੀਂ ਹਨ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਾਹੁਲ ਗਾਂਧੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਓ.ਬੀ.ਸੀ. ਨਾਲ ਸਬੰਧਤ ਲੋਕਾਂ ਨਾਲ ਹੱਥ ਤਕ ਨਹੀਂ ਮਿਲਾਉਂਗੇ ਜਦਕਿ ‘ਅਰਬਪਤੀਆਂ ਦੇ ਗਲੇ’ ਮਿਲਦੇ ਹਨ।   ਸਾਬਕਾ ਕਾਂਗਰਸ ਪ੍ਰਧਾਨ ਨੇ ਇਥੋਂ ਦੇ ਪੁਰਾਣੇ ਬੱਸ ਸਟੈਂਡ ਤੋਂ ਅਪਣੀ ਯਾਤਰਾ ਮੁੜ ਸ਼ੁਰੂ ਕੀਤੀ ਅਤੇ ਖੁੱਲ੍ਹੀ ਜੀਪ ਵਿਚ ਕਿਸਾਨ ਚੌਕ ਵੱਲ ਚੱਲ ਪਏ। ਪਾਰਟੀ ਆਗੂ ਅਜੈ ਕੁਮਾਰ ਅਤੇ ਸ਼ਰਤ ਪਟਨਾਇਕ ਵੀ ਉਨ੍ਹਾਂ ਦੇ ਨਾਲ ਸਨ।

(For more Punjabi news apart from PM Modi lied about his caste, he was not born in OBC category, claims Rahul Gandhi, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement