Madhya Pradesh: ਨਵੇਂ ਚੁਣੇ 205 ਵਿਧਾਇਕ ਕਰੋੜਪਤੀ, 296 ਕਰੋੜ ਦੀ ਜਾਇਦਾਦ ਨਾਲ ਸੱਭ ਤੋਂ ਉਪਰ ਭਾਜਪਾ ਵਿਧਾਇਕ
Published : Dec 8, 2023, 7:30 am IST
Updated : Dec 8, 2023, 9:11 am IST
SHARE ARTICLE
205 of 230 MLAs in Madhya Pradesh are crorepatis
205 of 230 MLAs in Madhya Pradesh are crorepatis

ਮੱਧ ਪ੍ਰਦੇਸ਼ ਦੇ ਵਿਧਾਇਕਾਂ ਦੀ ਔਸਤ ਜਾਇਦਾਦ 11.77 ਕਰੋੜ ਰੁਪਏ ਹੈ।

Madhya Pradesh: ਮੱਧ ਪ੍ਰਦੇਸ਼ ਵਿਚ 230 ਨਵੇਂ ਚੁਣੇ ਗਏ ਵਿਧਾਇਕਾਂ ਵਿਚੋਂ 205 ਕਰੋੜਪਤੀ ਹਨ ਅਤੇ 296 ਕਰੋੜ ਰੁਪਏ ਦੀ ਐਲਾਨੀ ਜਾਇਦਾਦ ਨਾਲ ਰਤਲਾਮ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਚੇਤਨਿਆ ਕਸ਼ਯਪ ਪਹਿਲੇ ਸਥਾਨ ’ਤੇ ਹਨ, ਜਦਕਿ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਕਮਲਨਾਥ 134 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਤੀਜੇ ਸੱਭ ਤੋਂ ਅਮੀਰ ਵਿਧਾਇਕ ਹਨ। ਮੱਧ ਪ੍ਰਦੇਸ਼ ਦੇ ਵਿਧਾਇਕਾਂ ਦੀ ਔਸਤ ਜਾਇਦਾਦ 11.77 ਕਰੋੜ ਰੁਪਏ ਹੈ।

‘ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਜ਼’ (ਏਡੀਆਰ) ਦੀ ਰਿਪੋਰਟ ਮੁਤਾਬਕ ਭਾਜਪਾ ਦੇ ਸੰਜੇ ਸਤੇਂਦਰ ਪਾਠਕ (ਵਿਜੇਰਾਘਵਗੜ੍ਹ) 242 ਕਰੋੜ ਰੁਪਏ ਦੀ ਜਾਇਦਾਦ ਨਾਲ ਦੂਜੇ ਸਥਾਨ ’ਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਵਾਲੇ ਵਿਧਾਇਕਾਂ ਦੀ ਗਿਣਤੀ 2018 ਵਿਚ 187 ਤੋਂ ਵਧ ਕੇ 2023 ਵਿਚ 205 ਹੋ ਗਈ ਹੈ। ਇਨ੍ਹਾਂ ਵਿਚੋਂ 144 ਭਾਜਪਾ ਅਤੇ 61 ਕਾਂਗਰਸ ਦੇ ਹਨ।

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 2018 ਦੀਆਂ 109 ਸੀਟਾਂ ਦੇ ਮੁਕਾਬਲੇ ਇਸ ਵਾਰ 163 ਸੀਟਾਂ ਜਿੱਤੀਆਂ, ਜਦੋਂ ਕਿ ਕਾਂਗਰਸ 2018 ਵਿਚ ਜਿੱਤੀਆਂ 114 ਸੀਟਾਂ ਦੇ ਮੁਕਾਬਲੇ ਇਸ ਵਾਰ 66 ਸੀਟਾਂ ’ਤੇ ਆ ਗਈ। ਇਸ ਤੋਂ ਇਲਾਵਾ, ਭਾਰਤ ਆਦਿਵਾਸੀ ਪਾਰਟੀ ਇਕ ਸੀਟ ਜਿੱਤਣ ਵਿਚ ਕਾਮਯਾਬ ਰਹੀ।
ਭਾਰਤ ਆਦਿਵਾਸੀ ਪਾਰਟੀ ਦੇ ਜੇਤੂ ਉਮੀਦਵਾਰ ਕਮਲੇਸ ਡੋਡੀਅਰ ਸੱਭ ਤੋਂ ਘੱਟ ਜਾਇਦਾਦ ਵਾਲੇ ਵਿਧਾਇਕਾਂ ਵਿਚ ਸੱਭ ਤੋਂ ਅੱਗੇ ਹਨ। ਡੋਡੀਅਰ ਨੇ 18 ਲੱਖ ਰੁਪਏ ਦੀ ਜਾਇਦਾਦ ਦੱਸੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਘੱਟ ਜਾਇਦਾਦ ਵਾਲੇ ਦੋ ਹੋਰ ਉਮੀਦਵਾਰ ਭਾਜਪਾ ਦੇ ਸੰਤੋਸ਼ ਵਰਕਾਡੇ (ਸਿਹੋਰਾ) ਹਨ ਜਿਨ੍ਹਾਂ ਦੀ ਕੁੱਲ ਜਾਇਦਾਦ 25 ਲੱਖ ਰੁਪਏ ਹੈ ਅਤੇ ਭਾਜਪਾ ਦੇ ਕੰਚਨ ਮੁਕੇਸ਼ ਤਨਵੇ (ਖੰਡਵਾ) ਦੀ ਕੁਲ ਜਾਇਦਾਦ 26 ਲੱਖ ਰੁਪਏ ਹੈ।

ਏਡੀਆਰ ਨੇ ਕਿਹਾ ਕਿ ਸਭ ਤੋਂ ਵੱਧ ਦੇਣਦਾਰੀਆਂ ਵਾਲੇ ਉਮੀਦਵਾਰਾਂ ਵਿਚ ਭਾਜਪਾ ਦੇ ਸਾਬਕਾ ਮੰਤਰੀ ਸੁਰਿੰਦਰ ਪਟਵਾ (ਭੋਜਪੁਰ) 57 ਕਰੋੜ ਰੁਪਏ ਦੇ ਕਰਜ਼ੇ ਨਾਲ ਸਭ ਤੋਂ ਅੱਗੇ ਹਨ, ਕਾਂਗਰਸ ਦੇ ਦਿਨੇਸ਼ ਜੈਨ (ਮਹੀਦਪੁਰ) 30 ਕਰੋੜ ਰੁਪਏ ਦੇ ਨਾਲ ਦੂਜੇ ਅਤੇ ਭਾਜਪਾ ਦੇ ਭੂਪੇਂਦਰ ਸਿੰਘ (ਖੁਰਈ)  23 ਕਰੋੜ ਦੇ ਕਰਜ਼ੇ ਨਾਲ ਤੀਜੇ ਸਥਾਨ ’ਤੇ ਹੈ।   

(For more news apart from 205 of 230 MLAs in Madhya Pradesh are crorepatis, stay tuned to Rozana Spokesman)

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement