ਚੋਣਾਂ ਦੀ ਤਿਆਰੀ ‘ਚ ਲੱਗੀ BJP, ਅੱਜ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹ
Published : Jun 9, 2020, 10:35 am IST
Updated : Jun 9, 2020, 10:46 am IST
SHARE ARTICLE
Amit Shah
Amit Shah

ਜ਼ੋਰਾਂ-ਸ਼ੋਰਾਂ ਨਾਲ ਬੀਜੇਪੀ ਕਰ ਰਹੀ ਚੋਣਾਂ ਦੀਆਂ ਤਿਆਰੀਆਂ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅੱਜ ਸਵੇਰੇ 11 ਵਜੇ ਪੱਛਮੀ ਬੰਗਾਲ ਦੇ ਵਰਕਰਾਂ ਅਤੇ ਲੋਕਾਂ ਨੂੰ ਵਰਚੁਅਲ ਰੈਲੀ ਦੇ ਜ਼ਰੀਏ ਸੰਬੋਧਨ ਕਰਨਗੇ।

Home minister amit shah clarifies on health rumours bjpAmit Shah

ਮਹੱਤਵਪੂਰਣ ਗੱਲ ਇਹ ਹੈ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੀਆਂ ਪ੍ਰਾਪਤੀਆਂ ਲਿਆਉਣ ਲਈ ਭਾਜਪਾ ਵਰਚੁਅਲ ਰੈਲੀਆਂ ਕਰ ਰਹੀ ਹੈ। ਅਮਿਤ ਸ਼ਾਹ ਆਪਣੀ ਰੈਲੀ ਵਿਚ ਕੋਰੋਨਾ ਵਾਇਰਸ ਅਤੇ ਚੱਕਰਵਾਤ ਅਮਪੂਨ ਦੇ ਦੋਹਰੇ ਸੰਕਟ ਨਾਲ ਨਜਿੱਠਣ ਵਿਚ ਸੱਤਾਧਾਰੀ ਟੀਐਮਸੀ ਦੀ ਅਸਫਲਤਾ ‘ਤੇ ਜ਼ੋਰ ਦੇ ਸਕਦੇ ਹਨ।

BJPAmit Shah

ਭਾਜਪਾ ਨੇ ਪੱਛਮੀ ਬੰਗਾਲ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿਛਲੇ ਸੋਮਵਾਰ ਨੂੰ ਆਪਣੀ ਪੱਛਮੀ ਬੰਗਾਲ ਇਕਾਈ ਦਾ ਗਠਨ ਕੀਤਾ ਸੀ। ਪੱਛਮੀ ਬੰਗਾਲ ਇਕਾਈ ਵਿਚ ਕਈ ਨਵੇਂ ਚਿਹਰੇ ਸ਼ਾਮਲ ਹੋ ਗਏ ਹਨ ਅਤੇ ਸੀਏਏ ਅਤੇ ਐਨਆਰਸੀ ਬਾਰੇ ਪਾਰਟੀ ਦੇ ਰੁਖ ਦਾ ਵਿਰੋਧ ਕਰਨ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰ ਚੰਦਰ ਪ੍ਰਕਾਸ਼ ਬੋਸ ਨੂੰ ਹਟਾ ਦਿੱਤਾ ਗਿਆ ਹੈ।

BJPBJP

ਤੁਹਾਨੂੰ ਦੱਸ ਦਈਏ ਕਿ ਪਿਛਲੇ ਦੋ ਦਿਨਾਂ ਵਿਚ ਅਮਿਤ ਸ਼ਾਹ ਨੇ ਵਰਚੁਅਲ ਰੈਲੀ ਰਾਹੀਂ ਬਿਹਾਰ ਅਤੇ ਫਿਰ ਓਡੀਸ਼ਾ ਨੂੰ ਸੰਬੋਧਿਤ ਕੀਤਾ ਹੈ। 7 ਜੂਨ ਨੂੰ ਪਹਿਲੇ ਅਮਿਤ ਸ਼ਾਹ ਨੇ ਬਿਹਾਰ ਦੇ ਵਰਕਰਾਂ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਨ ਕੀਤਾ।

amit shahAmit Shah

ਵੀਡੀਓ ਕਾਨਫਰੰਸਿੰਗ ਰਾਹੀਂ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁੱਖ ਵਿਰੋਧੀ ਪਾਰਟੀ ਆਰਜੇਡੀ ਨੂੰ ਨਿਸ਼ਾਨਾ ਬਣਾਇਆ। ਸ਼ਾਹ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਉਨ੍ਹਾਂ ਦੀ ਰੈਲੀ ਦਾ ਚੋਣਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਮਿਤ ਸ਼ਾਹ ਨੇ ਕਿਹਾ ਕਿ ਲੋਕ ਸੰਪਰਕ ਮੁਹਿੰਮਾਂ ਨੂੰ ਰੋਕਿਆ ਨਹੀਂ ਜਾ ਸਕਦਾ। ਭਾਜਪਾ ਦੇਸ਼ ਭਰ ‘ਚ 75 ਰੈਲੀਆਂ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement