Elections: ਕੋਈ ਨਹੀਂ ਬੁੱਝ ਸਕਦਾ ਪੰਜਾਬੀਆਂ ਦੇ ਮਨਾਂ ਦਾ ਭੇਤ! ਚੋਣਾਂ ਵਿਚ ਕਈ ਵਾਰ ਕੀਤੇ ਸਿਆਸੀ ਉਲਟਫੇਰ
Published : Apr 11, 2024, 3:12 pm IST
Updated : Apr 11, 2024, 3:12 pm IST
SHARE ARTICLE
Punjabis have done many political reversals in the elections
Punjabis have done many political reversals in the elections

2014 ਵਿਚ ‘ਆਪ’ ਦੀ ਐਂਟਰੀ ਮੌਕੇ ਸੱਭ ਨੂੰ ਕੀਤਾ ਹੈਰਾਨ

Elections: ਚੋਣਾਂ 'ਚ ਵੋਟਰਾਂ ਦੇ ਮਨਾਂ ਦਾ ਭੇਤ ਜਾਣਨਾ ਬਹੁਤ ਮੁਸ਼ਕਲ ਹੈ। ਪੰਜਾਬ ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਕਈ ਵਾਰ ਅਜਿਹੇ ਨਤੀਜੇ ਆਏ ਹਨ, ਜਿਨ੍ਹਾਂ ਨੇ ਇਹ ਗੱਲ ਸੱਚ ਸਾਬਤ ਕੀਤੀ ਹੈ। ਪੰਜਾਬ ਵਿਚ ਹੁਣ ਤਕ ਹੋਈਆਂ ਲੋਕ ਸਭਾ ਚੋਣਾਂ ਵਿਚ ਕਈ ਵਾਰ ਹੈਰਾਨੀਜਨਕ ਨਤੀਜੇ ਸਾਹਮਣੇ ਆ ਚੁੱਕੇ ਹਨ।

1989 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਵੀ ਸੱਭ ਨੂੰ ਹੈਰਾਨ ਕਰ ਦਿਤਾ ਸੀ। ਇਸ ਚੋਣ ਵਿਚ ਸੱਭ ਤੋਂ ਵੱਡੀ ਜਿੱਤ ਦਾ ਰਿਕਾਰਡ ਪੁਲਿਸ ਅਫਸਰ ਤੋਂ ਸਿਆਸਤ ਵਿਚ ਆਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਦੇ ਨਾਂ ਹੈ, ਜਿਨ੍ਹਾਂ ਨੇ ਤਰਨਤਾਰਨ ਸੀਟ ਤੋਂ 4 ਲੱਖ 80 ਹਜ਼ਾਰ 417 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।

ਮਾਨ ਨੇ ਨਾ ਸਿਰਫ ਖੁਦ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਸਗੋਂ ਅਪਣੀ ਪਾਰਟੀ ਦੇ ਪੰਜ ਉਮੀਦਵਾਰਾਂ ਨੂੰ ਵੀ ਲੋਕ ਸਭਾ ਵਿਚ ਭੇਜਿਆ। ਇਸ ਚੋਣ ਵਿਚ ਅਕਾਲੀ ਦਲ (ਅੰਮ੍ਰਿਤਸਰ) ਤੋਂ ਤਰਨਤਾਰਨ ਸੀਟ ਤੋਂ ਮਾਨ ਤੋਂ ਇਲਾਵਾ ਬਠਿੰਡਾ ਤੋਂ ਸੁੱਚਾ ਸਿੰਘ, ਫਰੀਦਕੋਟ ਤੋਂ ਜਗਦੇਵ ਸਿੰਘ, ਲੁਧਿਆਣਾ ਤੋਂ ਰਜਿੰਦਰ ਕੌਰ ਬੁਲਾਰਾ, ਰੋਪੜ ਤੋਂ ਬਿਮਲ ਕੌਰ ਅਤੇ ਸੰਗਰੂਰ ਤੋਂ ਰਾਜਦੇਵ ਸਿੰਘ ਜੇਤੂ ਰਹੇ ਸਨ। ਮਾਨ ਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਜਿੱਤ ਦਾ ਫਰਕ ਇਕ ਲੱਖ ਤੋਂ ਵੱਧ ਸੀ।

ਸੀਪੀਆਈ ਦੇ ਤੇਜਾ ਸਿੰਘ 1971 ਵਿਚ 210 ਵੋਟਾਂ ਦੇ ਸੱਭ ਤੋਂ ਘੱਟ ਫਰਕ ਨਾਲ ਜਿੱਤੇ

1971 ਦੀਆਂ ਲੋਕ ਸਭਾ ਚੋਣਾਂ ਵਿਚ ਸੰਗਰੂਰ ਸੀਟ ਤੋਂ ਸੀਪੀਆਈ ਦੇ ਉਮੀਦਵਾਰ ਤੇਜਾ ਸਿੰਘ 210 ਵੋਟਾਂ ਦੇ ਸੱਭ ਤੋਂ ਘੱਟ ਫਰਕ ਨਾਲ ਜਿੱਤੇ ਸਨ। 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਬਹੁਤ ਹੀ ਦਿਲਚਸਪ ਨਤੀਜੇ ਸਾਹਮਣੇ ਆਏ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 198850 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਸੇ ਤਰ੍ਹਾਂ ਜਲੰਧਰ ਸੀਟ ਤੋਂ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ 19491 ਵੋਟਾਂ ਦੇ ਥੋੜ੍ਹੇ ਫਰਕ ਨਾਲ ਹਰਾਇਆ ਸੀ।

ਆਪਦੀ ਐਂਟਰੀ ਨਾਲ ਬਦਲੇ ਨਤੀਜੇ

2014 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਐਂਟਰੀ ਵੀ ਕਾਫੀ ਦਿਲਚਸਪ ਰਹੀ। ਇਸ ਚੋਣ ਵਿਚ ‘ਆਪ’ ਨੇ ਚਾਰ ਸੀਟਾਂ ਜਿੱਤੀਆਂ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵਿਰੁਧ ਇਹ ਚੋਣ ਲੜੀ ਸੀ ਅਤੇ 2 ਲੱਖ 11 ਹਜ਼ਾਰ 721 ਲੱਖ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸੇ ਤਰ੍ਹਾਂ ‘ਆਪ’ ਵਲੋਂ ਫਰੀਦਕੋਟ ਤੋਂ ਸਾਧੂ ਸਿੰਘ, ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਅਤੇ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੇ ਚੋਣ ਲੜੀ। ਭਾਵੇਂ 'ਆਪ' 2019 ਦੀਆਂ ਚੋਣਾਂ 'ਚ ਇਨ੍ਹਾਂ ਨਤੀਜਿਆਂ ਨੂੰ ਦੁਹਰਾ ਨਹੀਂ ਸਕੀ ਪਰ ਇਸ ਨੇ ਪੰਜਾਬ 'ਚ ਪਾਰਟੀ ਦਾ ਧਿਆਨ ਵਧਾਇਆ। ਇਹੀ ਕਾਰਨ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ 92 ਸੀਟਾਂ ਜਿੱਤੀਆਂ ਸਨ।

ਸੁਖਬੰਸ ਕੌਰ ਭਿੰਡਰ ਨੇ ਬਣਾਇਆ ਸੀ ਰਿਕਾਰਡ

ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਇਕ ਮਹਿਲਾ ਸਿਆਸਤਦਾਨ ਸੀ, ਜਿਸ ਨੇ ਰਿਕਾਰਡ ਛੇ ਵਾਰ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ। ਪੰਜ ਵਾਰ ਲੋਕ ਸਭਾ ਅਤੇ ਇਕ ਵਾਰ ਰਾਜ ਸਭਾ ਦੇ ਮੈਂਬਰ ਬਣੇ। ਉਹ 1980, 1985, 1989, 1992 ਅਤੇ 1996 ਦੀਆਂ ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਤੋਂ ਲਗਾਤਾਰ ਸੰਸਦ ਮੈਂਬਰ ਚੁਣੇ ਗਏ ਸਨ। ਉਹ 1980 ਵਿਚ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ।ਉਹ 1997 ਵਿਚ ਫਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਭਾਜਪਾ ਉਮੀਦਵਾਰ ਵਿਨੋਦ ਖੰਨਾ ਤੋਂ ਹਾਰ ਗਏ ਸਨ।

 (For more Punjabi news apart from Punjabis have done many political reversals in the elections, stay tuned to Rozana Spokesman)

Location: India, Punjab

SHARE ARTICLE

ਏਜੰਸੀ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement