
ਮਹਾਰਾਸ਼ਟਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਦੀ ਸਿਆਸੀ ਲੜਾਈ ਨੇ ਦੋਵੇਂ ਧਿਰਾਂ ਦੇ 30 ਸਾਲ ਪੁਰਾਣੇ ਗਠਜੋੜ ਨੂੰ ਖਤਮ ਹੋਣ ਦੇ ਕੰਢੇ ਪਹੁੰਚਾ ਦਿੱਤਾ ਹੈ।
ਮੁੰਬਈ: ਮਹਾਰਾਸ਼ਟਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਦੀ ਸਿਆਸੀ ਲੜਾਈ ਨੇ ਦੋਵੇਂ ਧਿਰਾਂ ਦੇ 30 ਸਾਲ ਪੁਰਾਣੇ ਗਠਜੋੜ ਨੂੰ ਖਤਮ ਹੋਣ ਦੇ ਕੰਢੇ ਪਹੁੰਚਾ ਦਿੱਤਾ ਹੈ। ਇਕੱਠੇ ਵਿਧਾਨ ਸਭਾ ਚੋਣਾਂ ਲੜਨ ਦੇ ਬਾਵਜੂਦ ਭਾਜਪਾ ਅਤੇ ਸ਼ਿਵਸੈਨਾ ਅਪਣੀਆਂ-ਅਪਣੀਆਂ ਸ਼ਰਤਾਂ ਦੇ ਚਲਦੇ ਗਠਜੋੜ ਵਿਚ ਸਰਕਾਰ ਨਹੀਂ ਬਣਾ ਪਾ ਰਹੇ ਹਨ ਅਤੇ ਹਾਲਾਤ ਇਹ ਹੋ ਗਏ ਹਨ ਕਿ ਸਰਕਾਰ ਬਣਾਉਣ ਲਈ ਸ਼ਿਵਸੈਨਾ ਵਿਰੋਧੀ ਐਨਸੀਪੀ ਦੀਆਂ ਸ਼ਰਤਾਂ ਮੰਨਣ ਨੂੰ ਰਾਜ਼ੀ ਹੋ ਗਈ ਹੈ, ਜਿਸ ਨੇ ਹਿੰਦੂਤਵ ਦੇ ਵਿਚਾਰ ਤੇ ਚੱਲ ਰਹੇ ਦਹਾਕਿਆਂ ਪੁਰਾਣੇ ਭਾਜਪਾ-ਸ਼ਿਵਸੈਨਾ ਗਠਜੋੜ ਨੂੰ ਅਲੱਗ ਕਰ ਦਿੱਤਾ ਹੈ।
Shiv Sena
ਭਾਜਪਾ ਸ਼ਿਵਸੈਨਾ ਦਾ ਗਠਜੋੜ 1989 ਵਿਚ ਹੋਇਆ ਸੀ। ਇਹ ਉਹ ਸਮਾਂ ਸੀ ਜਦੋਂ ਸ਼ਿਵਸੈਨਾ ਦੀ ਕਮਾਨ ਉਸ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੇ ਹੱਥਾਂ ਵਿਚ ਸੀ, ਜੋ ਹਿੰਦੂਤਵ ਦਾ ਵੱਡਾ ਚਿਹਰਾ ਸੀ। ਭਾਜਪਾ ਅਤੇ ਸ਼ਿਵਸੈਨਾ ਦਾ ਗਠਜੋੜ ਵੀ ਹਿੰਦੂਤਵ ਦੇ ਵਿਚਾਰ ਤੇ ਹੀ ਅੱਗੇ ਵਧਿਆ। 2012 ਵਿਚ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਦੋਂ 2014 ਵਿਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਸ਼ਿਵਸੈਨਾ ਅਤੇ ਭਾਜਪਾ ਅਲੱਗ ਹੋ ਗਏ। ਦਿਲਚਸਪ ਗੱਲ ਇਹ ਹੈ ਕਿ ਦੇਵੇਂਦਰ ਫਡਣਵੀਸ ਦੀ ਅਗਵਾਈ ਵਿਚ ਸ਼ਿਵਸੈਨਾ ਪੰਜ ਸਾਲ ਤੱਕ ਮਹਾਰਾਸ਼ਟਰ ਦੀ ਸਰਕਾਰ ਵਿਚ ਹੀ ਰਹੀ ਪਰ ਉਸ ਦੇ ਆਗੂਆਂ ਨੇ ਕੋਈ ਅਜਿਹਾ ਮੌਕਾ ਨਹੀਂ ਛੱਡਿਆ ਜਦੋਂ ਭਾਜਪਾ ਅਤੇ ਸਰਕਾਰ ਦੀ ਅਲੋਚਨਾ ਨਾ ਕੀਤੀ ਹੋਵੇ।
Shivsena-BJPਮਹਾਰਾਸ਼ਟਰਾ ਵਿਧਾਨ ਸਭਾ ਚੋਣ ਦੇ ਨਤੀਜੇ ਆਏ ਤਾਂ ਭਾਜਪਾ ਅਤੇ ਸ਼ਿਵਸੈਨਾ ਵਿਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਤਣਾਅ ਪੈਦਾ ਹੋਇਆ। ਇਸ ਤੋਂ ਬਾਅਦ ਭਾਜਪਾ ਨੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ। 10 ਨਵੰਬਰ ਨੂੰ ਭਾਜਪਾ ਦੇ ਇਕ ਐਲਾਨ ਤੋਂ ਤੁਰੰਤ ਬਾਅਦ ਮਹਾਰਾਸ਼ਟਰ ਵਿਚ ਸਿਆਸੀ ਸਮੀਕਰਨ ਬਦਲ ਗਏ ਅਤੇ ਐਨਸੀਪੀ ਨੇ ਸ਼ਿਵਸੈਨਾ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਤੇ ਸ਼ਰਤ ਰੱਖ ਦਿੱਤੀ। ਐਨਸੀਪੀ ਨੇ ਕਿਹਾ ਕਿ ਸ਼ਿਵਸੈਨਾ ਨੂੰ ਐਨਡੀਏ ਤੋਂ ਬਾਹਰ ਹੋਣਾ ਪਵੇਗਾ ਅਤੇ ਉਸ ਦੇ ਮੰਤਰੀ ਨੂੰ ਮੋਦੀ ਕੈਬਨਿਟ ਤੋਂ ਅਸਤੀਫ਼ਾ ਦੇਣਾ ਹੋਵੇਗਾ। ਐਨਸੀਪੀ ਦੀ ਇਸ ਸ਼ਰਤ ਨੂੰ 24 ਘੰਟੇ ਵੀ ਨਹੀਂ ਗੁਜ਼ਰੇ ਕਿ ਸ਼ਿਵਸੈਨਾ ਦੇ ਕੇਂਦਰੀ ਮੰਤਰੀ ਅਰਵਿੰਦ ਸਾਵੰਤ ਨੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।