
12 ਸਾਲ ਵਿਚ ਪਹਿਲੀ ਵਾਰ ਇੰਨੀ ਘਟੀ ਬਿਜਲੀ ਦੀ ਮੰਗ
ਨਵੀਂ ਦਿੱਲੀ: ਭਾਰਤ ਵਿਚ ਬਿਜਲੀ ਦੀ ਮੰਗ ਘਟੀ ਹੈ। ਇਸ ਸਾਲ ਅਕਤੂਬਰ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਵਿਚ 13.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਪਿਛਲੇ 12 ਸਾਲ ਵਿਚ ਹੋਈ ਸਭ ਤੋਂ ਵੱਡੀ ਮਾਸਿਕ ਗਿਰਾਵਟ ਹੈ। ਨਿਊਜ਼ ਏਜੰਸੀ ਨੇ ਸਰਕਾਰੀ ਅੰਕੜਿਆਂ ਦੀ ਰਿਪੋਰਟ ਛਾਪੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਅੰਕੜੇ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਯਾਨੀ ਭਾਰਤ ਵਿਚ ਮੰਦੀ ਦੇ ਸੰਕਟ ਦਾ ਸਬੂਤ ਦਿੰਦੇ ਹਨ।
Indian economy
ਭਾਰਤ ਨੂੰ ਅਪਣੀ ਅਰਥ ਵਿਵਸਥਾ ਨੂੰ ਵਧਾਉਣ ਲਈ ਬਿਜਲੀ ਦੀ ਲੋੜ ਹੈ ਪਰ ਹਾਲ ਹੀ ਦੇ ਮਹੀਨਿਆਂ ਵਿਚ ਬਿਜਲੀ ਖ਼ਪਤ ਵਿਚ ਇਹ ਤੀਜੀ ਵਾਰ ਵੱਡੀ ਗਿਰਾਵਟ ਇਸ ਗੱਲ ‘ਤੇ ਇਸ਼ਾਰਾ ਕਰਦੀ ਹੈ ਕਿ ਦੇਸ਼ ਦੀਆਂ ਉਦਯੋਗਿਕ ਗਤੀਵੀਧੀਆਂ ਮੰਦੀ ਵਿਚ ਆ ਰਹੀਆਂ ਹਨ। ਅਜਿਹੇ ਵਿਚ ਕੇਂਦਰ ਸਰਕਾਰ ਦੇ 2024 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਖੜੀ ਕਰਨ ਦੇ ਸੁਪਨੇ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
GDP
ਖਪਤਕਾਰਾਂ ਦੀ ਮੰਗ ਅਤੇ ਸਰਕਾਰੀ ਖਰਚੇ ਵਿਚ ਆਈ ਗਿਰਾਵਟ ਦੇ ਵਿਚ ਜੂਨ ਤਿਮਾਹੀ ਵਿਚ ਜੀਡੀਪੀ ਛੇ ਸਾਲ ਦੀ ਸਭ ਤੋਂ ਸੁਸਤ ਰਫ਼ਤਾਰ ਨਾਲ ਅੱਗੇ ਵਧੀ ਹੈ। ਉੱਥੇ ਹੀ ਅਰਥ ਵਿਵਸਥਾ ਦੇ ਜਾਣਕਾਰ ਹੁਣ ਬਿਜਲੀ ਦੀ ਮੰਗ ਵਿਚ ਕਮੀਂ ਨੂੰ ਆਉਣ ਵਾਲੇ ਸਮੇਂ ਮੰਦੀ ਦੇ ਕਾਇਮ ਰਹਿਣ ਨਾਲ ਜੋੜ ਕੇ ਦੇਖ ਰਹੇ ਹਨ। ਨਵੀਂ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨਾਂਸ ਐਂਡ ਪਾਲਿਸੀ ਦੇ ਪ੍ਰੋਫੈਸਰ ਐਨਆਰ ਭਾਨਮੂਰਤੀ ਦਾ ਕਹਿਣਾ ਹੈ ਕਿ, ‘ਅਜਿਹਾ ਲੱਗਦਾ ਹੈ ਕਿ ਮੰਦੀ ਨੇ ਬੇਹੱਦ ਗਹਿਰੀਆਂ ਜੜ੍ਹਾਂ ਜਮਾ ਲਈਆਂ ਹਨ। ਖ਼ਾਸ ਤੌਰ ‘ਤੇ ਇੰਡਸਟ੍ਰੀਅਲ ਸੈਕਟਰ ਵਿਚ। ਨਿਸ਼ਚਿਤ ਤੌਰ ‘ਤੇ ਇਸ ਸਾਲ ਇਹ ਸਥਿਤੀ ਅਰਥ ਵਿਵਸਥਾ ਵਿਕਾਸ ਦੇ ਸੰਦਰਭ ਵਿਚ ਬੇਚੈਨੀ ਵਧਾਉਣ ਵਾਲੀ ਹੈ’।
Power
ਅੰਕੜਿਆਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਰਾਜਾਂ ਵਿਚ ਬਿਜਲੀ ਦੀ ਵਰਤੋਂ ਵਿਚ ਕਮੀ ਆਈ ਹੈ, ਜੋ ਉਦਯੋਗਾਂ ਨਾਲ ਭਰਪੂਰ ਹਨ। ਪਿਛਲੇ ਮਹੀਨੇ ਮਹਾਰਾਸ਼ਟਰ ਵਿਚ ਪਾਵਰ ਡਿਮਾਂਡ ਵਿਚ 22.4 ਫੀਸਦੀ ਜਦਕਿ ਗੁਜਰਾਤ ਵਿਚ 18.8 ਫੀਸਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਭਾਰਤ ਦੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਸਤੰਬਰ ਮਹੀਨੇ ਵਿਚ 5.2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜੋ 14 ਸਾਲ ਵਿਚ ਸਭ ਤੋਂ ਖਰਾਬ ਹਾਲਾਤ ਹਨ। ਇਸ ਦੇ ਕਾਰਨ ਸਰਕਾਰ ਦੀਆਂ ਪਰੇਸ਼ਾਨੀਆਂ ਹੋਰ ਵਧ ਗਈਆਂ ਹਨ ਕਿਉਂਕਿ ਉਸ ਨੇ ਪਿਛਲੇ ਕੁਝ ਮਹੀਨਿਆਂ ਵਿਚ ਮੰਗ ਵਿਚ ਵਾਧੇ ਲਈ ਕਈ ਕਦਮ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।