IIT ਤੋਂ ਪੜ੍ਹਾਈ ਕਰਨ ਵਾਲੇ ਇਹਨਾਂ ਆਗੂਆਂ ਨੇ ਇੰਜੀਨੀਅਰਿੰਗ ਛੱਡ ਚੁਣਿਆ ਸੀ ਸਿਆਸਤ ਦਾ ਰਾਹ
Published : Sep 13, 2021, 1:53 pm IST
Updated : Sep 13, 2021, 1:53 pm IST
SHARE ARTICLE
Leaders who studied from IIT
Leaders who studied from IIT

ਦੇਸ਼ ਵਿਚ ਅਜਿਹੇ ਕਈ ਸਿਆਸਤਦਾਨ ਹਨ ਜਿਨ੍ਹਾਂ ਨੇ ਬਹੁਤ ਚੰਗੀ ਸਿੱਖਿਆ ਹਾਸਲ ਕੀਤੀ ਹੈ। ਪਰ ਇਹਨਾਂ ਸਿੱਖਿਆ ਦੇ ਖੇਤਰ ਵਿਚ ਭਵਿੱਖ ਬਣਾਉਣ ਦੀ ਬਜਾਏ ਸਿਆਸਤ ਦਾ ਰਾਹ ਚੁਣਿਆ।

ਨਵੀਂ ਦਿੱਲੀ: ਦੇਸ਼ ਵਿਚ ਅਜਿਹੇ ਕਈ ਸਿਆਸਤਦਾਨ ਹਨ ਜਿਨ੍ਹਾਂ ਨੇ ਬਹੁਤ ਚੰਗੀ ਸਿੱਖਿਆ ਹਾਸਲ ਕੀਤੀ ਹੈ। ਪਰ ਇਹਨਾਂ ਸਿੱਖਿਆ ਦੇ ਖੇਤਰ ਵਿਚ ਭਵਿੱਖ ਬਣਾਉਣ ਦੀ ਬਜਾਏ ਸਿਆਸਤ ਦਾ ਰਾਹ ਚੁਣਿਆ। ਅੱਜ ਅਸੀਂ ਤੁਹਾਨੂੰ ਅਜਿਹੇ 5 ਆਗੂਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਪੜ੍ਹਾਈ ਆਈਆਈਟੀ ਵਿਚ ਹੋਈ ਹੈ। ਆਓ ਜਾਣਦੇ ਹਾਂ ਇਹਨਾਂ ਦੇ ਨਾਂਅ-

Arvind Kejriwal and Arvind Kejriwal 

ਹੋਰ ਪੜ੍ਹੋ: ਪੇਗਾਸਸ ਮਾਮਲਾ: CJI ਦਾ ਕੇਂਦਰ ਨੂੰ ਸਵਾਲ, 'ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਕੀ ਕਰ ਰਹੀ ਹੈ?'

1. ਅਰਵਿੰਦ ਕੇਜਰੀਵਾਲ (Arvind Kejriwal)

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਈਆਈਟੀ ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਸਿਆਸਤ ਵਿਚ ਆਉਣ ਤੋਂ ਪਹਿਲਾਂ ਕੇਜਰੀਵਾਲ ਇਕ ਸਮਾਜ ਸੇਵਕ ਸਨ। ਉਹਨਾਂ ਨੇ ਭਾਰਤੀ ਰਾਜਸਵ ਵਿਭਾਗ ਵਿਚ ਵੀ ਕੰਮ ਕੀਤਾ ਹੈ।

Ajit SinghAjit Singh

ਹੋਰ ਪੜ੍ਹੋ: ਢਾਈ ਸਾਲ ਬਾਅਦ ਫਿਰ ਸ਼ੁਰੂ ਹੋਣਗੀਆਂ Jet Airways ਦੀਆਂ ਉਡਾਣਾਂ, ਘਾਟੇ ਕਾਰਨ ਬੰਦ ਹੋਈ ਸੀ ਏਅਰਲਾਈਨ

2. ਅਜੀਤ ਸਿੰਘ (Ajit Singh)

ਪੱਛਮੀ ਉੱਤਰ ਪ੍ਰਦੇਸ਼ ਨਾਲ ਸਬੰਧਤ ਚੌਧਰੀ ਅਜੀਤ ਸਿੰਘ ਨੇ ਵੀ ਆਈਆਈਟੀ ਖੜਗਪੁਰ ਤੋਂ ਪੜ੍ਹਾਈ ਕੀਤੀ ਹੈ। ਅਜੀਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਦੇ ਪੁੱਤਰ ਸਨ। ਹਾਲ ਹੀ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਇਹਨਾਂ ਦੀ ਮੌਤ ਹੋ ਗਈ। ਅਜੀਤ ਸਿੰਘ ਭਾਰਤ ਸਰਕਾਰ ਵਿਚ ਖੇਤੀਬਾੜੀ ਮੰਤਰੀ ਤੋਂ ਇਲਾਵਾ ਸ਼ਹਿਰੀ ਹਵਾਬਾਜ਼ੀ ਮੰਤਰੀ ਵੀ ਰਹਿ ਚੁੱਕੇ ਹਨ।

Manohar ParrikarManohar Parrikar

ਹੋਰ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੋਂ ਅਕਾਲੀ ਦਲ ਨੂੰ ਝਟਕਾ! ਹਰਮੋਹਨ ਸਿੰਘ ਸੰਧੂ ਨੇ ਦਿੱਤਾ ਅਸਤੀਫਾ

3. ਮਨੋਹਰ ਪਾਰਿਕਰ (Manohar Parrikar)

ਦੇਸ਼ ਵਿਚ ਮਨੋਹਰ ਪਾਰਿਕਰ ਦਾ ਨਾਮ ਇਕ ਸਾਫ਼ ਅਕਸ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਨੇ ਆਈਆਈਟੀ ਮੁੰਬਈ ਤੋਂ ਅਪਣੀ ਪੜ੍ਹਾਈ ਕੀਤੀ ਹੈ। ਮਨੋਹਰ ਪਾਰਿਕਰ ਗੋਆ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕੇਂਦਰ ਵਿਚ ਰੱਖਿਆ ਮੰਤਰੀ ਵਜੋਂ ਵੀ ਅਪਣੀਆਂ ਸੇਵਾਵਾਂ ਦਿੱਤੀਆਂ ਹਨ। 2019 ਵਿਚ ਕੈਂਸਰ ਕਾਰਨ ਮਨੋਹਰ ਪਾਰਿਕਰ ਦੀ ਮੌਤ ਹੋ ਗਈ ਸੀ।

 Jairam RameshJairam Ramesh

ਹੋਰ ਪੜ੍ਹੋ: Swiss Bank ਵਿਚ ਕਿੰਨੇ ਭਾਰਤੀਆਂ ਦੀ ਖਾਤੇ? ਇਸੇ ਮਹੀਨੇ ਭਾਰਤ ਸਰਕਾਰ ਨੂੰ ਮਿਲੇਗੀ ਤੀਜੀ ਸੂਚੀ

4. ਜੈਰਾਮ ਰਮੇਸ਼ (Jairam Ramesh)

ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਭਾਰਤੀ ਰਾਜਨੀਤੀ ਵਿਚ ਇਕ ਇਨੋਵੇਟਰ ਵਜੋਂ ਜਾਣੇ ਜਾਂਦੇ ਹਨ। ਜੈਰਾਮ ਰਮੇਸ਼ ਨੇ  ਆਈਆਈਟੀਬੀ ਬੰਬੇ ਤੋਂ ਅਪਣੀ ਪੜ੍ਹਾਈ ਕੀਤੀ ਹੈ। ਜੈਰਾਮ ਰਮੇਸ਼ ਦੇਸ਼ ਵਿਚ ਮੰਤਰੀ ਵਜੋਂ ਅਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।

Jayant SinhaJayant Sinha

ਹੋਰ ਪੜ੍ਹੋ: ਪੰਜਾਬੀ ਪਹਿਰਾਵੇ 'ਚ ਕ੍ਰਿਸ ਗੇਲ ਦੀਆਂ ਤਸਵੀਰਾਂ ਨੇ ਛੇੜੀ ਚਰਚਾ, ਹਰਭਜਨ ਸਿੰਘ ਨੇ ਕੀਤੀ ਤਾਰੀਫ਼

5. ਜਯੰਤ ਸਿਨਹਾ (Jayant Sinha)

ਭਾਜਪਾ ਆਗੂ ਅਤੇ ਹਜ਼ਾਰੀਬਾਗ ਤੋਂ ਸੰਸਦ ਮੈਂਬਰ ਜਯੰਤ ਸਿਨਹਾ ਨੇ ਦਿੱਲੀ ਆਈਆਈਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਜਯੰਤ ਸਿਨਹਾ ਇਸ ਸਮੇਂ ਕੇਂਦਰੀ ਮੰਤਰੀ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement