
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਰਾਹਤ ਪੈਕੇਜ ਦੀ ਦੂਜੀ ਕਿਸ਼ਤ ਬਾਰੇ ਜਾਣਕਾਰੀ ਦਿੱਤੀ।
ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਦੌਰਾਨ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਰਾਹਤ ਪੈਕੇਜ ਦੀ ਦੂਜੀ ਕਿਸ਼ਤ ਬਾਰੇ ਜਾਣਕਾਰੀ ਦਿੱਤੀ।
Photo
ਉਹਨਾਂ ਨੇ ਰੇਹੜੀ ਕਾਰੋਬਾਰੀਆਂ, ਛੋਟੇ ਕਿਸਾਨਾਂ, ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਈ ਐਲਾਨ ਕੀਤੇ। ਉਹਨਾਂ ਦੇ ਐਲਾਨ ਤੋਂ ਬਾਅਦ ਹੁਣ ਕਾਂਗਰਸ ਦੀ ਪ੍ਰਤਿਕਿਰਿਆ ਸਾਹਮਣੇ ਆ ਰਹੀ ਹੈ। ਪਾਰਟੀ ਵੱਲੋਂ ਇਸ ਨੂੰ ਖੋਦਿਆ ਪਹਾੜ ਨਿਕਲਿਆ ਚੂਹਾ ਦੱਸਿਆ ਗਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਨਿਰਮਲਾ ਸੀਤਾਰਮਨ ਦੇ ਆਰਥਿਕ ਪੈਕੇਜ ਦੇ ਦੂਜੇ ਦਿਨ ਦੇ ਐਲਾਨਾਂ ਦਾ ਅਰਥ ਹੈ- ਖੋਦਿਆ ਪਹਾੜ ਨਿਕਲਿਆ ਚੂਹਾ।
Randeep Surjewala
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਭਾਰਤ ਦੀ ਧਰਤੀ 'ਤੇ ਤੁਹਾਨੂੰ ਹਵਾ ਮੁਫਤ ਮਿਲਦੀ ਹੈ, ਸੜਕ 'ਤੇ ਚੱਲਣ ਲਈ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ। ਸਰਕਾਰ ਤੁਹਾਨੂੰ ਜੀਵਨ ਜੀਣ ਲਈ ਹਵਾ ਵਰਗੀ ਸਭ ਤੋਂ ਮਹੱਤਵਪੂਰਣ ਚੀਜ਼ ਮੁਫਤ ਦੇ ਰਹੀ ਹੈ, ਫਿਰ ਵੀ ਤੁਸੀਂ ਪੈਕੇਜ-ਪੈਕੇਜਦਾ ਰੌਲਾ ਪਾ ਰਹੇ ਹੋ।
Nitin Gadkari
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਿੱਤ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਰਾਹਤ ਪੈਕੇਜ ਲੱਖਾਂ ਕਿਸਾਨਾਂ, ਰੇਹੜੀ ਵਪਾਰੀਆਂ ਅਤੇ ਵੱਖ ਵੱਖ ਖੇਤਰਾਂ ਦੇ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰੇਗਾ।
Ram Vilas Paswan
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਵਿੱਤ ਮੰਤਰੀ ਨੇ ਸਵੈ-ਨਿਰਭਰਤਾ ਮੁਹਿੰਮ ਤਹਿਤ ਅੱਜ ਵਿਸ਼ੇਸ਼ ਪੈਕੇਜਾਂ ਦੀ ਲੜੀ ਵਿਚ ਮਜ਼ਦੂਰਾਂ, ਛੋਟੇ ਕਿਸਾਨਾਂ ਅਤੇ 8 ਕਰੋੜ ਪ੍ਰਵਾਸੀ ਮਜ਼ਦੂਰਾਂ ਲਈ ਕਈ ਐਲਾਨ ਕੀਤੇ ਹਨ। ਸੰਕਟ ਦੀ ਇਸ ਘੜੀ ਵਿਚ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਭ ਤੋਂ ਪ੍ਰਭਾਵਤ ਵਰਗ ਦੀ ਮਦਦ ਕਰਨ ਲਈ ਧੰਨਵਾਦ ਕਰਦਾ ਹਾਂ।