
‘ਆਪ’ ਆਗੂ ਰਾਘਵ ਚੱਢਾ ਨੇ ਆਰਡੀਨੈਂਸ ’ਤੇ ਕਾਂਗਰਸ ਦੇ ‘ਸਪੱਸ਼ਟ ਵਿਰੋਧ’ ਦਾ ਸਵਾਗਤ ਕੀਤਾ
ਨਵੀਂ ਦਿੱਲੀ: ਕਾਂਗਰਸ ਨੇ ਐਤਵਾਰ ਨੂੰ ਸਾਫ਼ ਕੀਤਾ ਹੈ ਕਿ ਉਹ ਦਿੱਲੀ ’ਚ ਸੇਵਾਵਾਂ ਦੇ ਕੰਟਰੋਲ ’ਤੇ ਕੇਂਦਰ ਦੇ ਆਰਡੀਨੈਂਸ ਦੀ ਹਮਾਇਤ ਨਹੀਂ ਕਰੇਗੀ ਅਤੇ ਦੇਸ਼ ’ਚ ‘ਸੰਘਵਾਦ ਨੂੰ ਢਾਹੁਣ’ ਦੇ ਕੇਂਦਰ ਸਰਕਾਰ ਦੇ ਅਜਿਹੇ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰੇਗੀ। ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਦਾ ਰੁਖ਼ ਸਾਫ਼ ਹੈ ਕਿ ਉਹ ਰਾਜਪਾਲਾਂ ਜ਼ਰੀਏ ਵਿਰੋਧੀ ਪਾਰਟੀਆਂ ਵਲੋਂ ਸ਼ਾਸਿਤ ਸੂਬਿਆਂ ’ਚ ਦਖ਼ਲਅੰਦਾਜ਼ੀ ਕਰਨ ਦੇ ਕੇਂਦਰ ਦੇ ਅਜਿਹੇ ਕਿਸੇ ਵੀ ਕਦਮ ਦਾ ਵਿਰੋਧ ਕਰੇਗੀ ਅਤੇ ਉਸ ਨੇ ਸੰਸਦ ’ਚ ਦਿੱਲੀ ਆਰਡੀਨੈਂਸ ’ਤੇ ਬਿਲ ਆਉਣ ’ਤੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਪਹਿਲੀ ਵਾਰ ਏਸ਼ੀਆਈ ਖੇਡਾਂ 'ਚ ਸ਼ਾਮਲ ਕ੍ਰਿਕਟ, ਚੰਡੀਗੜ੍ਹ ਦੀਆਂ ਤਿੰਨ ਖਿਡਾਰਨਾਂ ਟੀਮ ਇੰਡੀਆ 'ਚ ਸ਼ਾਮਲ
ਉਨ੍ਹਾਂ ਕਿਹਾ, ‘‘ਅਸੀਂ ਸੰਘਵਾਦ ਨੂੰ ਖ਼ਤਮ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਾਂ। ਅਸੀਂ ਵਿਰੋਧੀ ਧਿਰ ਵਲੋਂ ਸ਼ਾਸਿਤ ਸੂਬਿਆਂ ਨੂੰ ਰਾਜਪਾਲਾਂ ਜ਼ਰੀਏ ਚਲਾਉਣ ਦੇ ਕੇਂਦਰ ਸਰਕਾਰ ਦੇ ਰਵਈਏ ਦਾ ਲਗਾਤਾਰ ਵਿਰੋਧ ਕਰ ਰਹੇ ਹਾਂ। ਸਾਡਾ ਰੁਖ਼ ਬਹੁਤ ਸਪਸ਼ਟ ਹੈ, ਅਸੀਂ ਦਿੱਲੀ ਆਰਡੀਨੈਂਸ ਦੀ ਹਮਾਇਤ ਨਹੀਂ ਕਰਨ ਵਾਲੇ ਹਾਂ।’’ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦੇ ਸੋਮਵਾਰ ਤੋਂ ਬੇਂਗਲੁਰੂ ’ਚ ਸ਼ੁਰੂ ਹੋ ਰਹੀ ਵਿਰੋਧੀ ਧਿਰ ਦੀ ਬੈਠਕ ’ਚ ਹਿੱਸਾ ਲੈਣ ਦਾ ਰਾਹ ਪੱਧਰਾ ਹੋ ਗਿਆ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, 62 ਸਾਲਾ ਸਾਬਕਾ ਫੌਜੀ ਦੀ ਮੌਤ
‘ਆਪ’ ਕਹਿੰਦੀ ਰਹੀ ਹੈ ਕਿ ਕਾਂਗਰਸ ਦਿੱਲੀ ਆਰਡੀਨੈਂਸ ’ਤੇ ਅਪਣਾ ਰੁਖ਼ ਸਪੱਸ਼ਟ ਕਰੇ ਅਤੇ ਉਸ ਤੋਂ ਬਾਅਦ ਹੀ ਉਹ ਵਿਰੋਧੀ ਪਾਰਟੀਆਂ ਦੀ ਅਗਲੀ ਬੈਠਕ ’ਚ ਹਿੱਸਾ ਲੈਣ ਬਾਰੇ ਫੈਸਲਾ ਕਰੇਗੀ। ਇਸ ਦੌਰਾਨ, ‘ਆਪ’ ਆਗੂ ਰਾਘਵ ਚੱਢਾ ਨੇ ਆਰਡੀਨੈਂਸ ’ਤੇ ਕਾਂਗਰਸ ਦੇ ‘ਸਪੱਸ਼ਟ ਵਿਰੋਧ’ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ‘ਇਹ ਇਕ ਸਾਕਾਰਾਤਮਕ ਘਟਨਾਕ੍ਰਮ ਹੈ।