
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਤਾਰੀਫ਼ ਕੀਤੀ ਹੈ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਤਾਰੀਫ਼ ਕੀਤੀ ਹੈ ਜੋ ਕਿ ਉਹਨਾਂ ਨੇ 15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਦਿੱਤਾ ਸੀ। ਪੀ. ਚਿਦੰਬਰਮ ਨੇ ਟਵੀਟ ਕਰ ਕੇ ਕਿਹਾ ਕਿ ਅਜ਼ਾਦੀ ਦਿਵਸ ‘ਤੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਤਿੰਨ ਐਲਾਨਾਂ ਦਾ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਛੋਟਾ ਪਰਵਾਰ ਦੇਸ਼-ਭਗਤੀ ਦਾ ਕਰਤੱਵ, ਵੈਲਥ ਕ੍ਰਿਏਟਰਸ ਦਾ ਸਨਮਾਨ ਅਤੇ ਪਲਾਸਟਿਕ ਦੀ ਵਰਤੋਂ ‘ਤੇ ਰੋਕ ਆਦਿ ਗੱਲਾਂ ਸ਼ਾਮਲ ਸਨ।
All of us must welcome three announcements made by the PM on I-Day
— P. Chidambaram (@PChidambaram_IN) August 16, 2019
> Small family is a patriotic duty
> Respect wealth creators
> Shun single-use plastic
ਆਮ ਤੌਰ ‘ਤੇ ਚਿਦੰਬਰਮ ਪੀਐਮ ਮੋਦੀ ਅਤੇ ਉਹਨਾਂ ਦੀ ਸਰਕਾਰ ਦੇ ਵੱਡੇ ਅਲੋਚਕਾਂ ਵਿਚੋਂ ਇਕ ਹਨ। ਪਰ ਹੁਣ ਉਹਨਾਂ ਦਾ ਪੀਐਮ ਮੋਦੀ ਦੀ ਤਾਰੀਫ਼ ਕਰਨਾ ਲੋਕਾਂ ਨੂੰ ਹੈਰਾਨ ਕਰ ਸਕਦਾ ਹੈ। ਆਰਥਕ ਨੀਤੀਆਂ ਦੇ ਮੁੱਦਿਆਂ ‘ਤੇ ਪੀ. ਚਿਦੰਬਰਮ ਨੇ ਸੰਸਦ ਤੋਂ ਲੈ ਕੇ ਅਖ਼ਬਾਰਾਂ ਤੱਕ ਮੋਦੀ ਸਰਕਾਰ ਨੂੰ ਚੰਗੀ ਤਰ੍ਹਾਂ ਕੇ ਘੇਰਿਆ ਹੈ। ਇਸੇ ਟਵੀਟ ਦੇ ਨਾਲ ਉਹਨਾਂ ਨੇ ਇਹ ਵੀ ਲ਼ਿਖਿਆ ਹੈ ਕਿ ਉਹ ਉਮੀਦ ਕਰਦੇ ਹਨ ਕਿ ਵਿੱਤ ਮੰਤਰੀ, ਉਹਨਾਂ ਦੇ ਟੈਕਸ ਅਧਿਕਾਰੀਆਂ ਦੀ ਫੌਜ ਅਤੇ ਜਾਂਚ ਕਰਤਾਵਾਂ ਨੇ ਪੀਐਮ ਮੋਦੀ ਦੇ ਸੰਦੇਸ਼ ਨੂੰ ਸਾਫ਼ ਤੌਰ ‘ਤੇ ਸੁਣਿਆ ਹੋਵੇਗਾ।
Of the three exhortations, I hope the FM and her legion of tax officials and investigators heard the PM's second exhortation loud and clear
— P. Chidambaram (@PChidambaram_IN) August 16, 2019
ਪੀ ਚਿਦੰਬਰਮ ਨੇ ਇਸ ਦੇ ਨਾਲ ਹੀ ਇਕ ਹੋਰ ਟਵੀਟ ਕੀਤਾ, ਜਿਸ ਵਿਚ ਉਹਨਾਂ ਨੇ ਲਿਖਿਆ ਕਿ ਪਹਿਲਾ ਅਤੇ ਤੀਜਾ ਐਲਾਨ ਜਨਤਾ ਦੀ ਮੁਹਿੰਮ ਬਣਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕਰੀਬ 100 ਵਾਲੰਟੀਅਰ ਇੰਸਟੀਚਿਊਟਸ ਇਸ ‘ਤੇ ਸਥਾਨਕ ਪੱਧਰ ‘ਤੇ ਇਸ ਅੰਦੋਲਨ ਦੀ ਅਗਵਾਈ ਕਰਨਾ ਚਾਹੁੰਦੇ ਹਨ।
Narendra Modi
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਅਪੀਲ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਸਥਾਨਕ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਸੀ ਕਿ ਸਾਨੂੰ ਇਹਨਾਂ ਸਥਾਨਕ ਉਤਪਾਦਾਂ ਨੂੰ ਗਲੋਬਲ ਮਾਰਕਿਟ ਵਿਚ ਲਿਜਾਉਣਾ ਚਾਹੀਦਾ ਹੈ, ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।