
ਭਾਰਤ ਦੇ 10ਵੇਂ ਪ੍ਰਧਾਨ ਮੰਤਰੀ (PM) ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ...
ਨਵੀਂ ਦਿੱਲੀ: ਭਾਰਤ ਰਤਨ ਬੀਜੇਪੀ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ‘ਤੇ ਸ਼ੁੱਕਰਵਾਰ ਯਾਨੀ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀਐਮ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਵੱਡੀਆਂ ਹਸਤੀਆਂ ਨੇ ਜਾ ਕੇ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਦੇ ਨਾਲ ਜੇਪੀ ਨੱਡਾ ਵੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਪੁੱਜੇ। ਬੀਜੇਪੀ ਦੇ ਕਈ ਵੱਡੇ ਨੇਤਾਵਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਬਕਾ ਪੀਐਮ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਜਾਰੀ ਹੈ।
Delhi: Prime Minister Narendra Modi arrives at 'Sadaiv Atal' - the memorial of former PM #AtalBihariVajpayee, on his first death anniversary today. pic.twitter.com/KjJtmrF4D6
— ANI (@ANI) August 16, 2019
ਇਹ ਸਾਰੇ ਰਹਿਨੁਮਾ ਅੱਜ ਸਵੇਰੇ ਸ੍ਰੀ ਵਾਜਪੇਈ ਦੀ ਦਿੱਲੀ ਸਥਿਤ ਯਾਦਗਾਰ ‘ਸਦੈਵ ਅਟਲ’ ’ਤੇ ਪੁੱਜੇ ਤੇ ਉਹ ਸਭ ਉੱਥੇ ਜਾ ਕੇ ਨਤਮਸਤਕ ਹੋਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੇ ਪ੍ਰਧਾਨ ਜੇ.ਪੀ. ਨੱਡਾ ਤੇ ਹੋਰ ਪਾਰਟੀ ਆਗੂਆਂ ਨੇ ਵੀ ਇਸ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ।
Ramnath Kovind
25 ਦਸੰਬਰ, 1924 ਨੂੰ ਜਨਮੇ ਸ੍ਰੀ ਅਟਲ ਬਿਹਾਰੀ ਵਾਜਪੇਈ ਪਿਛਲੇ ਸਾਲ 16 ਅਗਸਤ ਨੂੰ ਅਕਾਲ–ਚਲਾਣਾ ਕਰ ਗਏ ਸਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਸਨ। ਉਹ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ।
Atal Bihari Vajpayee
ਪਹਿਲੀ ਵਾਰ ਉਹ 1996 ’ਚ ਸਿਰਫ਼ 13 ਦਿਨਾਂ ਲਈ PM ਬਣੇ ਸਨ। ਉਸ ਤੋਂ ਬਾਅਦ 1998 ਤੋਂ 1999 ਤੱਕ ਉਹ 13 ਮਹੀਨਿਆਂ ਲਈ PM ਬਣੇ ਸਨ ਤੇ ਅੰਤ ’ਚ ਉਹ 1999 ਤੋਂ ਲੈ ਕੇ 2004 ਤੱਕ ਪੰਜ ਸਾਲਾਂ ਭਾਵ ਪੂਰੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਬਣੇ ਸਨ। ਸ੍ਰੀ ਅਟਲ ਬਿਹਾਰੀ ਵਾਜਪੇਈ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਵੀ ਸਨ, ਜਿਹੜੇ ਪਹਿਲਾਂ ਕਦੇ ਵੀ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਰਹੇ ਸਨ।