
ਭਾਰਤ ਨੂੰ ਟੁਕੜੇ-ਟੁਕੜੇ ਕਰਨਾ ਰਾਹੁਲ ਗਾਂਧੀ ਦਾ ਅਣਐਲਾਨਿਆ ਏਜੰਡਾ - ਅਮਿਤ ਮਾਲਵੀਆ
ਨਵੀਂ ਦਿੱਲੀ - ਕਾਂਗਰਸ ਪਾਰਟੀ ਨੇ ਆਪਣੇ ਅਧਿਕਾਰਤ ਪੇਜ 'ਤੇ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਕਾਂਗਰਸ ਨੇ ਉੱਤਰ ਪੂਰਬ ਨੂੰ ਭਾਰਤ ਦੇ ਨਕਸ਼ੇ ਤੋਂ ਗਾਇਬ ਕਰ ਦਿੱਤਾ ਹੈ। ਹੁਣ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਇਸ ਮਾਮਲੇ 'ਤੇ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਕੀਤਾ ਹੈ। ਅਮਿਤ ਮਾਲਵੀਆ ਨੇ ਕਿਹਾ ਕਿ ਭਾਰਤ ਨੂੰ ਟੁਕੜੇ-ਟੁਕੜੇ ਕਰਨਾ ਰਾਹੁਲ ਗਾਂਧੀ ਦਾ ਅਣਐਲਾਨਿਆ ਏਜੰਡਾ ਹੈ।
ਦੱਸ ਦਈਏ ਕਿ ਕਾਂਗਰਸ ਨੇ ਐਨੀਮੇਸ਼ਨ ਦੀ ਮਦਦ ਨਾਲ ਬਣਾਏ ਇਸ ਵੀਡੀਓ ਦੇ ਇੱਕ ਹਿੱਸੇ ਵਿਚ ਰਾਹੁਲ ਗਾਂਧੀ ਅਤੇ ਪੀਐਮ ਵਿਚਕਾਰ ਭਾਰਤ ਦਾ ਅਧੂਰਾ ਨਕਸ਼ਾ ਦਿਖਾਇਆ ਹੈ। ਇਸ ਵਿਚ ਕੋਈ ਉੱਤਰ ਪੂਰਬ ਨਹੀਂ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਕਿ- ਰਾਹੁਲ ਗਾਂਧੀ ਨੇ ਉੱਤਰ ਪੂਰਬ ਨੂੰ ਚੀਨ ਨੂੰ ਸੌਂਪਣ ਲਈ ਚੀਨ ਨਾਲ ਸਮਝੌਤਾ ਕੀਤਾ ਹੈ? ਭਾਰਤ ਨੂੰ ਟੁਕੜੇ-ਟੁਕੜੇ ਕਰਨਾ ਰਾਹੁਲ ਗਾਂਧੀ ਦਾ ਅਣਐਲਾਨਿਆ ਏਜੰਡਾ ਹੈ।
ਇਸ ਤੋਂ ਪਹਿਲਾਂ ਚੀਨ ਨੇ ਇੱਕ ਨਵਾਂ ਨਕਸ਼ਾ ਜਾਰੀ ਕੀਤਾ ਸੀ ਜਿਸ ਵਿਚ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਆਪਣਾ ਹਿੱਸਾ ਦਿਖਾਇਆ ਗਿਆ ਸੀ। ਚੀਨ ਦੇ ਇਸ ਨਕਸ਼ੇ 'ਤੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਸੀ। ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਇਸ ਨਕਸ਼ੇ ਬਾਰੇ ਕਿਹਾ ਸੀ ਕਿ ਰਾਹੁਲ ਗਾਂਧੀ ਦੇ ਸ਼ਬਦ ਸਹੀ ਸਾਬਤ ਹੋਏ ਹਨ।
Congress and the Tukde Tukde gang have the same agenda : to cut off the North East. And gift it to China? This kind of nefarious politics is dangerous for India’s sovereignty and integrity…
— Amit Malviya (@amitmalviya) September 16, 2023
Rahul Gandhi is dangerous and devious. pic.twitter.com/zN1O1mUhIz
ਰਾਹੁਲ ਗਾਂਧੀ ਨੇ ਕਿਹਾ ਸੀ ਕਿ ਚੀਨ ਨੇ ਸਾਡੀ ਹਜ਼ਾਰਾਂ ਕਿਲੋਮੀਟਰ ਜ਼ਮੀਨ ਖੋਹ ਲਈ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਵਿਰੋਧੀ ਧਿਰ ਦੀ ਮੀਟਿੰਗ ਵਿਚ ਪੀਐਮ ਮੋਦੀ ਨੇ ਕਿਹਾ ਕਿ ਕਿਸੇ ਨੇ ਭਾਰਤ ਦਾ ਇੱਕ ਇੰਚ ਵੀ ਨਹੀਂ ਲਿਆ ਪਰ ਇਹ ਸਰਾਸਰ ਝੂਠ ਹੈ। ਲੱਦਾਖ ਦਾ ਹਰ ਵਿਅਕਤੀ ਜਾਣਦਾ ਹੈ ਕਿ ਚੀਨ ਨੇ ਭਾਰਤ ਦੀ ਜ਼ਮੀਨ ਹਥਿਆ ਲਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਝੂਠ ਬੋਲ ਰਹੇ ਹਨ।