Rahul Gandhi: ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਜ਼ਰੂਰ ਹੋਈ ਪਰ ਇਸ ਦੇ ਪਿੱਛੇ ਕਾਰਨ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ: ਰਾਹੁਲ ਗਾਂਧੀ
Published : Dec 16, 2023, 3:00 pm IST
Updated : Dec 16, 2023, 3:00 pm IST
SHARE ARTICLE
‘Unemployment due to PM Modi’s policies reason for Parliament breach’: Rahul Gandhi
‘Unemployment due to PM Modi’s policies reason for Parliament breach’: Rahul Gandhi

ਉਨ੍ਹਾਂ ਕਿਹਾ, "ਸੁਰੱਖਿਆ ਵਿਚ ਕੁਹਾਤੀ ਹੋਈ ਹੈ, ਪਰ ਅਜਿਹਾ ਕਿਉਂ ਹੋਇਆ? ਸੱਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਹੈ, ਜਿਸ ਨੂੰ ਲੈ ਕੇ ਪੂਰੇ ਦੇਸ਼ 'ਚ ਉਬਾਲ ਹੈ”।

Rahul Gandhi: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਹੋਈ ਹੈ ਅਤੇ ਇਸ ਦੇ ਪਿੱਛੇ ਕਾਰਨ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ। ਸੁਰੱਖਿਆ ਢਿੱਲ ਦੀ ਘਟਨਾ ਬਾਰੇ ਪੁੱਛੇ ਜਾਣ 'ਤੇ ਰਾਹੁਲ ਗਾਂਧੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿਤਾ।
ਉਨ੍ਹਾਂ ਕਿਹਾ, "ਸੁਰੱਖਿਆ ਵਿਚ ਕੁਹਾਤੀ ਹੋਈ ਹੈ, ਪਰ ਅਜਿਹਾ ਕਿਉਂ ਹੋਇਆ? ਸੱਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਹੈ, ਜਿਸ ਨੂੰ ਲੈ ਕੇ ਪੂਰੇ ਦੇਸ਼ 'ਚ ਉਬਾਲ ਹੈ”।

ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਭਾਰਤ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਰਾਹੁਲ ਗਾਂਧੀ ਨੇ ਕਿਹਾ, " ਸੁਰੱਖਿਆ ਵਿਚ ਕੁਤਾਹੀ ਜ਼ਰੂਰ ਹੋਈ ਹੈ, ਪਰ ਇਸ ਦੇ ਪਿੱਛੇ ਕਾਰਨ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ।'

ਜ਼ਿਕਰਯੋਗ ਹੈ ਕਿ ਸੰਸਦ 'ਤੇ 2001 ਦੇ ਅਤਿਵਾਦੀ ਹਮਲੇ ਦੀ ਬਰਸੀ ਮੌਕੇ ਸੰਸਦ ਵਿਚ ਸੁਰੱਖਿਆ ਕੁਤਾਹੀ ਦੀ ਇਕ ਵੱਡੀ ਘਟਨਾ ਸਾਹਮਣੇ ਆਈ ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਲੋਕ ਦਰਸ਼ਕ ਗੈਲਰੀ ਤੋਂ ਸਦਨ ਵਿਚ ਕੁੱਦ ਗਏ। ਉਨ੍ਹਾਂ ਨੇ ਸੰਸਦ ਵਿਚ ਪੀਲੇ ਰੰਗ ਦਾ ਧੂੰਆਂ ਫੈਲਾਇਆ। ਘਟਨਾ ਤੋਂ ਤੁਰੰਤ ਬਾਅਦ ਦੋਵਾਂ ਨੂੰ ਫੜ ਲਿਆ ਗਿਆ।

ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਇਕ ਆਦਮੀ ਅਤੇ ਇਕ ਔਰਤ ਨੇ ਪੀਲੇ ਅਤੇ ਲਾਲ ਧੂੰਏਂ ਨੂੰ ਛੱਡਣ ਵਾਲੇ 'ਕੈਨ' ਨਾਲ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਸਦਨ ਵਿਚ ਛਾਲ ਮਾਰਨ ਵਾਲੇ ਦੋ ਵਿਅਕਤੀਆਂ ਦੀ ਪਛਾਣ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ. ਵਜੋਂ ਹੋਈ ਹੈ ਜਦਕਿ ਸੰਸਦ ਭਵਨ ਦੇ ਬਾਹਰੋਂ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਘਸੋ ਖੁਰਦ ਦੀ ਰਹਿਣ ਵਾਲੀ ਨੀਲਮ (42) ਅਤੇ ਲਾਤੂਰ (ਮਹਾਰਾਸ਼ਟਰ) ਦੇ ਵਾਸੀ ਅਮੋਲ ਸ਼ਿੰਦੇ (25) ਵਜੋਂ ਹੋਈ ਹੈ।

 (For more news apart from ‘Unemployment due to PM Modi’s policies reason for Parliament breach’: Rahul Gandhi, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement