ਖੜਗੇ ਨੇ ਕਿਹਾ, ਸੰਵਿਧਾਨ ਨੂੰ ਸਾੜਨ ਵਾਲੇ ਨਹਿਰੂ ਨੂੰ ਗਾਲ੍ਹਾਂ ਕੱਢ ਰਹੇ ਹਨ
Published : Dec 16, 2024, 1:52 pm IST
Updated : Dec 16, 2024, 1:52 pm IST
SHARE ARTICLE
Kharge said, those who burn the constitution are abusing Nehru
Kharge said, those who burn the constitution are abusing Nehru

ਕਾਂਗਰਸ ਨੇ ਇਕ ਪਰਵਾਰ ਨੂੰ ਬਚਾਉਣ ਲਈ ਸੋਧਾਂ ਕੀਤੀਆਂ : ਵਿੱਤ ਮੰਤਰੀ 

ਰਾਜ ਸਭਾ ’ਚ ਸੰਵਿਧਾਨ ’ਤੇ ਚਰਚਾ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਘੰਟਾ 20 ਮਿੰਟ ਦਾ ਭਾਸ਼ਣ ਦਿਤਾ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਰਵਾਰ ਤੇ ਵੰਸ਼ ਦੀ ਮਦਦ ਲਈ ਸੰਵਿਧਾਨ ਵਿਚ ਬੇਸ਼ਰਮੀ ਨਾਲ ਸੋਧ ਕਰ ਰਹੀ ਹੈ। ਇਹ ਸੋਧਾਂ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਨਹੀਂ ਸਨ ਸਗੋਂ ਸੱਤਾ ’ਚ ਬੈਠੇ ਲੋਕਾਂ ਦੀ ਸੁਰੱਖਿਆ ਲਈ ਸਨ।  ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਪਰਵਾਰ ਨੂੰ ਮਜ਼ਬੂਤ ਕਰਨ ਲਈ ਵਰਤੀ ਜਾਂਦੀ ਸੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਜਵਾਬ ’ਚ ਮੱਲਿਕਾਰਜੁਨ ਖੜਗੇ ਨੇ ਕਿਹਾ ਝੰਡੇ ਨੂੰ ਨਫ਼ਰਤ ਕਰਨ ਵਾਲੇ, ਸਾਡੇ ਅਸ਼ੋਕ ਚੱਕਰ ਨੂੰ ਨਫ਼ਰਤ ਕਰਨ ਵਾਲੇ ਤੇ ਸੰਵਿਧਾਨ ਨੂੰ ਨਫ਼ਰਤ ਕਰਨ ਵਾਲੇ ਅੱਜ ਸਾਨੂੰ ਸਬਕ ਸਿਖਾ ਰਹੇ ਹਨ। ਜਦੋਂ ਇਹ ਸੰਵਿਧਾਨ ਬਣਿਆ ਤਾਂ ਇਨ੍ਹਾਂ ਲੋਕਾਂ ਨੇ ਰਾਮਲੀਲ੍ਹਾ ਮੈਦਾਨ ’ਚ ਬਾਬਾ ਸਾਹਿਬ ਅੰਬੇਡਕਰ ਦਾ ਪੁਤਲਾ ਲਗਾ ਕੇ ਸੰਵਿਧਾਨ ਫੂਕਿਆ ਸੀ। ਇਹ ਲੋਕ ਹੁਣ ਨਹਿਰੂ, ਇੰਦਰਾ ਅਤੇ ਪੂਰੇ ਪਰਵਾਰ ਨੂੰ ਗਾਲ੍ਹਾਂ ਕੱਢਦੇ ਹਨ।

ਖੜਗੇ ਤੇ ਰਾਹੁਲ ਗਾਂਧੀ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸਪੀਕਰਾਂ ਨੂੰ ਪੱਤਰ ਲਿਖ ਕੇ ਸੰਵਿਧਾਨ ’ਤੇ ਚਰਚਾ ਦੀ ਮੰਗ ਕੀਤੀ ਸੀ। 13 ਤੇ 14 ਦਸੰਬਰ ਨੂੰ ਲੋਕ ਸਭਾ ’ਚ ਸੰਵਿਧਾਨ ’ਤੇ ਵਿਸ਼ੇਸ਼ ਚਰਚਾ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਲੋਕ ਸਭਾ ’ਚ ਸੰਵਿਧਾਨ ’ਤੇ ਚਰਚਾ ਦੌਰਾਨ ਵਿਸ਼ੇਸ਼ ਚਰਚਾ ’ਚ ਹਿੱਸਾ ਲਿਆ ਸੀ। ਖੜਗੇ ਨੇ ਕਿਹਾ ਸੱਤਾਧਾਰੀ ਪਾਰਟੀ ਦੀ ਸੋਚ ਸੰਵਿਧਾਨ ਵਿਰੁਧ ਹੈ, ਉਹ ਨਹਿਰੂ ਨੂੰ ਗਾਲ੍ਹਾਂ ਕੱਢਦੇ ਹਨ। ਉਨ੍ਹਾਂ ਕਿਹਾ ਕਿ ਸ਼ਰਮ ਕਰੋਂ, ਤੁਸੀਂ ਸੰਵਿਧਾਨ ਬਾਰੇ ਕਿਹੋ ਜਿਹੀਆਂ ਗੱਲਾਂ ਕੱਢੀਆਂ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement