ਅਡਾਨੀ ਨੇ ਕੋਲੇ ਦੀ ਕੀਮਤ ਵਧਾ ਕੇ ਬਿਜਲੀ ਮਹਿੰਗੀ ਕੀਤੀ ਤੇ ਜਨਤਾ ਦੇ 12 ਹਜ਼ਾਰ ਕਰੋੜ ਰੁਪਏ ਚੋਰੀ ਕੀਤੇ: ਰਾਹੁਲ ਗਾਂਧੀ
Published : Oct 18, 2023, 2:09 pm IST
Updated : Oct 18, 2023, 2:09 pm IST
SHARE ARTICLE
Adani Group 'fleecing' people's money, claims Rahul Gandhi
Adani Group 'fleecing' people's money, claims Rahul Gandhi

ਕਿਹਾ, ਜਿਵੇਂ ਹੀ ਤੁਸੀਂ ਘਰ ਵਿਚ ਪੱਖੇ ਜਾਂ ਬਲਬ ਦਾ ਬਟਨ ਦਬਾਉਂਦੇ ਹੋ ਤਾਂ ਸਿੱਧੇ ਅਡਾਨੀ ਦੀ ਜੇਬ ਵਿਚ ਪੈਸੇ ਜਾਂਦੇ ਨੇ

 

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਦੋਸ਼ ਲਗਾਇਆ ਕਿ ਅਡਾਨੀ ਸਮੂਹ ਨੇ ਕੋਲੇ ਦੀ ਦਰਾਮਦ ਦੀ ਕੀਮਤ ਵਧਾ ਕੇ 12 ਹਜ਼ਾਰ ਕਰੋੜ ਰੁਪਏ ਦੀਆਂ ਬੇਨਿਯਮੀਆਂ ਕੀਤੀਆਂ ਹਨ ਅਤੇ ਇਹ ਪੈਸਾ ਜਨਤਾ ਦੀ ਜੇਬ ਵਿਚੋਂ ਕੱਢਿਆ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਿਵੇਂ ਹੀ ਤੁਸੀਂ ਘਰ ਵਿਚ ਪੱਖੇ ਜਾਂ ਬਲਬ ਦਾ ਬਟਨ ਦਬਾਉਂਦੇ ਹੋ ਤਾਂ ਸਿੱਧੇ ਅਡਾਨੀ ਦੀ ਜੇਬ ਵਿਚ ਪੈਸੇ ਜਾਂਦੇ ਹਨ।

ਇਹ ਵੀ ਪੜ੍ਹੋ: ਅਮਰੀਕੀ ਸਿੱਖ ਮੇਅਰ ਰਵੀ ਭੱਲਾ ਨੂੰ ਮਿਲੀਆਂ ਜਾਨੋਂ ਮਾਰਨ ਦੀ ਧਮਕੀਆਂ

ਬ੍ਰਿਟਿਸ਼ ਅਖਬਾਰ 'ਫਾਈਨੈਂਸ਼ੀਅਲ ਟਾਈਮਜ਼' ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ, ਕਾਂਗਰਸ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸੰਦਰਭ ਵਿਚ ‘ਮਦਦ ਕਰਨਾ ਚਾਹੁੰਦੇ ਹਨ’ ਕਿ ਪ੍ਰਧਾਨ ਮੰਤਰੀ  ਅਡਾਨੀ ਸਮੂਹ ਦੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਅਪਣੀ ਭਰੋਸੇਯੋਗਤਾ ਬਚਾਉਣ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਅਡਾਨੀ ਨੇ ਇੰਡੋਨੇਸ਼ੀਆ ਤੋਂ ਕੋਲਾ ਦਰਾਮਦ ਕੀਤਾ ਹੈ ਅਤੇ ਕੀਮਤ ਵਧਾ ਕੇ 12,000 ਕਰੋੜ ਰੁਪਏ ਦੀ ਚੋਰੀ ਕੀਤੀ ਹੈ... ਇਹ ਪੈਸਾ ਦੇਸ਼ ਦੇ ਲੋਕਾਂ ਦੀਆਂ ਜੇਬਾਂ 'ਚੋਂ ਗਿਆ ਹੈ।'' ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਜੀ ਜੀ ਅਡਾਨੀ ਸਮੂਹ ਵਿਰੁਧ ਜਾਂਚ ਕਿਉਂ ਨਹੀਂ ਕਰਦੇ?

ਇਹ ਵੀ ਪੜ੍ਹੋ: ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢ ਕੇ ਰੁਜ਼ਗਾਰ ਦੇਵਾਂਗੇ ਤੇ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ-CM ਭਗਵੰਤ ਮਾਨ  

ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ਕਾਰਨ ਪ੍ਰਧਾਨ ਮੰਤਰੀ ਮੋਦੀ ਦੀ ਭਰੋਸੇਯੋਗਤਾ ਪ੍ਰਭਾਵਤ ਹੋ ਰਹੀ ਹੈ। ਉਨ੍ਹਾਂ ਕਿਹਾ, ''ਮੈਂ ਪ੍ਰਧਾਨ ਮੰਤਰੀ ਦੀ ਮਦਦ ਕਰਨਾ ਚਾਹੁੰਦਾ ਹਾਂ। ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਅਪਣੀ ਭਰੋਸੇਯੋਗਤਾ ਬਚਾਉਣ”।

ਇਹ ਵੀ ਪੜ੍ਹੋ: ਚਿੱਟ ਫੰਡ ਕੰਪਨੀ ਨੇ ਪਾਰਟ ਟਾਈਮ ਨੌਕਰੀ ਦੇ ਬਹਾਨੇ ਔਰਤ ਨਾਲ 24.37 ਲੱਖ ਰੁਪਏ ਦੀ ਮਾਰੀ ਠੱਗੀ

ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਅਡਾਨੀ ਗਰੁੱਪ ਵਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਅਮਰੀਕੀ ਕੰਪਨੀ 'ਹਿੰਡਨਬਰਗ ਰਿਸਰਚ' ਵਲੋਂ ਅਡਾਨੀ ਗਰੁੱਪ 'ਤੇ 'ਬੇਨਿਯਮੀਆਂ' ਅਤੇ ਸਟਾਕ ਦੀਆਂ ਕੀਮਤਾਂ 'ਚ ਹੇਰਾਫੇਰੀ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਕਾਂਗਰਸ ਲਗਾਤਾਰ ਵਪਾਰਕ ਸਮੂਹ 'ਤੇ ਹਮਲੇ ਕਰ ਰਹੀ ਹੈ ਅਤੇ ਇਲਜ਼ਾਮਾਂ ਦੀ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ। ਅਡਾਨੀ ਸਮੂਹ ਨੇ ਹਿੰਡਨਬਰਗ ਰੀਪੋਰਟ ਵਿਚ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਤਰਫੋਂ ਕੋਈ ਗਲਤ ਕੰਮ ਨਹੀਂ ਹੋਇਆ ਹੈ।

                                     

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement