
ਪ੍ਰੂਡੈਂਟ ਇਲੈਕਟੋਰਲ ਟਰੱਸਟ ਵੱਲੋਂ ਦਿੱਤੇ ਕੁੱਲ ਦਾਨ ’ਚ 27.9 ਫੀਸਦੀ ਹਿੱਸਾ ArcelorMittal ਦਾ
ਨਵੀਂ ਦਿੱਲੀ: ਉੱਤਰ-ਪੂਰਬੀ ਤਿੰਨ ਸੂਬਿਆਂ ਦੀਆਂ ਚੋਣਾਂ ਨਾਲ 2023-24 ਦੇ ਚੁਣਾਵੀ ਦੰਗਲ ਦਾ ਆਗਾਜ਼ ਹੋ ਗਿਆ ਹੈ। ਇਸ ਦੌਰਾਨ ਰੈਲੀਆਂ, ਭਾਸ਼ਣ ਅਤੇ ਕਰੋੜਾਂ ਦਾ ਖਰਚ ਆਮ ਗੱਲ ਹੈ। ਹਰ ਕਿਸੇ ਦੇ ਦਿਮਾਗ ਵਿਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਪਾਰਟੀਆਂ ਕਿੱਥੋਂ ਫੰਡ ਇਕੱਠਾ ਕਰਦੀਆਂ ਹਨ। ਇਸ ਜਵਾਬ ਬਹੁਤ ਆਸਾਨ ਹੈ...ਦਾਨ। ਪਰ ਜੇਕਰ ਅਸੀਂ ਆਸਾਨੀ ਨਾਲ ਮਿਲਣ ਵਾਲੇ ਇਸ ਦਾਨ ਦੇ ਵੇਰਵਿਆਂ ਦੀ ਘੋਖ ਕਰੀਏ ਤਾਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਇਹ ਜਾਣ ਕੇ ਕਈ ਲੋਕ ਹੈਰਾਨ ਹੋਣਗੇ ਕਿ ਭਾਜਪਾ ਨੂੰ ਸਭ ਤੋਂ ਵੱਧ ਚੰਦਾ ਦੇਣ ਵਾਲਿਆਂ ਵਿਚ ਨਾ ਤਾਂ ਗੌਤਮ ਅਡਾਨੀ ਦਾ ਨਾਂਅ ਹੈ ਅਤੇ ਨਾ ਹੀ ਮੁਕੇਸ਼ ਅੰਬਾਨੀ ਦਾ ਨਾਂਅ। ਇਹਨਾਂ ਦੋ ਭਾਰਤੀ ਅਰਬਪਤੀਆਂ ਦੇ ਸਮੂਹਾਂ ਦੀਆਂ ਕੰਪਨੀਆਂ ਨੇ ਵੀ 2021-22 ਵਿਚ ਭਾਜਪਾ ਨੂੰ ਚੰਦਾ ਨਹੀਂ ਦਿੱਤਾ।
ਇਹ ਵੀ ਪੜ੍ਹੋ : ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ ਸ਼ੂਟ ਆਊਟ ਵਿੱਚ ਹਰਾਇਆ
ਪਾਰਟੀ ਦੇ 614 ਕਰੋੜ ਰੁਪਏ ਤੋਂ ਵੱਧ ਦੇ ਦਾਨ ਦਾ 55% ਹਿੱਸਾ ਭਾਰਤ ਦਾ ਸਭ ਤੋਂ ਵੱਡਾ ਚੋਣ ਟਰੱਸਟ ਪ੍ਰੂਡੈਂਟ ਇਲੈਕਟੋਰਲ ਟਰੱਸਟ ਨੇ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪ੍ਰੂਡੈਂਟ ਇਲੈਕਟੋਰਲ ਟਰੱਸਟ ਦੁਆਰਾ ਦਾਨ ਕੀਤੇ ਗਏ ਫੰਡਾਂ ਦਾ ਲਗਭਗ 28% ਅਰਬਪਤੀ ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਦੇ ਆਰਸੇਲਰ ਮਿੱਤਲ ਸਮੂਹ ਤੋਂ ਆਇਆ ਸੀ। ਭਾਰਤੀ ਏਅਰਟੈੱਲ ਗਰੁੱਪ ਤੋਂ 11% ਤੋਂ ਵੱਧ ਅਤੇ ਅਦਾਰ ਪੂਨਾਵਾਲਾ ਦੇ ਸੀਰਮ ਇੰਸਟੀਚਿਊਟ ਤੋਂ ਲਗਭਗ 10% ਪੈਸਾ ਆਇਆ ਹੈ। ਚੰਦੇ ਵਿਚ ਮਿਲਣ ਵਾਲੀ ਰਕਮ, ਦਾਨ ਵਿਚ ਵੰਡਣ ਤੋਂ ਲੈ ਕੇ ਚੋਣ ਬਾਂਡਾਂ ਰਾਹੀਂ ਪਾਰਟੀਆਂ ਨੂੰ ਫੰਡ ਭੇਜਣ ਦੇ ਤਰੀਕਿਆਂ ਤੱਕ ਪਾਰਟੀਆਂ ਦਾ ਚੋਣ ਖਰਚਾ ਕਿਸੇ ਭੰਬਲਭੂਸੇ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਗੁਰਮੁਖੀ (ਪੈਂਤੀ) ਅੱਖਰਾਂ ਨਾਲ ਸਜਾਇਆ ਸਕੱਤਰੇਤ-ਹਾਈ ਕੋਰਟ ਚੌਕ
ਆਓ ਜਾਣਦੇ ਹਾਂ ਪਾਰਟੀਆਂ ਨੂੰ ਫੰਡਿੰਗ ਕਿਵੇਂ ਮਿਲਦੀ ਹੈ ਅਤੇ ਦਾਨ ਲਈ ਬਣਾਏ ਗਏ ਚੋਣ ਟਰੱਸਟਾਂ ਦੇ ਅਸਲ ਮਾਲਕ ਕੌਣ ਹਨ
8 ਰਾਸ਼ਟਰੀ ਪਾਰਟੀਆਂ ਸਮੇਤ ਕੁੱਲ 40 ਪਾਰਟੀਆਂ ਨੇ 2021-22 ਵਿਚ ਪ੍ਰਾਪਤ ਚੰਦੇ ਦੇ ਵੇਰਵੇ ਚੋਣ ਕਮਿਸ਼ਨ ਨੂੰ ਸੌਂਪੇ ਹਨ। ਇਹਨਾਂ ਵਿਚੋਂ ਬਸਪਾ ਸਮੇਤ 9 ਪਾਰਟੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਕ ਰੁਪਿਆ ਵੀ ਦਾਨ ਵਿਚ ਨਹੀਂ ਮਿਲਿਆ। 2021-22 ਵਿਚ ਭਾਜਪਾ ਨੂੰ ਸਭ ਤੋਂ ਵੱਧ 614.52 ਕਰੋੜ ਦਾ ਚੰਦਾ ਮਿਲਿਆ ਹੈ। ਦੂਜੇ ਅਤੇ ਤੀਜੇ ਨੰਬਰ 'ਤੇ ਦੱਖਣ ਦੀਆਂ ਦੋ ਪਾਰਟੀਆਂ ਦਾ ਕਬਜ਼ਾ ਹੈ। ਤਾਮਿਲਨਾਡੂ ਵਿਚ ਸੱਤਾਧਾਰੀ ਡੀਐਮਕੇ ਨੂੰ 308 ਕਰੋੜ ਰੁਪਏ ਅਤੇ ਤੇਲੰਗਾਨਾ ਵਿਚ ਸੱਤਾਧਾਰੀ ਟੀਆਰਐਸ ਨੂੰ 193 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਹੈ। ਕਾਂਗਰਸ ਨੂੰ ਸਿਰਫ਼ 95 ਕਰੋੜ ਦਾ ਚੰਦਾ ਮਿਲਿਆ ਹੈ।
ਇਹ ਵੀ ਪੜ੍ਹੋ : ਸਪਨਾ ਗਿੱਲ ਨੇ ਪ੍ਰਿਥਵੀ ਸ਼ਾਅ ’ਤੇ ਲਗਾਏ ਇਲਜ਼ਾਮ, ਕਿਹਾ : ਮੈਨੂੰ ਗਲਤ ਤਰੀਕੇ ਨਾਲ ਛੂਹਿਆ
ਪ੍ਰੂਡੈਂਟ ਇਲੈਕਟੋਰਲ ਟਰੱਸਟ ਨੇ ਭਾਜਪਾ ਨੂੰ ਦਾਨ ਕੀਤੇ 336 ਕਰੋੜ ਰੁਪਏ
ਭਾਜਪਾ ਦੁਆਰਾ ਚੋਣ ਕਮਿਸ਼ਨ ਨੂੰ ਸੌਂਪੇ ਗਏ ਹਲਫਨਾਮੇ ਅਤੇ ਦਾਨੀਆਂ ਦੀ ਸੂਚੀ ਅਨੁਸਾਰ ਪਾਰਟੀ ਨੂੰ 2021-22 ਵਿਚ 614.52 ਕਰੋੜ ਰੁਪਏ ਚੰਦੇ ਵਜੋਂ ਪ੍ਰਾਪਤ ਹੋਏ ਹਨ। ਖਾਸ ਗੱਲ ਇਹ ਹੈ ਕਿ ਇਸ ਚੰਦੇ ਦਾ ਲਗਭਗ 55% ਯਾਨੀ ਕਿ 336.50 ਕਰੋੜ ਰੁਪਏ ਪ੍ਰੂਡੈਂਟ ਇਲੈਕਟੋਰਲ ਟਰੱਸਟ ਤੋਂ ਪ੍ਰਾਪਤ ਹੋਏ ਹਨ। ਟਰੱਸਟ ਨੇ ਪਾਰਟੀ ਨੂੰ ਸਾਲ ਦੌਰਾਨ 26 ਵਾਰ ਚੰਦਾ ਦਿੱਤਾ ਹੈ। 336.50 ਕਰੋੜ ਰੁਪਏ ਦੀ ਸਾਰੀ ਰਕਮ 26 ਚੈੱਕਾਂ ਵਿਚ ਦਿੱਤੀ ਗਈ। ਇਸ ਮੁਤਾਬਕ ਪ੍ਰੂਡੈਂਟ ਇਲੈਕਟੋਰਲ ਟਰੱਸਟ ਭਾਜਪਾ ਦਾ ਸਭ ਤੋਂ ਵੱਡਾ ਦਾਨੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਖ਼ੂਨੀ ਸੜਕਾਂ ਕਰ ਕੇ ਜਾ ਰਹੀਆਂ ਨੇ ਹਰ ਰੋਜ਼ ਔਸਤਨ 13 ਜ਼ਿੰਦਗੀਆਂ, ਹੈਰਾਨ ਕਰਨ ਵਾਲੇ ਰਿਪੋਰਟ ਦੇ ਅੰਕੜੇ
ਪ੍ਰੂਡੈਂਟ ਇਲੈਕਟੋਰਲ ਟਰੱਸਟ ਕੀ ਹੈ?
ਭਾਰਤ ਦਾ ਸਭ ਤੋਂ ਵੱਡਾ ਚੋਣ ਟਰੱਸਟ 33 ਕਾਰਪੋਰੇਟ ਕੰਪਨੀਆਂ ਦੇ ਸਮਰਥਨ ਨਾਲ ਚਲਦਾ ਹੈ। ਭਾਰਤ ਵਿਚ 22 ਇਲੈਕਟੋਰਲ ਟਰੱਸਟ ਰਜਿਸਟਰਡ ਹਨ। ਇਹਨਾਂ ਵਿਚੋਂ ਪ੍ਰੂਡੈਂਟ ਇਲੈਕਟੋਰਲ ਟਰੱਸਟ ਸਭ ਤੋਂ ਵੱਡਾ ਹੈ ਅਤੇ ਸਭ ਤੋਂ ਵੱਧ ਸਰਗਰਮ ਵੀ ਹੈ। ਇਹ ਟਰੱਸਟ 2014 ਵਿਚ ਬਣਾਇਆ ਗਿਆ ਸੀ। ਭਾਰਤੀ ਏਅਰਟੈੱਲ ਗਰੁੱਪ ਨੇ ਇਸ ਟਰੱਸਟ ਨਾਲ ਆਪਣੇ ਸਬੰਧਾਂ ਨੂੰ ਲਗਾਤਾਰ ਸਪੱਸ਼ਟ ਕੀਤਾ ਹੈ। ਗਰੁੱਪ ਦਾ ਕਹਿਣਾ ਹੈ ਕਿ ਸਿਰਫ ਭਾਰਤੀ ਏਅਰਟੈੱਲ ਹੀ ਨਹੀਂ, ਸਗੋਂ DLF, JK Tyres, Hero MotoCorp, ਜਿੰਦਲ ਸਟੀਲ ਸਮੇਤ ਕਈ ਕਾਰਪੋਰੇਟ ਟਰੱਸਟ ਨਾਲ ਜੁੜੇ ਹੋਏ ਹਨ। ਪ੍ਰੂਡੈਂਟ ਇਲੈਕਟੋਰਲ ਟਰੱਸਟ ਨੂੰ ਲਗਭਗ 33 ਕੰਪਨੀਆਂ ਤੋਂ ਚੰਦਾ ਮਿਲ ਰਿਹਾ ਹੈ। ਰਜਿਸਟਰਾਰ ਆਫ ਕੰਪਨੀਜ਼ ਅਨੁਸਾਰ ਇਸ ਟਰੱਸਟ ਵਿਚ ਸਿਰਫ ਦੋ ਸ਼ੇਅਰਧਾਰਕ ਹਨ। ਮੁਕੁਲ ਗੋਇਲ ਅਤੇ ਗਣੇਸ਼ ਵੈਂਕਟਚਲਮ। ਦੋਵੇਂ 2014 'ਚ ਬਤੌਰ ਨਿਰਦੇਸ਼ਕ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਸ਼ਰਧਾ ਵਾਲਕਰ ਕਤਲ ਕੇਸ : 24 ਫਰਵਰੀ ਨੂੰ ਸੈਸ਼ਨ ਕੋਰਟ 'ਚ ਆਫ਼ਤਾਬ ਪੂਨਾਵਾਲਾ ਦੀ ਪੇਸ਼ੀ
ਟਰੱਸਟ ਨੂੰ ਕੰਪਨੀਆਂ ਤੋਂ ਮਿਲੇ 464 ਕਰੋੜ
ਪ੍ਰੂਡੈਂਟ ਇਲੈਕਟੋਰਲ ਟਰੱਸਟ ਨੇ ਚੋਣ ਕਮਿਸ਼ਨ ਨੂੰ ਵੇਰਵੇ ਦਿੱਤੇ ਹਨ ਕਿ 2021-22 ਵਿਚ ਉਸ ਨੂੰ ਕੰਪਨੀਆਂ ਤੋਂ ਕਿੰਨਾ ਪੈਸਾ ਮਿਲਿਆ ਅਤੇ ਕਿਸ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਗਿਆ। ਇਸ ਦਸਤਾਵੇਜ਼ ਦੇ ਅਨੁਸਾਰ ਟਰੱਸਟ ਨੇ 2021-22 ਵਿਚ ਰਾਜਨੀਤਿਕ ਪਾਰਟੀਆਂ ਨੂੰ 464.81 ਕਰੋੜ ਰੁਪਏ ਦਾਨ ਕੀਤੇ। ਖਾਸ ਗੱਲ ਇਹ ਹੈ ਕਿ ਇਸ ਰਕਮ ਦਾ 72.39% ਸਿਰਫ ਭਾਜਪਾ ਨੂੰ ਦਾਨ ਕੀਤਾ ਗਿਆ ਸੀ। ਕਾਂਗਰਸ ਪਾਰਟੀ ਨੂੰ ਤਿੰਨ ਤਰੀਕਿਆਂ ਨਾਲ ਚੰਦਾ ਦਿੱਤਾ ਗਿਆ, ਪਰ ਫਿਰ ਵੀ ਕੁੱਲ ਰਕਮ 16.5 ਕਰੋੜ ਹੀ ਸੀ। ਯਾਨੀ ਟਰੱਸਟ ਦੇ ਕੁੱਲ ਚੰਦੇ ਦਾ ਸਿਰਫ਼ 3.54% ਹੀ ਕਾਂਗਰਸ ਨੂੰ ਦਿੱਤਾ ਗਿਆ।
ਇਹ ਵੀ ਪੜ੍ਹੋ : 5 ਦਿਨ ਪਹਿਲਾਂ ਵਿਆਹ ਬੰਧਨ 'ਚ ਬੱਝੇ ਪਤੀ-ਪਤਨੀ ਦੀ ਸੜਕ ਹਾਦਸੇ 'ਚ ਮੌਤ
ਪ੍ਰੂਡੈਂਟ ਇਲੈਕਟੋਰਲ ਟਰੱਸਟ ਦਾ 60% ਪੈਸਾ 5 ਵੱਡੇ ਸਮੂਹਾਂ ਤੋਂ ਆਇਆ
ਪ੍ਰੂਡੈਂਟ ਇਲੈਕਟੋਰਲ ਟਰੱਸਟ ਦੇ ਚੋਣ ਕਮਿਸ਼ਨ ਨੂੰ ਦਿੱਤੇ ਵੇਰਵਿਆਂ ਅਨੁਸਾਰ ਇਸ ਨੂੰ ਵੱਖ-ਵੱਖ ਕੰਪਨੀਆਂ ਅਤੇ ਵਿਅਕਤੀਆਂ ਤੋਂ 2021-22 ਵਿਚ ਕੁੱਲ 464.83 ਕਰੋੜ ਰੁਪਏ ਦਾਨ ਵਜੋਂ ਮਿਲੇ ਹਨ। ਇਸ ਵਿਚੋਂ 464.81 ਕਰੋੜ ਰੁਪਏ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਦਾਨ ਕੀਤੇ ਗਏ ਸਨ। ਟਰੱਸਟ ਨੂੰ ਦਾਨ ਦੇਣ ਵਾਲਿਆਂ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਟਰੱਸਟ ਦਾ 60.4% ਪੈਸਾ 5 ਵੱਡੇ ਕਾਰਪੋਰੇਟ ਸਮੂਹਾਂ ਦੇ ਦਾਨ ਤੋਂ ਆਇਆ ਹੈ। ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਦੇ ਆਰਸੇਲਰ ਮਿੱਤਲ ਦੀ ਇਸ ਵਿੱਚ ਸਭ ਤੋਂ ਵੱਧ ਹਿੱਸੇਦਾਰੀ ਹੈ। ਇਸ ਗਰੁੱਪ ਦੀਆਂ ਦੋ ਕੰਪਨੀਆਂ ਨੇ ਲਗਭਗ 28% ਪੈਸਾ ਦਿੱਤਾ। ਪਾਰਟੀਆਂ ਕਿਸੇ ਵੀ ਵਿਅਕਤੀ, ਟਰੱਸਟ ਜਾਂ ਕੰਪਨੀ ਤੋਂ ਪ੍ਰਾਪਤ ਦਾਨ ਦੇ ਵੇਰਵੇ ਚੋਣ ਕਮਿਸ਼ਨ ਨੂੰ ਸੌਂਪਦੀਆਂ ਹਨ। ਪਰ ਇਸ ਵਿਚ ਇਲੈਕਟੋਰਲ ਬਾਂਡ ਰਾਹੀਂ ਪ੍ਰਾਪਤ ਹੋਏ ਪੈਸੇ ਦਾ ਜ਼ਿਕਰ ਨਹੀਂ ਹੈ।