
ਪ੍ਰਿਥਵੀ ਸ਼ਾਅ ਅਤੇ ਉਸ ਦੇ ਦੋਸਤ ਖਿਲਾਫ਼ ਮੁੰਬਈ ਪੁਲਿਸ 'ਚ ਮਾਮਲਾ ਦਰਜ ਕਰਵਾਇਆ
ਮੁੰਬਈ: ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਕੁੱਟਮਾਰ ਅਤੇ ਜਬਰੀ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਸੋਸ਼ਲ ਮੀਡੀਆ ਇੰਫਲੂਏਂਸਰ ਸਪਨਾ ਗਿੱਲ ਨੂੰ ਸੋਮਵਾਰ ਨੂੰ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਤੋਂ ਤੁਰੰਤ ਬਾਅਦ ਸਪਨਾ ਨੇ ਪ੍ਰਿਥਵੀ ਅਤੇ ਉਸ ਦੇ ਦੋਸਤ ਖਿਲਾਫ਼ ਮੁੰਬਈ ਪੁਲਿਸ 'ਚ ਮਾਮਲਾ ਦਰਜ ਕਰਵਾਇਆ ਹੈ। ਉਸ ਵੱਲੋਂ ਹਥਿਆਰ ਨਾਲ ਹਮਲਾ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਗਏ। ਸਪਨਾ ਨੇ ਕਿਹਾ ਕਿ ਘਟਨਾ ਦੌਰਾਨ ਜਦੋਂ ਉਹ ਆਪਣੇ ਦੋਸਤ ਨੂੰ ਬਚਾਉਣ ਗਈ ਸੀ ਤਾਂ ਪ੍ਰਿਥਵੀ ਸ਼ਾਅ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ।
ਇਹ ਵੀ ਪੜ੍ਹੋ : ਪੰਜਾਬ ਦੀਆਂ ਖ਼ੂਨੀ ਸੜਕਾਂ ਕਰ ਕੇ ਜਾ ਰਹੀਆਂ ਨੇ ਹਰ ਰੋਜ਼ ਔਸਤਨ 13 ਜ਼ਿੰਦਗੀਆਂ, ਹੈਰਾਨ ਕਰਨ ਵਾਲੇ ਰਿਪੋਰਟ ਦੇ ਅੰਕੜੇ
ਦਰਅਸਲ 15 ਫਰਵਰੀ ਨੂੰ ਮੁੰਬਈ ਦੇ ਹੋਟਲ ਸਹਾਰਾ ਸਟਾਰ ਦੇ ਬਾਹਰ ਸਪਨਾ ਗਿੱਲ ਅਤੇ ਪ੍ਰਿਥਵੀ ਸ਼ਾਅ ਵਿਚਾਲੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਪ੍ਰਿਥਵੀ ਸ਼ਾਅ ਦੇ ਦੋਸਤ ਆਸ਼ੀਸ਼ ਯਾਦਵ ਦੀ ਸ਼ਿਕਾਇਤ 'ਤੇ ਸਪਨਾ ਅਤੇ ਉਸ ਦੇ 3 ਦੋਸਤਾਂ ਨੂੰ 17 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਸ਼ੀਸ਼ ਨੇ ਸਪਨਾ 'ਤੇ 50,000 ਰੁਪਏ ਦੀ ਵਸੂਲੀ ਲਈ ਧਮਕਾਉਣ ਦਾ ਇਲਜ਼ਾਮ ਲਗਾਇਆ ਸੀ। ਸਪਨਾ ਅਤੇ ਉਸ ਦੇ ਸਾਥੀਆਂ ਨੂੰ 20 ਫਰਵਰੀ ਨੂੰ ਮੁੰਬਈ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਜ਼ਮਾਨਤ ਦਿੱਤੀ ਸੀ।
ਇਹ ਵੀ ਪੜ੍ਹੋ : ਸ਼ਰਧਾ ਵਾਲਕਰ ਕਤਲ ਕੇਸ : 24 ਫਰਵਰੀ ਨੂੰ ਸੈਸ਼ਨ ਕੋਰਟ 'ਚ ਆਫ਼ਤਾਬ ਪੂਨਾਵਾਲਾ ਦੀ ਪੇਸ਼ੀ
ਖਬਰਾਂ ਮੁਤਾਬਕ ਜ਼ਮਾਨਤ ਮਿਲਣ ਤੋਂ ਬਾਅਦ ਸਪਨਾ ਨੇ ਕਿਹਾ- 50 ਹਜ਼ਾਰ ਕੀ ਹੈ, ਮੈਂ ਇਕ ਦਿਨ 'ਚ 2 ਰੀਲਾਂ ਬਣਾ ਕੇ ਇੰਨਾ ਕਮਾ ਲਵਾਂਗੀ। ਜ਼ਮਾਨਤ ਤੋਂ ਬਾਅਦ ਸਪਨਾ ਨੇ ਕਿਹਾ, "ਸ਼ਾਅ ਅਤੇ ਉਸ ਦਾ ਦੋਸਤ ਮੇਰੇ ਦੋਸਤ ਸ਼ੋਭਿਤ ਠਾਕੁਰ ਦੀ ਕੁੱਟਮਾਰ ਕਰ ਰਹੇ ਸਨ। ਠਾਕੁਰ ਬੱਚਾ ਹੈ। ਉਹ ਸ਼ਰਾਬੀ ਭੀੜ ਦੇ ਹਮਲੇ ਤੋਂ ਅਣਜਾਣ ਸੀ। ਉਹ ਆਪਣੇ ਆਪ ਨੂੰ ਬਚਾਉਣ ਵਿਚ ਅਸਮਰੱਥ ਸੀ। ਇਸ ਲਈ ਮੈਂ ਅੱਗੇ ਆਈ ਅਤੇ ਸ਼ਾਅ ਨੂੰ ਠਾਕੁਰ ’ਤੇ ਹਮਲਾ ਕਰਨ ਤੋਂ ਰੋਕਿਆ।"
ਇਹ ਵੀ ਪੜ੍ਹੋ : 5 ਦਿਨ ਪਹਿਲਾਂ ਵਿਆਹ ਬੰਧਨ 'ਚ ਬੱਝੇ ਪਤੀ-ਪਤਨੀ ਦੀ ਸੜਕ ਹਾਦਸੇ 'ਚ ਮੌਤ
ਸਪਨਾ ਗਿੱਲ ਨੇ ਕਿਹਾ, "ਘਟਨਾ ਦੌਰਾਨ ਪ੍ਰਿਥਵੀ ਸ਼ਾਅ ਨੇ ਮੈਨੂੰ ਗਲਤ ਤਰੀਕੇ ਨਾਲ ਛੂਹਿਆ। ਜਦੋਂ ਅਸੀਂ ਕਿਹਾ ਕਿ ਅਸੀਂ ਕੇਸ ਦਰਜ ਕਰਾਂਗੇ ਤਾਂ ਪ੍ਰਿਥਵੀ ਸ਼ਾਅ ਗਿੜਗਿੜਾਉਣ ਲੱਗੇ ਸੀ। ਕਹਿਣ ਲੱਗੇ ਕਿ ਸ਼ਿਕਾਇਤ ਨਾ ਕਰਨਾ, ਉਸ ਤੋਂ ਬਾਅਦ ਅਸੀਂ ਕੇਸ ਦਰਜ ਨਹੀਂ ਕਰਵਾਇਆ"। ਸਪਨਾ ਨੇ ਕਿਹਾ, "ਉਹਨਾਂ ਨੇ ਮੇਰੇ 'ਤੇ 50,000 ਰੁਪਏ ਦੀ ਵਸੂਲੀ ਦਾ ਦੋਸ਼ ਲਗਾਇਆ ਹੈ। ਅੱਜਕੱਲ੍ਹ 50,000 ਕੀ ਹੈ? ਮੈਂ ਦੋ ਰੀਲਾਂ ਬਣਾਵਾਂਗੀ ਅਤੇ ਇਕ ਦਿਨ ਵਿਚ ਇੰਨੀ ਕਮਾਈ ਕਰ ਲਵਾਂਗੀ। ਇਲਜ਼ਾਮਾਂ ਦਾ ਵੀ ਕੋਈ ਪੱਧਰ ਹੁੰਦਾ ਹੈ।" ਜ਼ਿਕਰਯੋਗ ਹੈ ਕਿ ਪ੍ਰਿਥਵੀ ਸ਼ਾਅ ਦੇ ਦੋਸਤ ਆਸ਼ੀਸ਼ ਯਾਦਵ ਨੇ ਕਿਹਾ ਸੀ ਕਿ 15 ਫਰਵਰੀ ਨੂੰ ਉਹ ਅਤੇ ਪ੍ਰਿਥਵੀ ਸ਼ਾਅ ਸਹਾਰਾ ਸਟਾਰ ਦੇ ਕੈਫੇ 'ਚ ਡਿਨਰ ਕਰ ਰਹੇ ਸਨ। ਗਿੱਲ ਅਤੇ ਉਸ ਦੇ ਦੋਸਤ ਸੈਲਫੀ ਲੈਣ ਆਏ ਸਨ। ਪਹਿਲਾਂ ਤਾਂ ਸ਼ਾਅ ਨੇ ਹਾਮੀ ਭਰੀ ਅਤੇ ਫਿਰ ਬਾਅਦ ਵਿਚ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : ਐਫ਼.ਸੀ.ਆਈ. ਭ੍ਰਿਸ਼ਟਾਚਾਰ ਮਾਮਲੇ ਵਿੱਚ ਸੀ.ਬੀ.ਆਈ. ਨੇ ਪੰਜਾਬ ਵਿੱਚ 30 ਥਾਵਾਂ ’ਤੇ ਮਾਰੇ ਛਾਪੇ
ਆਸ਼ੀਸ਼ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਰਾਤ ਦੇ ਖਾਣੇ ਤੋਂ ਬਾਅਦ ਇਕ ਵਿਅਕਤੀ ਨੇ ਬੇਸਬਾਲ ਬੈਟ ਨਾਲ ਉਸ ਦੀ ਕਾਰ ਦੀ ਵਿੰਡਸ਼ੀਲਡ ਨੂੰ ਮਾਰਿਆ। ਇਸ ਤੋਂ ਬਾਅਦ ਕੁਝ ਲੋਕ ਮੋਟਰਸਾਈਕਲ 'ਤੇ ਕਾਰ ਦਾ ਪਿੱਛਾ ਕਰਦੇ ਵੀ ਦੇਖੇ ਗਏ। ਉਹਨਾਂ ਨੇ ਕਾਰ ਰੋਕੀ ਅਤੇ ਸਪਨਾ ਗਿੱਲ ਨੇ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ। ਉਸ ਨੇ ਪ੍ਰਿਥਵੀ ਸ਼ਾਅ ਤੋਂ 50 ਹਜ਼ਾਰ ਰੁਪਏ ਦੀ ਮੰਗ ਵੀ ਕੀਤੀ। ਇਸ ਘਟਨਾ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਸੀ। ਇਸ 'ਚ ਸ਼ਾਅ ਇਕ ਲੜਕੀ ਤੋਂ ਬੇਸਬਾਲ ਦਾ ਬੈਟ ਖੋਹਦੇ ਹੋਏ ਨਜ਼ਰ ਆ ਰਹੇ ਹਨ। ਉਸ ਕੁੜੀ ਦਾ ਸਾਥੀ ਸ਼ਾਅ ਦੀ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਸੀ। ਵੀਡੀਓ 'ਚ ਲੜਕੀ, ਉਸ ਦਾ ਸਾਥੀ ਪ੍ਰਿਥਵੀ ਸ਼ਾਅ ਅਤੇ ਕੁਝ ਪੁਲਿਸ ਕਰਮਚਾਰੀ ਦਿਖਾਈ ਦੇ ਰਹੇ ਹਨ। ਝਗੜੇ ਤੋਂ ਬਾਅਦ ਓਸ਼ੀਵਾਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਧਿਰਾਂ ਨੂੰ ਸਮਝਾਇਆ। ਇਸ ਤੋਂ ਬਾਅਦ ਸ਼ਾਅ ਦੇ ਦੋਸਤ ਨੇ ਸਪਨਾ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ।