BJP-RSS ਦਾ ਮੰਨਣਾ ਹੈ ਕਿ ਭਾਰਤ 'ਸੋਨੇ ਦੀ ਚਿੜੀ' ਹੈ, ਜਿਸ ਦਾ ਲਾਭ ਕੁਝ ਲੋਕਾਂ ਨੂੰ ਹੀ ਮਿਲਣਾ ਚਾਹੀਦਾ- ਰਾਹੁਲ ਗਾਂਧੀ
Published : May 21, 2022, 2:54 pm IST
Updated : May 21, 2022, 2:54 pm IST
SHARE ARTICLE
Rahul Gandhi at conclave in London
Rahul Gandhi at conclave in London

ਰਾਹੁਲ ਨੇ ਮੌਜੂਦਾ ਸ਼ਾਸਨ 'ਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਇਸ ਨਾਲ ਲੜਨ ਲਈ ਤਿਆਰ ਹੈ।



ਲੰਡਨ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਲੋਕਤੰਤਰ ਵਿਸ਼ਵ ਆਬਾਦੀ ਲਈ ਚੰਗਾ ਹੈ ਅਤੇ ਸਾਡੀ ਧਰਤੀ ਦੇ ਕੇਂਦਰੀ ਥੰਮ੍ਹ ਵਜੋਂ ਕੰਮ ਕਰਦਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਭਾਰਤੀ ਲੋਕਤੰਤਰ ਵਿਚ ਦਰਾਰ ਪਈ ਤਾਂ ਇਹ ਸਾਡੀ ਧਰਤੀ ਲਈ ਸਮੱਸਿਆਵਾਂ ਪੈਦਾ ਕਰੇਗੀ। ਐੱਨਡੀਏ 'ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ 'ਚ ਸ਼ਾਸਨ ਦੇ ਦੋ ਵੱਖ-ਵੱਖ ਰੂਪ ਚੱਲ ਰਹੇ ਹਨ, ਇਕ ਜੋ ਆਵਾਜ਼ਾਂ ਨੂੰ ਦਬਾਉਂਦੀ ਹੈ ਅਤੇ ਦੂਜੀ ਉਹਨਾਂ ਨੂੰ ਸੁਣਦੀ ਹੈ। ਬ੍ਰਿਟੇਨ ਦੇ ਦੌਰੇ 'ਤੇ ਗਏ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਗੈਰ-ਲਾਭਕਾਰੀ ਥਿੰਕਟੈਂਕ 'ਬ੍ਰਿਜ ਇੰਡੀਆ' ਵੱਲੋਂ ਆਯੋਜਿਤ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ 'ਚ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ।

Rahul Gandhi at conclave in LondonRahul Gandhi at conclave in London

ਉਹਨਾਂ ਨੇ ਸਮੂਹਿਕ ਕਾਰਵਾਈ ਲਈ ਆਪਣੀ ਪਾਰਟੀ ਦੇ ਦ੍ਰਿਸ਼ਟੀਕੋਣ ਨੂੰ ਵੀ ਸਪੱਸ਼ਟ ਕੀਤਾ, ਜਿਸ ਨਾਲ ਦੇਸ਼ ਲਈ ਕੁਝ ‘ਵਧੀਆ’ ਹੋਵੇਗਾ। ਰਾਹੁਲ ਨੇ ਮੌਜੂਦਾ ਸ਼ਾਸਨ 'ਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਇਸ ਨਾਲ ਲੜਨ ਲਈ ਤਿਆਰ ਹੈ। ਉਹਨਾਂ ਕਿਹਾ, ''ਕਿਰਪਾ ਕਰਕੇ ਸਮਝੋ, ਭਾਰਤੀ ਜਨਤਾ ਪਾਰਟੀ ਦਾ ਕੰਮ ਰੌਲਾ ਪਾਉਣਾ ਅਤੇ ਆਵਾਜ਼ਾਂ ਨੂੰ ਦਬਾਉਣ ਦਾ ਹੈ। ਜਦਕਿ ਅਸੀਂ ਸੁਣਦੇ ਹਾਂ, ਇਹ ਦੋ ਵੱਖ-ਵੱਖ ਚੀਜ਼ਾਂ ਹਨ, ਇਹ ਦੋ ਵੱਖ-ਵੱਖ ਡਿਜ਼ਾਈਨ ਹਨ।" ਕਾਨਫਰੰਸ ਵਿਚ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੀਤਾਰਾਮ ਯੇਚੁਰੀ, ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ ਅਤੇ ਤ੍ਰਿਣਮੂਲ ਕਾਂਗਰਸ ਦੇ ਮਹੂਆ ਮੋਇਤਰਾ ਵਰਗੇ ਵਿਰੋਧੀ ਨੇਤਾਵਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਮਿੱਟੀ ਦਾ ਤੇਲ ਪੂਰੇ ਦੇਸ਼ ਵਿਚ ਫੈਲਿਆ ਹੋਇਆ ਹੈ ਅਤੇ ਅੱਗ ਬੁਝਾਉਣ ਲਈ ਸਿਰਫ਼ ਇਕ ਚੰਗਿਆੜੀ ਦੀ ਲੋੜ ਹੈ। ਉਹਨਾਂ ਕਿਹਾ, “ਇਕ ਵਰਕਰ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਕਹੋਗੇ, ਹੋਰ ਕੁਝ ਨਹੀਂ। ਇਹ ਵਰਕਰ ਕੁਝ ਖਾਸ ਵਿਚਾਰਾਂ ਨੂੰ ਲੋਕਾਂ ਦੇ ਗਲੇ ਤੋਂ ਹੇਠਾਂ ਲਿਆਉਣ ਲਈ ਬਣਾਇਆ ਗਿਆ ਹੈ, ਚਾਹੇ ਉਹ ਕਮਿਊਨਿਸਟ ਵਿਚਾਰਧਾਰਾ ਹੋਵੇ ਜਾਂ ਆਰਐਸਐਸ ਦੀ ਸੋਚ”

Rahul Gandhi at conclave in LondonRahul Gandhi at conclave in London

ਰਾਹੁਲ ਗਾਂਧੀ ਨੇ ਅੱਗੇ ਕਿਹਾ, “ਸਾਡੇ ਵਰਕਰ ਨੂੰ ਇਸ ਤਰ੍ਹਾਂ ਤਿਆਰ ਨਹੀਂ ਕੀਤਾ ਗਿਆ ਹੈ। ਸਾਨੂੰ ਭਾਰਤ ਦੇ ਲੋਕਾਂ ਦੀ ਆਵਾਜ਼ ਸੁਣਨ, ਉਹਨਾਂ ਦੇ ਵਿਚਾਰਾਂ ਨੂੰ ਸਾਹਮਣੇ ਲਿਆਉਣ ਅਤੇ ਉਹਨਾਂ ਨੂੰ ਸਾਹਮਣੇ ਰੱਖਣ ਲਈ ਬਣਾਇਆ ਗਿਆ ਹੈ।" ਉਹਨਾਂ ਕਿਹਾ, “ਭਾਰਤ ਵਿਚ ਲੋਕਤੰਤਰ ਵਿਸ਼ਵ ਦੀ ਆਬਾਦੀ ਲਈ ਚੰਗਾ ਹੈ। ਇਹ ਗ੍ਰਹਿ ਦੇ ਕੇਂਦਰੀ ਅਧਾਰ ਵਜੋਂ ਕੰਮ ਕਰਦਾ ਹੈ। ਕਿਉਂਕਿ ਅਸੀਂ ਹੀ ਲੋਕ ਹਾਂ ਜੋ ਇੰਨੇ ਵੱਡੇ ਪੈਮਾਨੇ 'ਤੇ ਲੋਕਤੰਤਰ ਨੂੰ ਸੰਭਾਲਣ 'ਚ ਸਫਲ ਰਹੇ ਹਨ। ਜੇਕਰ ਭਾਰਤੀ ਲੋਕਤੰਤਰ ਵਿਚ ਦਰਾੜ ਪੈ ਗਈ ਤਾਂ ਧਰਤੀ ਲਈ ਸਮੱਸਿਆਵਾਂ ਪੈਦਾ ਹੋਣਗੀਆਂ”।

Rahul GandhiRahul Gandhi

ਕਾਂਗਰਸ ਪਾਰਟੀ ਨੇ ਰਾਹੁਲ ਦੇ ਹਵਾਲੇ ਨਾਲ ਕਿਹਾ, “ਸਾਡਾ ਮੰਨਣਾ ਹੈ ਕਿ ਭਾਰਤ ਇਕ ਡੋਰ ਹੈ ਜੋ ਆਪਣੇ ਲੋਕਾਂ ਨੂੰ ਜੋੜਦੀ ਹੈ, ਜਦਕਿ ਭਾਜਪਾ ਅਤੇ ਆਰਐਸਐਸ ਦਾ ਮੰਨਣਾ ਹੈ ਕਿ ਭਾਰਤ ਇਕ ਭੂਗੋਲਿਕ ਸਥਾਨ ਹੈ, ਇਹ ਇਕ ‘ਸੋਨੇ ਦੀ ਚਿੜੀ’ ਹੈ, ਜਿਸ ਦਾ ਲਾਭ ਕੁਝ ਲੋਕਾਂ ਨੂੰ ਹੋਣਾ ਚਾਹੀਦਾ ਹੈ। ਸਾਡਾ ਮੰਨਣਾ ਹੈ ਕਿ ਸਾਰਿਆਂ ਦੀ ਲਾਭ ਤੱਕ ਬਰਾਬਰ ਪਹੁੰਚ ਹੋਣੀ ਚਾਹੀਦੀ ਹੈ।" ਰੂਸ-ਯੂਕਰੇਨ ਯੁੱਧ ਬਾਰੇ ਪੁੱਛੇ ਜਾਣ 'ਤੇ ਰਾਹੁਲ ਨੇ ਇਸ ਦੀ ਤੁਲਨਾ ਭਾਰਤ ਵਿਚ ਚੀਨ ਦੀਆਂ ਗਤੀਵਿਧੀਆਂ ਨਾਲ ਕੀਤੀ। ਰਾਹੁਲ ਗਾਂਧੀ ਨੇ ਕਿਹਾ, "ਕਿਰਪਾ ਕਰਕੇ ਇਹ ਮਹਿਸੂਸ ਕਰੋ ਕਿ ਯੂਕਰੇਨ ਵਿਚ ਜੋ ਕੁਝ ਹੋ ਰਿਹਾ ਹੈ ਅਤੇ ਜੋ ਲੱਦਾਖ ਅਤੇ ਡੋਕਲਾਮ ਵਿਚ ਹੋ ਰਿਹਾ ਹੈ, ਉਸ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਹਨ।"

Rahul Gandhi Rahul Gandhi

ਉਹਨਾਂ ਕਿਹਾ, “ਡੋਕਲਾਮ ਵਿਚ ਮੌਜੂਦ ਚੀਨੀ ਬਲਾਂ ਨੂੰ ਅਰੁਣਾਚਲ ਪ੍ਰਦੇਸ਼, ਜਦਕਿ ਲੱਦਾਖ ਵਿਚ ਤਾਇਨਾਤ ਬਲਾਂ ਨੂੰ ਲੱਦਾਖ ਲਈ ਤਿਆਰ ਕੀਤਾ ਗਿਆ ਹੈ। ਉਥੇ ਵੀ ਇਹੀ ਸਿਧਾਂਤ ਲਾਗੂ ਕੀਤਾ ਜਾ ਰਿਹਾ ਹੈ। ਚੀਨੀ ਕਹਿ ਰਹੇ ਹਨ ਕਿ ਅਸੀਂ ਖੇਤਰ 'ਤੇ ਤੁਹਾਡਾ ਅਧਿਕਾਰ ਨਹੀਂ ਮੰਨਦੇ। ਹਾਂ,  ਅਸੀਂ ਸੰਯੁਕਤ ਰਾਜ ਅਮਰੀਕਾ ਨਾਲ ਤੁਹਾਡੇ ਰਿਸ਼ਤੇ ਦੀ ਸ਼ਲਾਘਾ ਕਰਦੇ ਹਾਂ”। ਕਾਂਗਰਸ ਨੇਤਾ ਨੇ ਕਿਹਾ, ''ਇਸ ਲਈ ਸਾਨੂੰ ਸਮਝਣਾ ਹੋਵੇਗਾ ਕਿ ਸਰਹੱਦ 'ਤੇ ਕੋਈ ਸਮੱਸਿਆ ਹੈ ਅਤੇ ਸਾਨੂੰ ਇਹ ਪਸੰਦ ਹੋਵੇ ਜਾਂ ਨਹੀਂ, ਸਾਨੂੰ ਉਸ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਰਹਿਣਾ ਹੋਵੇਗਾ। ਕਿਉਂਕਿ ਅਸੀਂ ਆਪਣੇ ਇਲਾਕੇ 'ਤੇ ਨਾਜਾਇਜ਼ ਕਬਜ਼ਾ ਨਹੀਂ ਚਾਹੁੰਦੇ।" ਉਹਨਾਂ ਕੇਂਦਰ ਸਰਕਾਰ 'ਤੇ ਚਰਚਾ ਦੀ ਇਜਾਜ਼ਤ ਨਾ ਦੇਣ ਦਾ ਦੋਸ਼ ਲਾਇਆ।

Rahul Gandhi at conclave in LondonRahul Gandhi at conclave in London

ਰਾਹੁਲ ਨੇ ਕਿਹਾ, ''ਚੀਨੀ ਤਾਕਤਾਂ ਅੱਜ ਭਾਰਤ ਦੇ ਅੰਦਰ ਬੈਠੀਆਂ ਹਨ। ਉਹਨਾਂ ਨੇ ਪੈਂਗੌਂਗ ਝੀਲ ਉੱਤੇ ਇੱਕ ਵੱਡਾ ਪੁਲ ਬਣਾਇਆ ਹੈ। ਉਹ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਹੇ ਹਨ। ਉਹ ਯਕੀਨੀ ਤੌਰ 'ਤੇ ਕਿਸੇ ਚੀਜ਼ ਲਈ ਤਿਆਰੀ ਕਰ ਰਹੇ ਹਨ ਪਰ ਸਰਕਾਰ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਸਰਕਾਰ ਚਰਚਾ ਨੂੰ ਦਬਾਉਣਾ ਚਾਹੁੰਦੀ ਹੈ। ਇਹ ਭਾਰਤ ਲਈ ਚੰਗਾ ਨਹੀਂ ਹੈ।" ਪੂਰਬੀ ਲੱਦਾਖ ਵਿਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਚੱਲ ਰਹੇ ਅੜਿੱਕੇ ਦਰਮਿਆਨ ਇਸ ਪੁਲ ਦੇ ਨਿਰਮਾਣ ਦੀਆਂ ਖਬਰਾਂ ਹਨ। ਚੀਨੀ ਨਿਰਮਾਣ ਤੋਂ ਜਾਣੂ ਲੋਕਾਂ ਨੇ ਬੁੱਧਵਾਰ ਨੂੰ ਕਿਹਾ ਕਿ ਨਵਾਂ ਪੁਲ ਅਸਲ ਕੰਟਰੋਲ ਰੇਖਾ (LAC) ਤੋਂ 20 ਕਿਲੋਮੀਟਰ ਤੋਂ ਵੱਧ ਦੇ ਖੇਤਰ ਵਿਚ ਬਣਾਇਆ ਜਾ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM
Advertisement