PM Modi's Punjab visit: ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ’ਚ ਆਮਦ ਕਾਂਗਰਸੀਆਂ ਲਈ ਬਣੇਗੀ ਪ੍ਰੇਸ਼ਾਨੀ ਦਾ ਸਬੱਬ
Published : May 21, 2024, 7:19 am IST
Updated : May 21, 2024, 7:19 am IST
SHARE ARTICLE
PM Modi's Punjab visit will be a cause of trouble for Congress
PM Modi's Punjab visit will be a cause of trouble for Congress

ਰਾਜਨੀਤਕ ਮਾਹਰ ਮੰਨਦੇ ਹਨ ਕਿ ਇਸ ਵਾਰ ਪੰਜਾਬ ਤੋਂ ਹੋਈਆਂ ਦਲ ਬਦਲੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿਤੇ ਹਨ।

PM Modi's Punjab visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਤੇ 24 ਮਈ ਨੂੰ ਪੰਜਾਬ ਵਿਚ 3 ਚੋਣ ਰੈਲੀਆਂ ਨੂੰ ਸੰਬੋਧਨ ਕਰਨ ਅਰਥਾਤ ਪੰਜਾਬ ਆਮਦ ਮੌਕੇ ਇਥੋਂ ਦੇ ਕਾਂਗਰਸੀਆਂ ਲਈ ਭੁਲੇਖੇ ਪੈਣੇ ਜਾਂ ਗਲਤਫ਼ਹਿਮੀ ਪੈਦਾ ਹੋਣੀ ਸੁਭਾਵਕ ਹੈ ਕਿਉਂਕਿ ਮਾਲਵੇ ਦੇ ਕਾਂਗਰਸੀਆਂ ਲਈ 23 ਮਈ ਨੂੰ ਪਟਿਆਲਾ ਵਿਖੇ, ਜਦਕਿ 24 ਮਈ ਨੂੰ ਦੁਆਬੇ ਦੇ ਕਾਂਗਰਸੀਆਂ ਨੂੰ ਜਲੰਧਰ ਅਤੇ ਮਾਝੇ ਦੇ ਕਾਂਗਰਸੀਆਂ ਨੂੰ ਗੁਰਦਾਸਪੁਰ ਵਿਖੇ ਬਹੁਤ ਵੱਡੇ ਭੁਲੇਖੇ ਪੈਣਗੇ।

ਰਾਜਨੀਤਕ ਮਾਹਰਾਂ ਅਨੁਸਾਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੁੱਚੇ ਮਾਲਵਾ ਇਲਾਕੇ ਦੇ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਪਟਿਆਲੇ ਤੋਂ ਸੰਬੋਧਨ ਕਰਨਗੇ ਤਾਂ ਉਕਤ ਸਟੇਜ ’ਤੇ ਉਨ੍ਹਾਂ ਦੇ ਖੱਬੇ ਸੱਜੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਕੁਮਾਰ ਜਾਖੜ, ਮਹਾਰਾਣੀ ਪ੍ਰਨੀਤ ਕੌਰ, ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਰਵਨੀਤ ਸਿੰਘ ਬਿੱਟੂ, ਸੁਸ਼ੀਲ ਰਿੰਕੂ, ਕਰਮਜੀਤ ਕੌਰ ਚੌਧਰੀ, ਫ਼ਤਹਿਜੰਗ ਸਿੰਘ ਬਾਜਵਾ ਵਰਗੇ ਕਿਸੇ ਸਮੇਂ ਮੂਹਰਲੀ ਕਤਾਰ ਦੇ ਸੀਨੀਅਰ ਕਾਂਗਰਸੀ ਰਹੇ ਆਗੂਆਂ ਦੀਆਂ ਕੁਰਸੀਆਂ ਦੇਖ ਕੇ ਅਤੇ ਪੰਡਾਲ ਵਿਚ ਵੀ ਉਪਰੋਕਤ ਦਰਸਾਏ ਗਏ ਭਾਜਪਾਈ ਬਣੇ ਆਗੂਆਂ ਦੇ ਨਾਲ ਜੁੜੇ ਪੰਚ, ਸਰਪੰਚ, ਕੌਂਸਲਰ, ਪ੍ਰਧਾਨ, ਮੇਅਰ ਅਤੇ ਹੋਰ ਵੱਖ-ਵੱਖ ਅਹੁਦਿਆਂ ’ਤੇ ਬਿਰਾਜਮਾਨ ਰਹੇ ਵਿਅਕਤੀਆਂ ਦੀ ਬਹੁਤਾਤ ਕਾਂਗਰਸੀ ਵਰਕਰਾਂ ਲਈ ਭੰਬਲਭੂਸੇ ਦਾ ਸਬੱਬ ਬਣੇਗੀ।

ਉਪਰੋਕਤ ਕਾਂਗਰਸ ਤੋਂ ਭਾਜਪਾਈ ਬਣੇ ਆਗੂਆਂ ਨੂੰ ਪ੍ਰਧਾਨ ਮੰਤਰੀ ਦੇ ਨਾਲ ਜਲੰਧਰ ਅਤੇ ਗੁਰਦਾਸਪੁਰ ਵਿਖੇ ਵੀ ਜਾਣਾ ਪਵੇਗਾ, ਉੱਥੇ ਵੀ ਅਜਿਹੀ ਸਥਿਤੀ ਹੀ ਦੇਖਣ ਨੂੰ ਮਿਲੇਗੀ, ਜਿੱਥੇ ਪੁਰਾਣੇ ਕਾਂਗਰਸੀ ਵਰਕਰਾਂ ਨੂੰ ਭੁਲੇਖੇ ਪੈਣਗੇ ਕਿ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੁਲੇਖੇ ਨਾਲ ਕਾਂਗਰਸ ਦੀ ਸਟੇਜ ਸਾਂਝੀ ਕਰ ਰਹੇ ਹਨ, ਕਿਉਂਕਿ ਕਾਂਗਰਸ ਲਈ ਪ੍ਰਚਾਰ ਕਰਨ ਵਾਲਿਆਂ ਅਤੇ ਅਜੇ ਤੱਕ ਕਾਂਗਰਸ ਦੇ ਝੰਡੇ ਝੰਡੀਆਂ ਸਾਂਭੀ ਬੈਠੇ ਵਫ਼ਾਦਾਰ ਕਾਂਗਰਸੀ ਵਰਕਰਾਂ ਲਈ ਇਹ ਪਲ ਦਿਲਚਸਪ, ਰੌਚਕ ਅਤੇ ਹੈਰਾਨੀਜਨਕ ਹੋਵੇਗਾ। ਰਾਜਨੀਤਕ ਮਾਹਰ ਮੰਨਦੇ ਹਨ ਕਿ ਇਸ ਵਾਰ ਪੰਜਾਬ ਤੋਂ ਹੋਈਆਂ ਦਲ ਬਦਲੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿਤੇ ਹਨ।

(For more Punjabi news apart from PM Modi's Punjab visit will be a cause of trouble for Congress, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement