'ਹਵਾਲਾਤੀ ਗੁਰਪਿੰਦਰ ਦੀ ਮੌਤ ਵੱਡੀ ਸਾਜ਼ਿਸ਼ ਦਾ ਹਿੱਸਾ'
Published : Jul 22, 2019, 6:20 pm IST
Updated : Jul 22, 2019, 6:20 pm IST
SHARE ARTICLE
Attari heroin haul : Gurpinder Singh death
Attari heroin haul : Gurpinder Singh death

ਹਰਪਾਲ ਸਿੰਘ ਚੀਮਾ ਨੇ ਵੱਡੀਆਂ-ਮੱਛੀਆਂ ਨੂੰ ਬਚਾਉਣ ਲਈ ਸਬੂਤ ਮਿਟਾਏ ਜਾਣ ਦਾ ਪ੍ਰਗਟਾਇਆ ਸ਼ੱਕ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ 2700 ਕਰੋੜ ਦੇ ਹੈਰੋਇਨ ਤਸਕਰੀ ਕੇਸ 'ਚ ਗ੍ਰਿਫ਼ਤਾਰ ਲੂਣ ਦੇ ਵਪਾਰੀ ਗੁਰਪਿੰਦਰ ਸਿੰਘ ਦੀ ਸ਼ੱਕੀ ਹਾਲਤਾਂ 'ਚ ਹੋਈ ਹਿਰਾਸਤੀ ਮੌਤ ਨੂੰ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ। ਮੰਗ ਕੀਤੀ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਸਮਾਂਬੱਧ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਥੱਲੇ ਨਸ਼ਾ ਤਸਕਰੀ ਲਈ ਗਠਿਤ ਐਸ.ਟੀ.ਐਫ. ਦੇ ਮੁੱਖ ਹਰਪ੍ਰੀਤ ਸਿੰਘ ਸਿੱਧੂ ਕੋਲੋਂ ਕਰਵਾਈ ਜਾਵੇ।

Harpal Singh CheemaHarpal Singh Cheema

ਚੰਡੀਗੜ੍ਹ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 29 ਸਾਲਾ ਗੁਰਪਿੰਦਰ ਦੀ ਮੌਤ ਪਿੱਛੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਜੋ ਕਾਰਨ ਦੱਸੇ ਜਾ ਰਹੇ ਹਨ ਉਹ ਕਿਸੇ ਦੇ ਵੀ ਹਜ਼ਮ ਨਹੀਂ ਹੋ ਰਹੇ। ਇੱਥੋਂ ਤਕ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵਰਗੀਆਂ ਏਜੰਸੀਆਂ ਵੀ ਗੁਰਪਿੰਦਰ ਦੀ ਮੌਤ ਨੂੰ ਸਾਜ਼ਿਸ਼ ਵਜੋਂ ਦੇਖ ਰਹੀਆਂ ਹਨ।

Gurpinder SinghGurpinder Singh

ਚੀਮਾ ਨੇ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਗੁਰਪਿੰਦਰ ਦੀ ਹੱਤਿਆ ਕਰਾਉਣ ਦੇ ਸ਼ੰਕਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਾਕਿਸਤਾਨ ਤੋਂ ਲੰਘੀ 26 ਜੂਨ ਨੂੰ ਭਾਰਤ ਪੁੱਜੀ ਲੂਣ ਦੀ ਖੇਪ 'ਚੋਂ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਹੋਰ ਨਸ਼ੇ ਮਿਲਣ ਉਪਰੰਤ ਇਸ ਲੂਣ ਦੇ ਵਪਾਰੀ ਗੁਰਪਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਚੀਮਾ ਮੁਤਾਬਕ ਨਸ਼ੇ ਦੇ ਐਨੇ ਵੱਡੇ ਜ਼ਖੀਰੇ ਪਿੱਛੇ ਇਕੱਲਾ ਗੁਰਪਿੰਦਰ ਜਾਂ ਜੰਮੂ-ਕਸ਼ਮੀਰ ਦੇ ਹੰਦਵਾੜਾ ਜ਼ਿਲ੍ਹੇ ਦਾ ਵਾਸੀ ਵਪਾਰੀ ਤਾਰਿਕ ਅਹਿਮਦ ਲੋਕ ਨਹੀਂ ਹੋ ਸਕਦੇ, ਇਸ ਪਿੱਛੇ ਉੱਚ ਪਧਰੀ ਪਹੁੰਚ ਰੱਖਣ ਵਾਲੀਆਂ ਹੋਰ ਵੱਡੀਆਂ 'ਮੱਛੀਆਂ' ਹਨ, ਜੋ ਡਰੱਗ ਮਾਫ਼ੀਆ ਚਲਾਉਂਦੀਆਂ ਹਨ।

HeroineHeroin

ਹਰਪਾਲ ਸਿੰਘ ਚੀਮਾ ਅਨੁਸਾਰ ਸਬੂਤ ਮਿਟਾਉਣ ਦੀ ਕੜੀ ਤਹਿਤ ਗੁਰਪਿੰਦਰ ਸਿੰਘ ਦੀ ਸਾਜ਼ਿਸ਼ ਤਹਿਤ ਹੱਤਿਆ ਹੋਈ ਹੈ ਤਾਂ ਕਿ ਬਦਨਾਮ ਤਸਕਰ ਜਗਦੀਸ਼ ਭੋਲੇ ਵਾਂਗ ਗੁਰਪਿੰਦਰ ਵੀ ਡਰੱਗ ਮਾਫ਼ੀਆ ਚਲਾ ਰਹੇ ਸਰਗਨਿਆਂ ਦਾ ਨਾਮ ਹੀ ਨਾ ਨਸ਼ਰ ਕਰ ਦੇਵੇ, ਕਿਉਂਕਿ ਗੁਰਪਿੰਦਰ ਦੀ ਅਜੇ ਪੁੱਛਗਿੱਛ ਜਾਰੀ ਸੀ ਅਤੇ ਐਨਸੀਬੀ ਨੇ ਵੀ ਦੁਬਾਰਾ ਪੁਛਗਿਛ ਕਰਨੀ ਸੀ।

DeathDeath

ਚੀਮਾ ਨੇ ਕਿਹਾ ਕਿ ਜੇਲ੍ਹਾਂ 'ਚ ਸੁਪਾਰੀ ਗੈਂਗ ਸਰਗਰਮ ਹੈ ਜੋ ਸਬੂਤਾਂ ਨੂੰ ਮਿਟਾਉਣ ਦਾ ਕੰਮ ਕਰਦਾ ਹੈ। ਇਸੇ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਮੁੱਖ ਕੜੀ ਮਹਿੰਦਰ ਪਾਲ ਸਿੰਘ ਬਿੱਟੂ ਦੀ ਨਾਭਾ ਦੀ ਹਾਈ ਸਕਿਉਰਿਟੀ ਜੇਲ੍ਹ 'ਚ ਸਾਜ਼ਿਸ਼ ਤਹਿਤ ਹੱਤਿਆ ਕਰਵਾਈ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement