ਸ਼ਾਹਕੋਟ ਦੀ ਜ਼ਿਮਨੀ ਚੋਣ ਦੀ ਸਿਆਸੀ ਕੁੜੱਤਣ ਹਲਕਾ ਰਾਮਪੁਰਾ ਫੂਲ ਤਕ ਪੁੱਜੀ
Published : May 23, 2018, 12:05 am IST
Updated : May 23, 2018, 12:05 am IST
SHARE ARTICLE
Sikander Singh Maluka
Sikander Singh Maluka

ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਮੂਲੇਵਾਲ ਖਹਿਰਾ ਵਿਖੇ ਪਾਵਰਕਾਮ ਵਲੋਂ ਪਿੰਡ ਦੇ ਸਰਪੰਚ ਸੋਹਣ ਸਿੰਘ ਦੇ ਘਰ ਦਾ ਮੀਟਰ ਬਿਜਲੀ ...

ਬਠਿੰਡਾ (ਦਿਹਾਤੀ), 22 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਮੂਲੇਵਾਲ ਖਹਿਰਾ ਵਿਖੇ ਪਾਵਰਕਾਮ ਵਲੋਂ ਪਿੰਡ ਦੇ ਸਰਪੰਚ ਸੋਹਣ ਸਿੰਘ ਦੇ ਘਰ ਦਾ ਮੀਟਰ ਬਿਜਲੀ ਚੋਰੀ ਜਾਂ ਫੇਰ ਬਕਾਇਆ ਰਾਸ਼ੀ  ਦੇ ਮਾਮਲਾ ਦਾ ਸੇਕ ਹਲਕਾ ਰਾਮਪੁਰਾ ਫੂਲ ਦੀ ਸਿਆਸਤ ਤਕ ਪੁੱਜ ਗਿਆ ਹੈ ਕਿਉਂਕਿ ਸਰਪੰਚ ਸੋਹਣ ਸਿੰਘ ਦੇ ਮੀਟਰ ਉਤਾਰੇ ਜਾਣ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਬਿਜਲੀ ਮੰਤਰੀ ਸਿੰਕਦਰ ਸਿੰਘ ਮਲੂਕਾ ਅਤੇ ਮੌਜੂਦਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਿਆਸੀ ਤੌਰ 'ਤੇ ਆਹਮੋ ਸਾਹਮਣੇ ਹੋ ਗਏ ਹਨ। 

ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਮੀਡੀਆ ਬਿਆਨ 'ਚ  ਮੂਲੇਵਾਲ ਖਹਿਰਾ ਦੇ ਪਿੰਡ ਦੇ ਸਰਪੰਚ ਸੋਹਣ ਸਿੰਘ ਦੇ ਘਰ ਦਾ ਮੀਟਰ ਬਿਜਲੀ ਮੰਤਰੀ ਕਾਂਗੜ ਦੇ ਇਸ਼ਾਰੇ 'ਤੇ ਵਿਭਾਗ ਵਲੋਂ ਕੀਤੀ ਕਰਵਾਈ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਹਲਕਾ ਸ਼ਾਹਕੋਟ 'ਚ ਹੋ ਰਹੀ ਹਾਰ ਦੀ ਬੁਖਲਾਹਟ ਕਾਰਨ ਅਜਿਹੀ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ ਜਦਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਲੋਕਾਂ ਨੂੰ ਵੋਟਾ ਪਾਉਣ 

Gurpreet Singh kangarGurpreet Singh Kangar

ਲਈ ਧਮਕਾਉਣ ਦੇ ਨਾਲ ਬੇਜਿੱਦ ਲੋਕਾਂ ਵਿਰੁਧ ਅਜਿਹੀਆ ਕਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਜਿਸ ਦੀ ਅਕਾਲੀ ਦਲ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। 
ਉਧਰ ਮਾਮਲੇ ਵਿਚ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਉਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਹਲਕਾ ਸ਼ਾਹਕੋਟ ਦੇ ਕਿਸੇ ਵੀ ਸਰਪੰਚ ਜਾਂ ਪਿੰਡ ਦੇ ਲੋਕਾਂ ਨੂੰ ਉਹ ਨਿਜੀ ਤੌਰ ਨਹੀਂ ਜਾਣਦੇ ਪਰ ਇਹ ਗੱਲ ਸਾਬਤ ਜ਼ਰੂਰ ਹੋ ਗਈ ਹੈ

ਕਿ ਅਕਾਲੀ ਦਲ ਅਤੇ ਖ਼ਾਸ ਕਰ ਸਾਬਕਾ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ 10 ਸਾਲ ਅਜਿਹੇ ਪੰਜਾਬ ਦੀ ਲੁੱਟ ਕਰਨ ਵਾਲੇ ਲੋਕਾਂ ਦੀ ਮਦਦ ਕਰਦੇ ਰਹੇ ਹਨ ਜਿਹੜੇ ਪੰਜਾਬ ਦੇ ਖ਼ਜ਼ਾਨੇ ਨੂੰ ਲਗਾਤਾਰ ਖੋਰਾ ਲਗਾ ਰਹੇ ਸਨ ਭਾਵੇਂ ਉਹ ਬਿਜਲੀ ਚੋਰੀ ਜਾਂ ਫੇਰ ਕੋਲਿਆਂਵਾਲੀ ਵਾਲੇ ਜਥੇਦਾਰ ਵਾਂਗ ਸਰਕਾਰ ਦਾ ਕਰੋੜਾਂ ਰੁਪਏ ਕਰਜ਼ੇ ਰੂਪੀ ਹੜੱਪੀ ਬੈਠੇ ਹੋਣ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement