Lok Sabha Elections 2024: ਸ਼ਿਵ ਸੈਨਾ (UBT) ਨੇ 16 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
Published : Mar 27, 2024, 10:53 am IST
Updated : Mar 27, 2024, 10:53 am IST
SHARE ARTICLE
Shiv Sena (UBT) first candidates list for Lok Sabha Elections 2024
Shiv Sena (UBT) first candidates list for Lok Sabha Elections 2024

ਕੇਂਦਰੀ ਮੰਤਰੀ ਅਨੰਤ ਗੀਤੇ ਨੂੰ ਰਾਏਗੜ੍ਹ ਅਤੇ ਅਰਵਿੰਦ ਸਾਵੰਤ ਨੂੰ ਦੱਖਣੀ ਮੁੰਬਈ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

Lok Sabha Elections 2024: ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਬੁੱਧਵਾਰ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਅਨੰਤ ਗੀਤੇ ਨੂੰ ਰਾਏਗੜ੍ਹ ਅਤੇ ਅਰਵਿੰਦ ਸਾਵੰਤ ਨੂੰ ਦੱਖਣੀ ਮੁੰਬਈ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

ਪਾਰਟੀ ਨੇ ਠਾਣੇ ਤੋਂ ਰਾਜਨ ਵਿਚਾਰੇ, ਮੁੰਬਈ ਉੱਤਰ-ਪੱਛਮੀ ਤੋਂ ਅਮੋਲ ਕੀਰਤੀਕਰ ਅਤੇ ਮੁੰਬਈ ਉੱਤਰ-ਪੂਰਬ ਤੋਂ ਸੰਜੇ ਪਾਟਿਲ ਨੂੰ ਉਮੀਦਵਾਰ ਬਣਾਇਆ ਹੈ।ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਸੂਬੇ ਵਿਚ ਮਹਾਂ ਵਿਕਾਸ ਅਗਾੜੀ (ਐਮਵੀਏ) ਦਾ ਇਕ ਹਿੱਸਾ ਹੈ।

Photo

ਐਮਵੀਏ ਦੇ ਇਕ ਹੋਰ ਹਿੱਸੇ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ), ਨੇ ਲੋਕ ਸਭਾ ਚੋਣਾਂ ਲਈ ਸੂਬੇ ਵਿਚ ਅਜੇ ਤਕ ਅਧਿਕਾਰਤ ਤੌਰ 'ਤੇ ਅਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਦੂਜੇ ਪਾਸੇ ਤੀਜੀ ਧਿਰ ਕਾਂਗਰਸ ਨੇ ਕੁੱਝ ਸੀਟਾਂ 'ਤੇ ਹੀ ਅਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਇਹ ਉਹ ਸੀਟਾਂ ਹਨ ਜਿਥੇ ਗਠਜੋੜ ਦੇ ਭਾਈਵਾਲਾਂ ਵਿਚਾਲੇ ਕੋਈ ਵਿਵਾਦ ਨਹੀਂ ਹੈ। ਮਹਾਰਾਸ਼ਟਰ ਵਿਚ ਲੋਕ ਸਭਾ ਦੀਆਂ 48 ਸੀਟਾਂ ਹਨ। ਉੱਤਰ ਪ੍ਰਦੇਸ਼ (80 ਸੀਟਾਂ) ਤੋਂ ਬਾਅਦ ਮਹਾਰਾਸ਼ਟਰ ਸੱਭ ਤੋਂ ਵੱਧ ਲੋਕ ਸਭਾ ਸੀਟਾਂ ਵਾਲਾ ਰਾਜ ਹੈ। ਸੂਬੇ 'ਚ 19 ਅਪ੍ਰੈਲ ਤੋਂ ਪੰਜ ਪੜਾਵਾਂ 'ਚ ਵੋਟਾਂ ਪੈਣਗੀਆਂ।

(For more Punjabi news apart from Shiv Sena (UBT) first candidates list for Lok Sabha Elections 2024, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement